Ludhiana News: Ladowal Toll Plaza Ludhiana News: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਵਜੋਂ ਮਸ਼ਹੂਰ ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ‘ਤੇ ਬੀਤੀ ਦੇਰ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਲਗਾਤਾਰ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਅੱਧੀ ਦਰਜ਼ਨ ਦੇ ਕਰੀਬ ਨੌਜਵਾਨ ਫ਼ਾਈਰਿੰਗ ਕਰਦੇ ਦਿਖਾਈ ਦੇ ਰਹੇ ਹਨ।ਮਾਮਲੇ ਦਾ ਪਤਾ ਲੱਗਦੇ ਹੀ ਲਾਡੋਵਾਲ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ 9 ਸਾਲਾਂ ਬੱਚੀ ਦੇ ਬਲਾਤਕਾਰ ਤੇ ਕ+ਤ+ਲ ਦਾ ਮਾਮਲਾ; ਮੁਲਜਮ ਦਾ ਪੁਲਿਸ ਨੇ ਕੀਤਾ Encounter
ਮਿਲੀ ਜਾਣਕਾਰੀ ਦੇ ਮੁਤਾਬਕ ਰਾਤ ਕਰੀਬ 10 ਵਜੇਂ ਲੁਧਿਆਣਾ ਸਾਈਡ ਤੋਂ ਇੱਕ XUV ਕਾਰ ਇਸ ਟੋਲ ਪਲਾਜ਼ਾ ‘ਤੇ ਆਈ ਸੀ, ਜਿਸਦੇ ਸਵਾਰ ਇਸ ਕਾਰ ਨੂੰ VIP ਲੇਨ ਵਿਚੋਂ ਕੱਢ ਰਹੇ ਸਨ। ਇਸ ਦੌਰਾਨ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਕਾਰਡ ਮੰਗਣ ‘ਤੇ ਦੋਨਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ। ਦਸਿਆ ਜਾ ਰਿਹਾ ਕਿ ਕਾਰ ਸਵਾਰ ਖੁਦ ਨੂੰ ਪੰਜਾਬ ਦੇ ਇੱਕ ਸਰਕਾਰੀ ਵਿਭਾਗ ਦਾ ਚੇਅਰਮੈਨ ਹੋਣ ਦਾ ਦਾਅਵਾ ਕਰ ਰਿਹਾ ਸੀ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ; ਕਾਗਜ਼ ਵਾਪਸੀ ਤੋਂ ਬਾਅਦ ਬਠਿੰਡਾ ‘ਚ 511 ਉਮੀਦਵਾਰ ਮੈਦਾਨ ‘ਚ ਡਟੇ
ਇਸ ਦੌਰਾਨ ਤਕਰਾਰਬਾਜ਼ੀ ਇੰਨੀਂ ਜਿਆਦਾ ਵਧ ਗਈ ਕਿ ਕਾਰ ‘ਚ ਸਵਾਰ ਸਾਰੇ ਨੌਜਵਾਨ ਬਾਹਰ ਨਿਕਲ ਆਏ ਤੇ ਕੁੱਝ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਫ਼ਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸਤੋਂ ਬਾਅਦ ਜਦ ਸਾਰੇ ਟੋਲ ਕਰਮਚਾਰੀ ਇਕੱਠੇ ਹੋ ਕੇ ਉਨ੍ਹਾਂ ਦੇ ਪਿੱਛੇ ਪਏ ਤਾਂ ਉਹ ਕਾਰ ਨੂੰ ਵਾਪਸ ਲੁਧਿਆਣਾ ਦੀ ਤਰਫ਼ ਮੋੜ ਕੇ ਭੱਜ ਗਏ। ਗੋਲੀਬਾਰੀ ਤੋਂ ਬਾਅਦ ਟੋਲ ਕਰਮਚਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਰੁੱਝੀ ਹੋਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







