Bathinda News: Gas shortage; ਖਾੜੀ ਦੇਸ਼ਾਂ ‘ਚ ਲੱਗੀ ਜੰਗ ਕਾਰਨ ਪੂਰੇ ਦੇਸ਼ ਭਰ ਵਿਚ ਪੈਦਾ ਹੋਈ ਗੈਸ ਦੀ ਕਿੱਲਤ ਦੇ ਕਾਰਨ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਵਿਰੋਧ ‘ਚ ਅੱਜ ਬਠਿੰਡਾ ਵਿਚ ਸਾਬਕਾ ਕੌਸਲਰ ਵੱਲੋਂ ਡਾਕੂ ਦੇ ਭੇਸ ‘ਚ ਗੈਸ ਸਿਲੰਡਰ ਲੁੱਟ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਆਪਣੇ ਅਜੀਬੋ-ਗਰੀਬ ਵਿਰੋਧ ਪ੍ਰਦਰਸ਼ਨਾਂ ਕਰਕੇ ਚਰਚਿਤ ਬਠਿੰਡਾ ਦੇ ਲਾਈਨੋ ਪਾਰ ਇਲਾਕੇ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਦੇ ਇਸ ਪ੍ਰਦਰਸ਼ਨ ਨੂੰ ਰਾਹਗੀਰ ਤੇ ਆਮ ਲੋਕ ਵੀ ਖੜ੍ਹ-ਖੜ੍ਹ ਕੇ ਦੇਖ ਰਹੇ ਸਨ। ਵਿਜੇ ਕੁਮਾਰ ਨੇ ਡਾਕੂਆਂ ਦਾ ਭੇਸ ਬਣਾਉਂਦਿਾਂ ਕਾਲੇ ਕੱਪੜੇ ਪਾਏ ਅਤੇ ਘੋੜੇ ‘ਤੇ ਸਵਾਰ ਹੋ ਕੇ ਸ਼ਹਿਰ ਵਿਚ ਘੁੰਮਣ ਲੱਗਿਆ।
ਇਸ ਦੌਰਾਨ ਇੱਕ ਸਾਈਕਲ ‘ਤੇ ਗੈਸ ਸਿਲੰਡਰ ਲੈ ਕੇ ਜਾ ਰਹੇ ਵਿਅਕਤੀ ਨੂੰ ਰੋਕਿਆ ਅਤੇ ਸ਼ਰੇਆਮ ਸਭ ਦੇ ਸਾਹਮਣੇ ਉਸ ਦਾ ਸਿਲੰਡਰ ‘ਲੁੱਟ’ ਲਿਆ। ਹਾਲਾਂਕਿ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਨੇ ਸਪੱਸ਼ਟ ਕੀਤਾ ਕਿ,‘‘ ਇਹ ਉਸਦਾ ਗੈਸ ਦੀ ਪੈਦਾ ਹੋਈ ਕਿੱਲਤ ਕਾਰਨ ਲੋਕਾਂ ਨੁੰ ਦਰਪੇਸ਼ ਮੁਸ਼ਕਿਲਾਂ ਤੋਂ ਸਰਕਾਰ ਨੂੰ ਜਾਗਰੂਕ ਕਰਨ ਲਈ ਵਿਅੰਗਤਮਕ ਪ੍ਰਦਰਸ਼ਨ ਸੀ, ਕਿਉਂਕਿ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਿਹਾ ਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਨਾਂ ਵਿਚ ਲੱਗਣ ਲਈ ਮਜਬੂਰ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




