ਬਠਿੰਡਾ,5 ਫਰਵਰੀ: ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲ੍ਹਾ ਬਠਿੰਡਾ ਵੱਲੋਂ ਰੈਗੂਲਰ ਤੇ ਕੰਨਟੈਰਕਟ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾਂ ਹੋਣ ਕਰਕੇ ਨਿਗਰਾਨ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ਼ 7 ਫਰਵਰੀ ਨੂੰ ਰੋਸ ਰੈਲੀ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ਼, ਜਨਰਲ ਸਕੱਤਰ ਬਲਰਾਜ ਮੌੜ, ਮੱਖਣ ਸਿੰਘ ਖਣਗਵਾਲ ਪ੍ਰਧਾਨ ਬਰਾਂਚ ਸੀ: ਬੋਰਡ ,ਲਖਵੀਰ ਭਾਗੀਵਾਂਦਰ ਪ੍ਰਧਾਨ ਬਰਾਂਚ ਤਲਵੰਡੀ, ਦਰਸ਼ਨ ਸਿੰਘ,ਧਰਮ ਸਿੰਘ ਪ੍ਰਧਾਨ ਬਰਾਂਚ ਰਾਮਪੁਰਾ, ਹਰਨੇਕ ਗਹਿਰੀ ਪ੍ਰਧਾਨ ਬਰਾਂਚ ਬਠਿੰਡਾ, ਸੁਖਚੈਨ ਸਿੰਘ, ਕੁਲਵਿੰਦਰ ਸਿੰਘ,ਦਰਸ਼ਨ ਸਿੰਘ,ਪਰਮ ਚੰਦ ਬਠਿੰਡਾ ਆਦਿ ਨੇ ਦੱਸਿਆ
11 ਫ਼ਰਵਰੀ ਦੀ ਸਮਰਾਲਾ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਦੀ ਮੀਟਿੰਗ ਹੋਈ
ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫਤਰ ਚੰਡੀਗੜ੍ਹ ਤੋਂ ਲਗਾਤਾਰ ਹਦਾਇਤਾਂ ਆਉਣ ਦੇ ਬਾਵਜੂਦ ਅਤੇ ਜਥੇਬੰਦੀ ਵੱਲੋਂ ਕਈ ਵਾਰ ਮਿਲਣ ਮੀਟਿੰਗਾਂ ਵਿੱਚ ਭਰੋਸਾ ਦੇਣ ਦੇ ਬਾਵਜੂਦ, ਨਿਗਰਾਨ ਇੰਜੀਨੀਅਰ ਹਲਕਾ ਦਫ਼ਤਰ ਬਠਿੰਡਾ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਮੂਹ ਕੰਟਰੈਕਟ/ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਦੇਣਾ, ਪ੍ਰਮੋਸ਼ਨ ਚੈਨਲ ਦੌਰਾਨ ਦਰਜਾ 4 ਕਰਮਚਾਰੀਆਂ ਨੂੰ ਪ੍ਰਮੋਟ ਕਰਨਾ,ਦਰਜਾ 4 ਕਰਮਚਾਰੀਆਂ ਦੇ ਕੇਡਰ ਬਦਲਕੇ ਬੇਲਦਾਰ ਤੋਂ ਕੀ ਮੈਨ ਬਣਾਉਣਾ, ਰਿਟਾਇਰ ਕਰਮਚਾਰੀਆਂ ਨੂੰ ਬਕਾਏ ਸਮੇਂ ਸਿਰ ਦੇਣਾ ਆਦਿ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ।
Share the post "ਫੀਲਡ ਕਾਮੇਂ ਨਿਗਰਾਨ ਇੰਜੀਨੀਅਰ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ਼ 7 ਫਰਵਰੀ ਨੂੰ ਕਰਨਗੇ ਰੋਸ ਰੈਲੀ"