Bathinda News: ਪੰਜਾਬ ਪੁਲਿਸ ਵਿੱਚ ਦਹਾਕਿਆਂ ਤੱਕ ਨੌਕਰੀਆਂ ਕਰਨ ਵਾਲੇ ਸਾਬਕਾ ਪੁਲਿਸ ਅਧਿਕਾਰੀਆਂ ਨੇ ਬਠਿੰਡਾ ਪੁਲਿਸ ਉਪਰ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੀ ਹੋਈ ਮਹੀਨਾਵਾਰ ਮੀਟਿੰਗ ਵਿੱਚ ਥਾਣਿਆਂ ਅਤੇ ਚੌਕੀਆਂ ਵਿੱਚ ਸੁਣਵਾਈ ਨਾਂ ਹੋਣ ਦੇ ਦੋਸ਼ ਲਗਾਉਂਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਸਾਬਕਾ ਡੀਐਸਪੀ ਰਣਜੀਤ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿੱਚ ਕਰੀਬ 180 ਦੇ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਵਿੱਚ ਹਾਜਰ ਮੈਂਬਰਾਂ ਨੇ ਇੱਕ ਮੱਤ ਹੋ ਕੇ ਇਹ ਮੁੱਦਾ ਉਠਾਇਆ ਕਿ ਜਦ ਵੀ ਉਹ ਕਿਸੇ ਕੰਮ ਦੀ ਲਈ ਥਾਣਿਆਂ, ਚੌਂਕੀਆਂ ਤੇ ਦਫਤਰਾਂ ਦੇ ਵਿੱਚ ਜਾਂਦੇ ਹਨ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕੇ ਬੈਠਣ ਲਈ ਵੀ ਨਹੀਂ ਕਹਿੰਦੇ ਅਤੇ ਮੌਜੂਦ ਪੁਲਸ ਅਧਿਕਾਰੀ ਤੇ ਕਰਮਚਾਰੀ ਬੋਲੀ ਵੀ ਰੁੱਖੀ ਬੋਲਦੇ ਹਨ ਅਤੇ ਰਿਟਾਇਰੀ ਮੁਲਾਜਮਾਂ ਦਾ ਜਾਇਜ ਕੰਮ ਵੀ ਨਹੀਂ ਕੀਤੇ ਜਾਂਦੇਂ ਬਲਕਿ ਦੂਜੀ ਧਿਰ ਦੇ ਸਾਹਮਣੇ ਜਲੀਲ ਕੀਤਾ ਜਾਂਦਾ ਹੈ।ਰਿਟਾਇਰ ਪੁਲਿਸ ਮੁਲਾਜਮਾਂ ਦੇ ਜਾਇਜ ਮੁਕੱਦਮੇ ਪਹਿਲਾਂ ਤਾ ਦਰਜ ਨਹੀਂ ਕੀਤੇ ਜਾਂਦੇ ਜੇ ਕੀਤੇ ਜਾਂਦੇ ਹਨ ਤਾ ਲੇਟ ਦਰਜ ਕੀਤੇ ਜਾਂਦੇ ਹਨ ਫਿਰ ਵਿਰੋਧੀ ਧਿਰ ਦੀ ਸਰੇਆਮ ਮੱਦਦ ਕਰਦੇ ਹਨ।ਦਰਜ ਮੁਕੱਦਮੇ ਗਲਤ ਢੰਗ ਨਾਲ ਕੈਂਸਲ ਵੀ ਕਰ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਪਾਕਿਸਤਾਨ-ਸਮਰਥਿਤ ਦੋ ਡਰੱਗ ਸਪਲਾਈ ਮਾਡਿਊਲਾਂ ਦਾ ਪਰਦਾਫਾਸ਼; 2.8 ਕਿਲੋਗ੍ਰਾਮ ਆਈਸੀਈ ਸਮੇਤ ਦੋ ਕਾਬੂ
ਇਸ ਸਬੰਧੀ ਰਿਟਾਇਰਡ ਗਜਟਿਡ ਅਫਸ਼ਰਾਂ ਨੇ ਵੀ ਆਪਣੀ ਸਹਿਮਤੀ ਪ੍ਰਗਟਾਈ। ਹਾਜਰੀਨ ਮੈਂਬਰਾਂ ਨੇ ਮੀਟਿੰਗ ਵਿੱਚ ਇਹ ਵੀ ਮੁੱਦਾ ਉਠਿਆ ਕਿ ਜੋ ਥਾਣਿਆ ਅਤੇ ਚੌਂਕੀਆਂ ਦੇ ਕਈ ਮੁੱਖ ਅਫਸਰ ਅਤੇ ਕਈ ਇੰਚਾਰਜ ਹਰ ਪੋਸਟਿੰਗ ‘ਤੇ ਪੱਕੇ ਤੌਰ ਉਪਰ ਆਪਣੇ ਨਾਲ ਹੀ ਮੁਲਾਜਮ ਨਾਲ ਰੱਖਦੇ ਹਨ। ਉਹੀ ਮੁਲਾਜਮ ਆਮ ਤੌਰ ਤੇ ਰਿਟਾਇਰਡ ਪੁਲਿਸ ਮੁਲਾਜਮਾਂ ਦੀਆਂ ਦਰਖਾਸਤਾਂ ਡੀਲ ਕਰਦੇ ਹਨ। ਕਈ ਮੁੱਖ ਅਫਸਰ ਥਾਣਾ ਤੇ ਕਈ ਇੰਚਾਰਜ ਚੌਂਕੀਆਂ ਰਿਟਾਇਰ ਪੁਲਿਸ ਮੁਲਾਜਮਾਂ ਦੀ ਗੱਲ ਬਾਅਦ ਖੁਦ ਸੁਣਨ ਨੂੰ ਤਿਆਰ ਹੀ ਨਹੀਂ ਹਨ। ਇਸ ਸਬੰਧੀ ਡੀ.ਜੀ.ਪੀ.ਪੰਜਾਬ ਦੇ ਸਟੈਂਡਿਗ ਆਰਡਰ ਨੰਬਰ 3/23 ਦੀ ਪਾਲਣਾ ਵੀ ਬਿਲਕੁਲ ਨਹੀਂ ਕੀਤੀ ਜਾਂਦੀ।ਮੀਟਿੰਗ ਵਿੱਚ ਹਾਜਰ ਰਿਟਾਇਰ ਗਜਟਿਡ ਅਫਸਰ ਤੇ ਅਧਿਕਾਰੀਆਂ ਨੇ ਇੱਕ ਮੱਤ ਹੋ ਕੇ ਕਿਹਾ ਜੇ ਮੌਜੂਦਾ ਪੁਲਿਸ ਮੁਲਾਜਮਾਂ ਦਾ ਰਿਟਾਇਰਡ ਪੁਲਿਸ ਮੁਲਾਜਮਾਂ ਦੇ ਨਾਲ ਇਹੀ ਵਰਤਾਰਾ ਰਿਹਾ ਤਾਂ ਰਿਟਾਇਰਡ ਪੁਲਿਸ ਮੁਲਾਜਮਾਂ ਨਾਲ ਰਿਹਾ ਤਾਂ ਇਸ ਸਬੰਧੀ ਇੱਕ ਮੁੱਠ ਹੋ ਕੇ ਸੰਘਰਸ ਕਰਨ ਲਈ ਮਜਬੂਰ ਹੋਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


