ਅਮਿੱਟ ਪੈੜਾਂ ਛੱਡ ਗਿਆ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਦਾ ਸਥਾਪਨਾ ਦਿਵਸ

0
55
+1

ਬਠਿੰਡਾ, 12 ਨਵੰਬਰ : ਹਰ ਸਾਲ ਵਾਂਗ ਇਸ ਵਾਰ ਵੀ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਨੇ ਆਪਣਾ 22ਵਾਂ ਸਥਾਪਨਾ ਦਿਵਸ 12 ਨਵੰਬਰ ਨੂੰ ਬੜੀ ਧੂਮ–ਧਾਮ ਨਾਲ ਮਨਾਇਆ। ਇਸ ਮੌਕੇ ਦੇ ਮੁੱਖ ਮਹਿਮਾਨ ਪਰਮਵੀਰ ਬਾਠ ਸਨ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਸ਼ਮਾ ਜਗਾ ਕੇ ਕੀਤੀ । ਇਸ ਪ੍ਰੋਗਰਾਮ ਵਿੱਚ ਤੀਜੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ।ਪਰਮਾਤਮਾ ਦੀ ਉਸਤਤ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਨ੍ਰਿਤ ਵਿਨਾਇਕ ਨਾਲ ਹੋਈ ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜਿੰਨਾਂ ਵਿੱਚ ਸਲਾਮ ਇਸਰੋ,ਵਿਰਸਾ ਵਾਈਬਜ਼,ਵੈੱਬ ਆਫ ਰਿਆਲਿਟੀ,ਨਾਟਕ ਕਠਪੁਤਲੀ ਸਨ।

ਇਹ ਵੀ ਪੜ੍ਹੋਮੁੱਖ ਮੰਤਰੀ ਵੱਲੋਂ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਪੰਜਾਬ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਬਾਰੇ ਸੇਧ ਦੇਣ ਦੀ ਅਪੀਲ

ਮੁੱਖ ਮਹਿਮਾਨ ਵੱਲੋਂ ਪਿਛਲੇ ਸਾਲ ਦੀ 10ਵੀਂ ਦੀ ਬੋਰਡ ਦੀ ਪਰੀਖਿਆ ਵਿੱਚੋਂ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਸਖਤ ਮਿਹਨਤ ਕਰਨ ਅਤੇ ਅਨੁਸ਼ਾਸਨ ਭਰਿਆ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ,ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਅੰਤਲੀ ਪੇਸ਼ਕਸ਼ ਮਿੱਟੀ ਵਤਨਾਂ ਦੀ ਨੇ ਦਰਸ਼ਕਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।

+1

LEAVE A REPLY

Please enter your comment!
Please enter your name here