ਸਿਮਲਾ, 21 ਜੂਨ: ਸ਼ੁੱਕਰਵਾਰ ਦੀ ਸਵੇਰ ਕਰੀਬ ਪੌਣੇ ਸੱਤ ਵਜੇਂ ਸੂਬੇ ’ਚ ਇੱਕ ਸਰਕਾਰੀ ਬੱਸ ਦੇ ਪਲਟਣ ਦੇ ਨਾਲ ਚਾਰ ਜਣਿਆਂ ਦੀ ਮੌਤ ਹੋਣ ਦੀ ਸੂਚਨਾ ਹੈ। ਮਰਨ ਵਾਲਿਆਂ ਵਿਚ ਡਰਾਈਵਰ ਤੇ ਕੰਡਕਟਰ ਵੀ ਸ਼ਾਮਲ ਹਨ। ਇਸਤੋਂ ਇਲਾਵਾ ਤਿੰਨ ਜਣੇ ਹੋਰ ਵੀ ਗੰਭੀਰ ਜਖ਼ਮੀ ਹੋ ਗਏ। ਜਖਮੀਆਂ ਦਾ ਸਥਾਨਕ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਘਟਨਾ ਸਮੇਂ ਬੱਸ ਵਿਚ ਡਰਾਈਵਰ ਤੇ ਕੰਡਕਟਰ ਤੋਂ ਇਲਾਵਾ 5 ਹੋਰ ਸਵਾਰੀਆਂ ਮੌਜੂਦ ਸਨ। ਇਹ ਬੱਸ ਹਾਦਸਾ ਜੁੱਬਲ ਦੇ ਗਿਲਟਾਡੀ ਰੋਡ ’ਤੇ ਹੋਇਆ ਹੈ।
ਪਤੀ-ਪਤਨੀ ਦੀ ਲੜਾਈ ਹਟਾਉਣ ਆਇਆ ‘ਥਾਣੇਦਾਰ’ ਕੁੱਟਿਆ !
ਮੁਢਲੀ ਸੂਚਨਾ ਮੁਤਾਬਕ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਇਹ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਹਾਲਾਂਕਿ ਗਨੀਮਤ ਇਹ ਵੀ ਰਹੀ ਕਿ ਬੱਸ ਸੜਕ ਦੇ ਕੰਢੇ ਲੱਗੀ ਮਜਬੂਤ ਰੇਲੰਗ ਵਿਚ ਫ਼ਸ ਗਈ, ਨਹੀਂ ਤਾਂ ਇਹ ਸੈਕੜੇ ਫੁੱਟ ਹੇਠਾਂ ਵਹਿ ਰਹੀ ਡੂੰਘੀ ਨਦੀ ਵਿਚ ਵੀ ਡਿੱਗ ਸਕਦੀ ਸੀ। ਮਰਨ ਵਾਲੀਆਂ ਦੋ ਸਵਾਰੀਆਂ ਵਿਚ ਇੱਕ ਵਿਅਕਤੀ ਨੇਪਾਲ ਦਾ ਦਸਿਆ ਜਾ ਰਿਹਾ। ਜਦੋਂਕਿ ਡਰਾਈਵਰ ਤੇ ਕੰਡਕਟਰ ਦੀ ਪਹਿਚਾਣ ਕਰਮ ਦਾਸ ਤੇ ਰਾਕੇਸ਼ ਕੁਮਾਰ ਦੇ ਤੌਰ ‘ਤੇ ਹੋਈ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਹਿਮਾਚਲ ’ਚ ਵੱਡਾ ਹਾਦਸਾ: ਬੱਸ ਪਲਟਣ ਕਾਰਨ ਡਰਾਈਵਰ-ਕੰਡਕਟਰ ਸਹਿਤ ਚਾਰ ਦੀ ਹੋਈ ਮੌ+ਤ"