Fortis Hospital ਨੇ CM Bhagwant Mann ਦੀ ਤਾਜ਼ਾ ਸਿਹਤ ਦੀ ਦਿੱਤੀ ਜਾਣਕਾਰੀ

0
122
+1

ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਸਵੇਰੇ ਰੈਗੁਲਰ ਜਾਂਚ ਲਈ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਥੇ ਵੱਖ-ਵੱਖ ਟੈਸਟਾਂ ਰਾਹੀਂ ਮੁੱਖ ਮੰਤਰੀ ਦੀ ਸਿਹਤ ਦਾ ਵੇਰਵਾ ਲਿਆ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਇਸ ਸਮੇਂ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਆ ਰਹੀ ਹੈ।

ਪੰਜਾਬ ਪੁਲਿਸ ਦੇ ਸਾਈਬਰ ਕਰਾਈਮ ਡਿਵੀਜ਼ਨ ਵੱਲੋਂ ਆਨਲਾਈਨ ਪਲੇਟਫਾਰਮਾਂ ਜ਼ਰੀਏ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਚ ਵੱਡੀ ਕਾਰਵਾਈ

ਡਾਕਟਰਾਂ ਨੇ ਆਪਣੀ ਜਾਂਚ ਵਿਚ ਪਾਇਆ ਹੈ ਕਿ ਉਸ ਦੇ ਫੇਫੜਿਆਂ ਦੀ ਇਕ ਧਮਣੀ ਵਿਚ ਸੋਜ ਦੇ ਲੱਛਣ ਹਨ, ਜਿਸ ਨਾਲ ਦਿਲ ‘ਤੇ ਦਬਾਅ ਬਣ ਰਿਹਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਿਚ ਉਤਰਾਅ-ਚੜ੍ਹਾਅ ਸ਼ੁਰੂ ਹੋ ਜਾਂਦਾ ਹੈ। ਇਸ ਬਾਰੇ ਕੁਝ ਹੋਰ ਟੈਸਟ ਕੀਤੇ ਜਾਣੇ ਬਾਕੀ ਹਨ ਅਤੇ ਕੁਝ ਹੋਰ ਖੂਨ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।

+1

LEAVE A REPLY

Please enter your comment!
Please enter your name here