ਬਠਿੰਡਾ, 11 ਨਵੰਬਰ: ਇਲਾਕੇ ਦੇ ਉੱਘੇ ਉਦਯੋਗਪਤੀ ਅਤੇ ਬੀਸੀਐੱਲ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਆਪਣੇ ਪਿਤਾ ਦਵਾਰਕਾ ਦਾਸ ਮਿੱਤਲ ਦੀ ਯਾਦ ’ਚ ਬਣਾਏ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਥਾਨਕ ਸੋ ਫੁੱਟੀ ਰੋਡ ’ਤੇ ਸਥਿਤ ਵਿਨ ਕੇਅਰ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਜਿੱਥੇ ਕਰੀਬ 350 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਉਥੇ ਸ਼ੂਗਰ, ਲਿਪਡ ਪ੍ਰੋਫਾਈਲ, ਲੀਵਰ ਦੀ ਜਾਂਚ,ਪੈਰਾਂ ਦੀਆਂ ਨਸ਼ਾਂ ਦੀ ਜਾਂਚ, ਥਾਈਰਡ ਦੀ ਜਾਂਚ ਅਤੇ ਹੱਡੀਆਂ ਦੀਆਂ ਕਮਯੋਰੀ ਵਰਗੀਆਂ ਬਿਮਾਰੀਆਂ ਦੇ ਮੁਫ਼ਤ ਟੈਂਸਟ ਵੀ ਕੀਤੇ ਗਏ।
ਇਹ ਵੀ ਪੜ੍ਹੋਤਹਿਸੀਲਦਾਰ ਦੇ ਰੀਡਰ ਤੇ ਕਲਰਕ ਦੇ ਨਾਂ ’ਤੇ 10,000 ਦੀ ਰਿਸ਼ਵਤ ਲੈਣ ਵਾਲਾ ਟਾਈਪਿਸਟ ਵਿਜੀਲੈਂਸ ਵੱਲੋਂ ਕਾਬੂ
ਕੈਂਪ ਦੌਰਾਨ ਲੀਵਰ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾ. ਦੀਪਕ ਬਾਂਸਲ ਤੋਂ ਇਲਾਵਾ ਸ਼ੂਗਰ ਅਤੇ ਥਾਇਰਡ ਵਰਗੀਆਂ ਬਿਮਾਰੀਆਂ ਦੇ ਮਾਹਿਰ ਡਾ. ਸ਼ਵੇਤਾ ਬਾਂਸਲ , ਪੇਟ ਅਤੇ ਅੰਤੜੀਆਂ ਦੀ ਸਰਜਰੀ ਦੇ ਮਾਹਿਰ ਡਾ. ਸਤਿੰਦਰ ਪਾਲ ਸਿੰਘ ਬੈਂਸ ਵੱਲੋਂ ਆਏ ਮਰੀਜ਼ਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਬੋਲਦਿਆ ਡਾ.ਦੀਪਕ ਬਾਂਸਲ ਨੇ ਕਿਹਾ ਕਿ ਅਜਿਹੇ ਮੁਫ਼ਤ ਮੈਡੀਕਲ ਚੈਂਕਅੱਪ ਕੈਂਪਾਂ ਨਾਲ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਇਲਾਜ਼ ਮਿਲਦਾ ਹੈ।
Share the post "ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਇਆ ਮੁਫ਼ਤ ਮੈਡੀਕਲ ਕੈਂਪ,350 ਮਰੀਜ਼ਾਂ ਦੀ ਕੀਤੀ ਜਾਂਚ"