
ਚੰਡੀਗੜ੍ਹ, 18 ਅਕਤੂਬਰ: ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਜਪਾ ਦੇ ਮੁੱਖ ਮੰਤਰੀ ਵਜੋਂ ਬੀਤੇ ਕੱਲ ਸਹੁੰ ਚੁੱਕਣ ਵਾਲੇ ਨਾਇਬ ਸੈਨੀ ਦੀ ਅਗਵਾਈ ਹੇਠ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਹੋਣੀ ਜਾ ਰਹੀ ਹੈ। ਹਰਿਆਣਾ ਸਕੱਤਰੇਤ ਵਿਚ ਹੋਣ ਜਾ ਰਹੀ ਇਸ ਪਲੇਠੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲੈਣ ਦੀ ਚਰਚਾ ਹੈ।
ਇਹ ਵੀ ਪੜ੍ਹੋ:ਹਰਿਆਣਾ ’ਚ ਲਗਾਤਾਰ ਤੀਜੀ ਵਾਰ ਹਾਰਨ ਵਾਲੀ ਕਾਂਗਰਸ ਅੱਜ ਚੁਣੇਗੀ ਆਪਣੀ ਆਗੂ, ਦੋ ਧੜਿਆਂ ’ਚ ਕਸ਼ਮਕਸ
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਪੰਚਕੂਲਾ ’ਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਸ਼੍ਰੀ ਸੈਨੀ ਤੋਂ ਇਲਾਵਾ 13 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਸੀ। ਜਿਸਦੇ ਵਿਚ ਮੁੱਖ ਮੰਤਰੀ ਦੇ ਦਾਅਵੇਦਾਰ ਅਨਿਲ ਵਿਜ ਤੋਂ ਇਲਾਵਾ ਕ੍ਰਿਸ਼ਨ ਲਾਲ ਪੰਵਾਰ, ਰਾਓ ਨਰਬੀਰ, ਮਹੀਪਾਲ ਢਾਂਡਾ, ਵਿਪੁਲ ਗੋਇਲ, ਅਰਵਿੰਦ ਸ਼ਰਮਾ, ਸ਼ਿਆਮ ਸਿੰਘ ਰਾਣਾ, ਰਣਬੀਰ ਗੰਗਵਾ, ਕ੍ਰਿਸ਼ਨ ਬੇਦੀ, ਸ਼ਰੂਤੀ ਚੌਧਰੀ, ਆਰਤੀ ਰਾਓ ਤੋਂ ਇਲਾਵਾ ਰਾਜ ਮੰਤਰੀ ਵਜੋਂ ਰਾਜੇਸ਼ ਨਾਗਰ ਤੇ ਗੌਰਵ ਗੌਤਮ ਨੂੰ ਸ਼ਾਮਲ ਕੀਤਾ ਗਿਆ ਸੀ।
Share the post "Nayab Saini Government ਦੀ ਪਹਿਲੀ ਕੈਬਨਿਟ ਮੀਟਿੰਗ ਅੱਜ, ਕਈ ਅਹਿਮ ਮੁੱਦਿਆਂ ’ਤੇ ਲੱਗੇਗੀ ਮੋਹਰ"




