ਦੂਜੀ ਵਾਰ ਕੱਪੜਿਆਂ ਦੇ ਸੋਅਰੂਮ ’ਚ ਚੋਰੀ ਕਰਨ ਆਇਆ ‘ਚੋਰ’ ਦੂਜੀ ਮੰਜਿਲ਼ ਤੋਂ ਡਿੱਗਿਆ

0
52
+1

ਜਬਾੜੇ ਤੇ ਸਰੀਰ ਦੇ ਕਈ ਹਿੱਸਿਆਂ ਤੋਂ ਹੱਡੀਆਂ ਤੁੜਾਈਆਂ, ਪੁਲਿਸ ਵੱਲੋਂ ਜਾਂਚ ਸ਼ੁਰੂ
ਬਠਿੰਡਾ, 20 ਅਕਤੂਬਰ: ਕਰੀਬ ਦੋ ਮਹੀਨੇ ਪਹਿਲਾਂ ਆਪਣੀ ਪਹਿਲੀ ਸਫ਼ਲ ਚੋਰੀ ਤੋਂ ਬਾਅਦ ਦੂਜੀ ਵਾਰ ਉਸੇ ਕੱਪੜਿਆਂ ਵਾਲੇ ਸੋਅਰੂਮ ’ਚ ਚੋਰੀ ਕਰਨੀ ਮਹਿੰਗੀ ਪੈ ਗਈ। ਰਾਤ 2 ਵਜੇ ਡੱਬਵਾਲੀ ਰੋਡ ’ਤੇ ਇਸ ਸੋਅਰੂਮ ’ਚ ਚੋਰੀ ਕਰਨ ਆਇਆ, ਇਹ ਚੋਰ ਦੂਜੀ ਮੰਜਿਲ ਤੋਂ ਡਿੱਗ ਪਿਆ, ਜਿਸ ਕਾਰਨ ਉਸਦੇ ਜਬਾੜੇ ਸਹਿਤ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ।

ਇਹ ਵੀ ਪੜ੍ਹੋ:ਕੈਨੇਡਾ ਦੀਆਂ ਚੋਣਾਂ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਇੱਕ ਦਰਜ਼ਨ ਦੇ ਕਰੀਬ ਉਮੀਦਵਾਰਾਂ ਨੇ British Columbia ਚੋਣਾਂ ’ਚ ਹਾਸਲ ਕੀਤੀ ਜਿੱਤ

ਘਟਨਾ ਦੀ ਸੂਚਨਾ ਮੌਕੇ ’ਤੇ ਪੁਲਿਸ ਵੀ ਪੁੱਜ ਗਈ, ਜਿਸਨੇ ਸਹਾਰਾ ਜਨ ਸੇਵਾ ਵਰਕਰਾਂ ਦੀ ਸਹਾਇਤਾ ਨਾਲ ਲਹੂ-ਲੁਹਾਣ ਹੋਏ ਇਸ ਚੋਰ ਨੂੰ ਹਸਪਤਾਲ ਦਾਖ਼ਲ ਕਰਵਾਇਆ। ਪ੍ਰੰਤੂ ਇਸਦੀ ਹਾਲਾਤ ਜਿਆਦਾ ਗੰਭੀਰ ਹੋਣ ਕਾਰਨ ਉਸਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿੱਤਾ। ਮੌਕੇ ’ਤੇ ਇਸ ਚੋਰ ਦੇ ਕੁੱਝ ਹੋਰ ਸਾਥੀ ਵੀ ਦੱਸੇ ਜਾ ਰਹੇ ਹਨ, ਜੋ ਉਸਨੂੰ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਏ ਦੱਸੇ ਜਾ ਰਹੇ ਹਨ। ਇਸਤੋਂ ਇਲਾਵਾ ਮੌਕੇ ’ਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ:ਲਾਲਚ ਬੁਰਾ.., ਬਾਹਲ੍ਹਾ ਖਾਣ ਦੇ ਚੱਕਰ ’ਚ ਥੋੜੇ ਤੋਂ ਵੀ ਗਏ ‘ਥਾਣੇਦਾਰ ਸਾਬ’, ਵੱਜੀ ਸਵਾ ਕਰੋੜ ਦੀ ਠੱਗੀ

ਵਰਧਮਾਨ ਚੌਕੀ ਦੇ ਇੰਚਾਰਜ਼ ਮਨਜੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਜਖ਼ਮੀ ਨੌਜਵਾਨ ਨੇ ਲੰਘੀ 4-5 ਅਗਸਤ ਦੀ ਔਰਤ ਦੀ ਰਾਤ ਨੂੰ ਆਪਣੇ ਸਾਥੀਆਂ ਨਾਲ ਇਸੇ ਸੋਅਰੂਮ ਵਿਚ ਹਜ਼ਾਰਾਂ ਰੁਪਏ ਦੇ ਕੱਪੜਿਆਂ ਦੀ ਚੋਰੀ ਕੀਤੀ ਸੀ ਤੇ ਇਸਦੀ ਸੀਸੀਟੀਵੀ ਫੁਟੈਜ਼ ਵਿਚ ਪਹਿਚਾਣ ਹੋ ਗਈ ਹੈ। ਉਨ੍ਹਾਂ ਦਸਿਆ ਕਿ ਹੁਣ ਇਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਤੇ ਠੀਕ ਹੋਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ।

 

+1

LEAVE A REPLY

Please enter your comment!
Please enter your name here