
Kapurthala News: ਬੀਤੇ ਕੱਲ ਵਿਸਾਖ਼ੀ ਮੌਕੇ ਗਰਮੀ ਦੇ ਚੱਲਦਿਆਂ ਨਹਾਊਣ ਗਏ ਚਾਰ ਦੋਸਤਾਂ ਦੇ ਬਿਆਸ ਦਰਿਆ ’ਚ ਰੁੜਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਖ਼ਬਰ ਲਿਖੇ ਜਾਣ ਤੱਕ 2 ਨੌਜਵਾਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਤੇ ਦੋ ਨੂੰ ਹਾਲੇ ਵੀ ਲੱਭਿਆ ਜਾ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਐਨਡੀਆਰਐਫ਼ ਦੀਆਂ ਟੀਮਾਂ ਅਤੇ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਪਿੰਡ ਬੋੜਵਾਲ ਨੇੜੇ ਵਾਪਰੀ ਹੈ।
ਇਹ ਵੀ ਪੜ੍ਹੋ ਬੰਬਾਂ ਵਾਲੇ ਬਿਆਨ ‘ਚ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਪਰਚਾ ਦਰਜ!
ਸੂਚਨਾ ਮੁਤਾਬਕ ਇਹ ਚਾਰੋਂ ਨੌਜਵਾਨ ਗਰਮੀਆਂ ਦੇ ਚੱਲਦੇ ਦਰਿਆ ’ਚ ਨਹਾਉਣ ਗਏ ਸਨ ਪ੍ਰੰਤੂ ਉਹ ਪਾਣੀ ਦੇ ਤੇਜ ਵਹਾਅ ਕਾਰਨਡੁੂੰਘੇ ਪਾਣੀ ਵਿਚ ਰੁੜ ਗਏ। ਜਿਸਦਾ ਪਤਾ ਆਸਪਾਸ ਦੇ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਤੁਰੰਤ ਬਚਾਉਣ ਦੀ ਕੋਸਿਸ ਕੀਤੀ ਅਤੇ ਦੋ ਨੌਜਵਾਨਾਂ ਨੂੰ ਕੱਢ ਲਿਆ ਪ੍ਰੰਤੂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੂੰਹ ਵਿਚ ਪਾਣੀ ਪੈਣ ਕਾਰਨ ਮੌਤ ਹੋ ਗਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਿਆਸ ਦਰਿਆ ਵਿਚ ਨਹਾਉਣ ਗਏ ਚਾਰ ਨੌਜਵਾਨ ਰੁੜੇ, ਦੋ ਦੀ ਹੋਈ ਮੌ+ਤ, ਦੋ ਦੀ ਭਾਲ ਜਾਰੀ"




