ਬਰਨਾਲਾ/ਬਠਿੰਡਾ, 4 ਜਨਵਰੀ: ਧੁੰਦ ਦੇ ਕਹਿਰ ਕਾਰਨ ਸਥਾਨਕ ਹੰਡਿਆਇਆ ਚੌਕ ਦੇ ਥੋੜਾ ਦੂਰ ਜਲੰਧਰ-ਮੋਗਾ ਬਾਈਪਾਸ ਵਾਲੇ ਪੁਲ ਉਪਰ ਇੱਕ ਬੱਸ ਦੇ ਪਲਟਣ ਕਾਰਨ ਦੋ ਜਣਿਆਂ ਦੀ ਮੌਤ ਹੋਣ ਅਤੇ ਦਰਜ਼ਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਸਦੇ ਵਿਚੋਂ ਜਿਆਦਾ ਗੰਭੀਰ ਨੂੰ ਹੋਰਨਾਂ ਥਾਵਾਂ ’ਤੇ ਰੈਫ਼ਰ ਕੀਤਾ ਗਿਆ। ਮ੍ਰਿਤਕਾਂ ਵਿਚ ਦੋ ਔਰਤਾਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ ਜਦੋਂਕਿ ਕੁੱਝ ਮਰਦ ਮੈਂਬਰ ਵੀ ਕਾਫ਼ੀ ਗੰਭੀਰ ਹਾਲਾਤ ਵਿਚ ਹਨ। ਇਹ ਬੱਸ ਕਿਸਾਨਾਂ ਨੂੰ ਲੈਕੇ ਟੋਹਾਣਾ ਵਿਚ ਅੱਜ ਹੋਣ ਜਾ ਰਹੀ ਕਿਸਾਨ ਮਹਾਂਪੰਚਾਇਤ ਵਿਚ ਸ਼ਾਮਲ ਹੋਣ ਲਈ ਲੈ ਕੇ ਜਾ ਰਹੀ ਸੀ।
ਇਹ ਵੀ ਪੜ੍ਹੋ Big Breaking: ਬਠਿੰਡਾ ਦੇ ਵੱਡੇ Transport ਅਧਿਕਾਰੀਆਂ ਦਾ ਚਹੇਤਾ ‘ਗੰਨਮੈਂਨ’ ਵਿਜੀਲੈਂਸ ਨੇ ਰਾਤ ਨੂੰ ਚੁੱਕਿਆ
ਜਖ਼ਮੀ ਅਤੇ ਮ੍ਰਿਤਕਾਂ ਵਿਚੋਂ ਜਿਆਦਾਤਰ ਬਠਿੰਡਾ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਦੇ ਪਿੰਡ ਕੋਠਾ ਗੁਰੂ ਨਾਲ ਸਬੰਧਤ ਸਨ ਅਤੇ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਥੇਬੰਦੀ ਦੇ ਮੈਂਬਰ ਸਨ। ਇਹ ਘਟਨਾ ਜਿਆਦਾ ਧੁੰਦ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਬੱਸ ਦੇ ਵਿਚ ਸਵਾਰ ਜਥੇਬੰਦੀ ਦੇ ਇੱਕ ਮੈਂਬਰ ਜਸਵੀਰ ਸਿੰਘ ਨੇ ਦਸਿਆ ਕਿ ਇਸ ਬੱਸ ਨੇ ਪੁਲ ਦੇ ਹੇਠਾਂ ਦੀ ਹੀ ਸਲਿੱਪ ਰੋਡ ਰਾਹੀਂ ਚੰਡੀਗੜ੍ਹ ਰੋਡ ’ਤੇ ਚੜਣਾ ਸੀ ਪ੍ਰੰਤ ਧੁੰਦ ਕਾਰਨ ਪਤਾ ਨਾ ਲੱਗਣ ਦੇ ਚੱਲਦੇ ਪੁਲ ਦੇ ਉਪਰ ਚੜ੍ਹ ਗੱਈ ਅਤੇ ਇਹ ਪੁਲ ਜਿਆਦਾ ਗੋਲਾਈ ਵਿਚ ਹੋਣ ਕਾਰਨ ਜਦ ਡਰਾਈਵਰ ਬੱਸ ਨੂੰ ਮੋੜਣ ਦੇ ਲਈ ਕੱਟ ਮਾਰਿਆ ਅਤੇ ਉਸ ਸਮੇਂ ਹੀ ਬੱਸ ਪਲਟ ਗਈ। ਬੱਸ ਵਿਚ ਕਰੀਬ 50 ਲੋਕ ਸਵਾਰ ਸਨ। ਫ਼ਿਲਹਾਲ ਪੁਲਿਸ ਵੱਲੋਂ ਜਖ਼ਮੀਆਂ ਦਾ ਇਲਾਜ਼ ਕਰਵਾਇਆ ਜਾ ਰਿਹਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਮਾਘੀ ਮੇਲੇ ਮੌਕੇ ਪੰਜਾਬ ’ਚ ਨਵੀਂ ਸਿਆਸੀ ਪਾਰਟੀ ਦਾ ਹੋਵੇਗਾ ਐਲਾਨ, ਅਕਾਲੀ ਦਲ ਦਾ ਬਣੇਗੀ ਬਦਲ!
ਉਧਰ ਇੱਕ ਹੋਰ ਹਾਦਸੇ ਵਿਚ ਇਸੇ ਹੀ ਜਥੇਬੰਦੀ ਦੇ ਨਾਲ ਸਬੰਧਤ ਕਿਸਾਨਾਂ ਦੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਸੀ ਪੌ ਵਾਲੀ ਕੋਲ ਧੂੰਦ ਕਾਰਨ ਬੱਸ ਪਲਟਣ ਦੀ ਸੂਚਨਾਂ ਹੈ। ਇਸ ਹਾਦਸੇ ਵਿਚ ਵੀ ਕਈ ਕਿਸਾਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ, ਜਿੰਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਭਰਤੀ ਕਰਵਾਇਆਂ ਗਿਆ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਵਾ ਅਤੇ ਜਗਸੀਰ ਸਿੰਘ ਝੂੰਬਾ ਨੇ ਦਸਿਆ ਕਿ ਇਹ ਸਾਰੇ ਕਿਸਾਨ ਪਿੰਡ ਦਿਊਣ ਤੋਂ ਸਵਾਰ ਹੋ ਕੇ ਟੋਹਾਣਾ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੀ ਮਹਾਂਪੰਚਾਇਤ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਧੁੰਦ ਦਾ ਕਹਿਰ; ਮਹਾਂਪੰਚਾਇਤ ’ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, ਦੋ ਦੀ ਮੌ+ਤ, ਦਰਜ਼ਨਾਂ ਜਖ਼ਮੀ"