ਦੁਖ਼ਦਾਈਕ ਘਟਨਾ: ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਨੇ ਕੀਤੀ ਖ਼ੁਦ+ਕਸ਼ੀ

0
64
+1

ਨਵੀਂ ਦਿੱਲੀ, 28 ਸਤੰਬਰ: ਪੱਛਮੀ ਦਿੱਲੀ ਦੇ ਰੰਗਪੁਰੀ ਇਲਾਕੇ ’ਚ ਇੱਕ ਵੱਡੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਲਾਕੇ ’ਚ ਇੱਕ ਦੋ ਕਮਰਿਆਂ ਦੇ ਮਕਾਨ ਵਿਚ ਕਿਰਾਏ ’ਤੇ ਰਹਿਣ ਵਾਲੇ ਇੱਕ ਵਿਅਕਤੀ ਅਤੇ ਉਸਦੀ ਚਾਰ ਜਵਾਨ ਦੀਆਂ ਲਾਸ਼ਾਂ ਮਿਲੀਆਂ ਹਨ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ਮੁਤਾਬਕ ਇਹ ਘਟਨਾ ਸਮੂਹਿਕ ਖ਼ੁਦਕਸ਼ੀ ਜਾਪਦੀ ਹੈ ਪ੍ਰੰਤੂ ਫ਼ਿਰ ਵੀ ਮਾਮਲੇ ਦੀ ਜਾਂਚ ਜਾਰੀ ਹੈ। ਘਰ ਦੇ ਮੁਖੀ ਮ੍ਰਿਤਕ ਦੀ ਪਹਿਚਾਣ ਹੀਰਾ ਲਾਲ ਸ਼ਰਮਾ (48 ਸਾਲ) ਦੇ ਤੌਰ ‘ਤੇ ਹੋਈ ਹੈ। ਜਦੋਂਕਿ ਬਾਕੀ ਚਾਰਾਂ ਵਿਚ ਹੀਰਾ ਲਾਲ ਦੀਆਂ ਲੜਕੀਆਂ ਨੀਤੂ (24), ਨਿੱਕੀ (22), ਨੀਰੂ (21) ਅਤੇ ਨਿਧੀ (20) ਸ਼ਾਮਲ ਹਨ।

ਬਠਿੰਡਾ ’ਚ ‘ਅਣਖ’ ਪਿੱਛੇ ਕ.ਤਲ, ਸਾਲੇ ਨੇ ਦੋਸਤਾਂ ਨਾਲ ਮਿਲਕੇ ਭਣੌਈਆਂ ਮਾ+ਰਿਆਂ

ਗੁਆਂਢ ਮੁਤਾਬਕ ਪ੍ਰਵਾਰ ਨੂੰ ਲੰਘੀ 24 ਸਤੰਬਰ ਨੂੰ ਦੇਖਿਆ ਗਿਆ ਸੀ, ਉਸਤੋਂ ਬਾਅਦ ਫਲੈਟ ਦਾ ਦਰਵਾਜ਼ਾ ਬੰਦ ਹੀ ਚੱਲਿਆ ਆ ਰਿਹਾ ਸੀ। ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦ ਫਲੈਟ ਦਾ ਮਾਲਕ ਨਿਤਿਨ ਚੌਹਾਨ ਕਿਸੇ ਕੰਮ ਆਇਆ ਪ੍ਰੰਤੂ ਵਾਰ-ਵਾਰ ਦਰਵਾਜ਼ਾ ਖੜਕਾਉਣ ਅਤੇ ਘੰਟੀ ਮਾਰਨ ਦੇ ਬਾਵਜੂਦ ਗੇਟ ਨਹੀਂ ਖੂੱਲਿਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਦਰਵਾਜ਼ਾ ਤੋੜ ਕੇ ਜਦ ਅੰਦਰ ਗਏ ਤਾਂ ਇੱਕ ਕਮਰੇ ਅੰਦਰ ਹੀਰਾ ਲਾਲ ਦੀ ਲਾਸ਼ ਪਈ ਸੀ ਤੇ ਦੂਜੇ ਕਮਰੇ ਵਿਚ ਉਸਦੀਆਂ ਧੀਆਂ ਦੀਆਂ ਲਾਸ਼ਾਂ ਪਈਆਂ ਸਨ।

ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਥਾਈ ਕਮੇਟੀ ਦੇ ਮੈਂਬਰ ਮਨੋਨੀਤ

ਪੁਲਿਸ ਵੱਲੋਂ ਸੂਚਿਤ ਕਰਨ’ਤੇ ਮੌਕੇ ਉਪਰ ਪੁੱਜੇ ਮ੍ਰਿਤਕ ਹੀਰਾ ਲਾਲ ਦੇ ਭਰਾ ਮੋਹਨ ਸ਼ਰਮਾ ਨੇ ਪੁਲਿਸ ਨੂੰ ਦਸਿਆ ਕਿ ਉਸਦੀ ਭਰਜ਼ਾਈ ਦੀ ਇੱਕ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ, ਜਿਸਤੋਂਂ ਬਾਅਦ ਹੀਰਾ ਲਾਲ ਨੇ ਜਿਆਦਾਤਰ ਚੁੱਪ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਸਤੋਂ ਇਲਾਵਾ ਇਹ ਵੀ ਪਤਾ ਚੱਲਿਆ ਕਿ ਮ੍ਰਿਤਕ ਦੀਆਂ ਦੋ ਲੜਕੀਆਂ ਵੀ ਕਿਸੇ ਕਾਰਨ ਅਪਹਾਜ਼ ਸਨ। ਖ਼ੁਦ ਹੀਰਾ ਲਾਲ ਇੱਕ ਵੱਡੀ ਕੰਪਨੀ ਵਿਚ ਤਰਖ਼ਾਣਪੁਣੈ ਦਾ ਕੰਮ ਕਰਦਾ ਸੀ ਪ੍ਰੰਤੂ ਹੁਣ ਪਿੱਛਲੇ ਕੁੱਝ ਮਹੀਨਿਆਂ ਤੋਂ ਉਥੇ ਵੀ ਨਹੀਂ ਜਾ ਰਿਹਾ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

+1

LEAVE A REPLY

Please enter your comment!
Please enter your name here