Gangster Lawrence Bishnoi Interview Case: DSP Gursher Sandhu ਨੌਕਰੀ ਤੋਂ ਬਰਖ਼ਾਸਤ

0
928

ਚੰਡੀਗੜ੍ਹ, 16 ਦਸੰਬਰ: gangster lawrence bishnoi interview case: ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦਿਖ਼ਾਈ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸਦਾ ਖ਼ੁਲਾਸਾ ਪੰਜਾਬ ਦੇ ਕਾਨੂੰਨ ਅਧਿਕਾਰੀਆਂ ਨੇ ਅਦਾਲਤ ਵਿਚ ਸੁਣਵਾਈ ਦੌਰਾਨ ਕੀਤਾ ਹੈ। ਇਸਤੋਂ ਪਹਿਲਾਂ ਬੀਤੇ ਕੱਲ ਮੁੱਖ ਮੰਤਰੀ, ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ਼ ਵੀ ਹੈ, ਨੇ ਉਕਤ ਡੀਐਸਪੀ ਨੂੰ ਬਰਖਾਸਤ ਕਰਨ ਵਾਲੀ ਫਾਈਲ ਪਾਸ ਕਰ ਦਿੱਤੀ ਸੀ। ਗੌਰਤਲਬ ਹੈ ਕਿ ਇਸ ਮਾਮਲੇ ਵਿਚ ਲੰਘੀ 29 ਅਕਤੂਬਰ ਨੂੰ ਪੰਜਾਬ ਸਰਕਾਰ ਨੇ 2 ਡੀਐਸਪੀ ਸਹਿਤ 7 ਮੁਲਾਜਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ। ਪ੍ਰੰਤੂ ਹਾਈਕੋਰਟ ਨੇ ਇਸ ਕੇਸ ਦੀ ਸੁਣਵਾਈ ਦੌਰਾਨ ਨਾਖ਼ੁਸੀ ਜਾਹਰ ਕਰਦਿਆਂ ਕਿਹਾ ਸੀ ਕਿ ‘‘ ਪਹਿਲਾਂ ਜਤਾਈ ਜਾ ਰਹੀ ਸ਼ੰਕਾ ਤਹਿਤ ਹੇਠਲੇ ਮੁਲਾਜਮਾਂ ’ਤੇ ਕਾਰਵਾਈ ਕਰਕੇ ਬਚਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ’’

ਇਹ ਵੀ ਪੜ੍ਹੋ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਏ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼

ਇਸਤੋਂ ਇਲਾਵਾ ਉਚ ਅਦਾਲਤ ਨੇ ਉਸ ਸਮੇਂ ਦੇ ਮੋਹਾਲੀ ਦੇ ਜ਼ਿਲ੍ਹਾ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਵਿਰੁਧ ਵੀ ਕਾਰਵਾਈ ਲਈ ਕਿਹਾ ਸੀ। ਹਾਲਾਂਕਿ ਸਰਕਾਰੀ ਪੱਖ ਨੇ ਅਦਾਲਤ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬਣਦੀ ਭੂਮਿਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪਬਲਿਕ ਡੀÇਲੰਗ ਵਾਲੀ ਪੋਸਟ ਤੋਂ ਉਤਾਰ ਦਿੱਤਾ ਹੈ। ਜਿਕਰਯੋਗ ਹੈ ਕਿ ਮਾਰਚ 2023 ਵਿਚ ਅੱਗੇ-ਪਿੱਛੇ ਚਰਚਿਤ ਗਂੈਗਸਟਰ ਲਾਰਂੈਸ ਬਿਸ਼ਨੋਈ ਦੀਆਂ ਪ੍ਰਕਾਸ਼ਤ ਹੋਈਆਂ ਦੋ ਇੰਟਰਵਿਊਜ਼ ਕਾਰਨ ਪੰਜਾਬ ਵਿਚ ਤਰਥੱਲੀ ਮੱਚ ਗਈ ਸੀ। ਉਂਝ ਇਸ ਇੰਟਰਵਿਊਜ਼ ਦੇ ਕੁੱਝ ਦਿਨਾਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊਜ਼ ਪੰਜਾਬ ਦੀ ਕਿਸੇ ਜੇਲ੍ਹ ਵਿਚ ਨਹੀਂ ਹੋਈਆਂ

ਇਹ ਵੀ ਪੜ੍ਹੋ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਸਾਨ ਆਗੂ ਡੱਲੇਵਾਲ ਦਾ ਪੁਛਿਆ ਹਾਲਚਾਲ, ਪ੍ਰ੍ਰਗਟਾਈ ਇਕਜੁਟਤਾ

ਪ੍ਰੰਤੂ ਬਾਅਦ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ’ਤੇ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣੀ ਤਿੰਨ ਮੈਂਬਰੀ ਵਿਸ਼ੇਸ ਜਾਂਚ ਟੀਮ, ਜਿਸਦੇ ਵਿਚ ਏਡੀਜੀਪੀ ਨਾਗੇਸ਼ਵਰ ਰਾਓ ਅਤੇ ਏਡੀਜੀਪੀ ਨਿਲਾਭ ਕਿਸ਼ੋਰ ਨੂੰ ਸ਼ਾਮਲ ਕੀਤਾ ਗਿਆ ਸੀ, ਵੱਲੋਂ ਜਾਂਚ ਦੌਰਾਨ ਇੰਨ੍ਹਾਂ ਦੋ ਇੰਟਰਵਿਊਜ਼ ਵਿਚੋਂ ਇੱਕ ਇੰਟਰਵਿਊ 3-4 ਸਤੰਬਰ 2022 ਦੀ ਰਾਤ ਨੂੰ ਸੀਆਈਏ ਖਰੜ ਦੇ ਵਿਚ ਹੋਈ ਸੀ। ਜਦਂੋਕਿ ਦੂਜੀ ਰਾਜਸਥਾਨ ਦੀ ਇੱਕ ਜੇਲ ਵਿਚ ਕੀਤੀ ਗਈ ਸੀ। ਇਸ ਜਾਂਚ ਟੀਮ ਦੀ ਰੀਪੋਰਟ ‘ਤੇ ਡੀਐਸਪੀ ਇੰਨਵੇਸਟੀਗੇਸਨ ਗੁਰਸ਼ੇਰ ਸਿੰਘ ਬਰਾੜ ਅਤੇ ਸਮਰ ਵਨੀਤ ਤੋਂ ਇਲਾਵਾ ਸਬ-ਇੰਸਪੈਕਟਰ ਰੀਨਾ, ਸਬ-ਇੰਸਪੈਕਟਰ (ਐਲਆਰ) ਜਗਤਪਾਲ ਜਾਂਗੂ, ਸਬ-ਇੰਸਪੈਕਟਰ (ਐਲਆਰ) ਸ਼ਗਨਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਨੂੰ ਪੰਜਾਬ ਸਰਕਾਰ ਨੇ ਤੁਰੰਤ ਮੁਅੱਤਲ ਕਰ ਦਿੱਤਾ ਸੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here