ਬਟਾਲਾ, 16 ਜਨਵਰੀ: ਲੰਘੀ 12 ਜਨਵਰੀ ਨੂੰ ਦਿਨ-ਦਿਹਾੜੇ ਤਰਨਤਾਰਨ ਦੇ ਹਰੀਕੇ ’ਚ ਇੱਕ ਆੜਤੀ ਰਾਮ ਗੋਪਾਲ ਅਤੇ ਪੰਚਾਇਤ ਚੋਣਾਂ ਸਮੇਂ ਤਰਨਤਾਰਨ ਇਲਾਕੇ ਵਿਚ ਹੀ ਇੱਕ ਸਰਪੰਚ ਦੇ ਕਤਲ ਮਾਮਲੇ ਵਿਚ ਲੋੜੀਦੇ ਗੈਂਗਸਟਰ ਰਣਜੀਤ ਰਾਣਾ ਦੀ ਬੀਤੀ ਦੇਰ ਰਾਤ ਪੁਲਿਸ ਨਾਲ ਮੁਕਾਬਲੇ ਵਿਚ ਮੌਤ ਹੋ ਗਈ। ਮ੍ਰਿਤਕ ਰਾਣਾ ਪਿੰਡ ਮਰੜੀ ਦਾ ਰਹਿਣ ਵਾਲਾ ਸੀ ਤੇ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਵਿਦੇਸ਼ ’ਚ ਬੈਠੇ ਗੈਂਗਸਟਰਾਂ ਪ੍ਰਭ ਦਾਸੂਵਾਲ, ਡੋਨੀ ਬੱਲ, ਅਮਰ ਰਾਜਪੂਤਾਂ ਤੇ ਮਨੀ ਘਣਸ਼ਾਮਪੁਰੀਆ ਦੇ ਗੈਂਗ ਲਈ ਕੰਮ ਕਰਦਾ ਸੀ। ਉਸਦੇ ਕੋਲੋਂ ਇੱਕ ਮੋਟਰਸਾਈਕਲ ਅਤੇ ਇੱਕ 9 ਐਮਐਮ ਦਾ ਪਿਸਟਲ ਵੀ ਮਿਲਿਆ ਹੈ।
ਇਹ ਵੀ ਪੜ੍ਹੋ Breaking: Transport Dept. ’ਚ ਵਿਜੀਲੈਂਸ ਦੇ Action ਤੋਂ ਬਾਅਦ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦੇ ADTO ਹਟਾਏ
ਇਸ ਮੁਕਾਬਲੇ ਵਿਚ ਇੱਕ ਪੁਲਿਸ ਮੁਲਾਜਮ ਵੀ ਜਖ਼ਮੀ ਹੋਇਆ ਹੈ, ਜਿਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਮਰੜੀ ਪਿੰਡ ਦਾ ਰਹਿਣ ਵਾਲਾ ਹੈ। ਇਸਨੇ ਹੀ ਮਰੜੀ ਪਿੰਡ ਦੇ ਹੀ ਸੂਟਰ ਨੂੰ ਕਹਿ ਕੇ ਆੜਤੀ ਰਾਮ ਗੋਪਾਲ ਦਾ ਪਰਚਾ ਦਰਜ਼ ਕਰਵਾਇਆ ਸੀ। ਹਾਲਾਂਕਿ ਪੁਲਿਸ ਨੇ ਘਟਨਾ ਵਾਲੇ ਦਿਨ ਹੀ ਮੁਕਾਬਲੇ ਤੋਂ ਬਾਅਦ ਦੋਨਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਪੁਲਿਸ ਨੂੰ ਇਸਦੀ ਭਾਲ ਸੀ ਅਤੇ ਬੀਤੀ ਸ਼ਾਮ ਤੋਂ ਹੀ ਪੁਲਿਸ ਇਸਦੇ ਪਿੱਛੇ ਲੱਗੀ ਹੋਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਪੁਲਿਸ ਮੁਕਾਬਲੇ ’ਚ ਨਾਮੀ ਗੈਂਗਸਟਰ ਹੋਇਆ ਢੇਰ, ਸਰਪੰਚ ਤੇ ਆੜਤੀ ਦੇ ਕਤ+ਲ ਕੇਸ ’ਚ ਸੀ ਲੋੜੀਦਾ"