ਬਠਿੰਡਾ ,14 ਨਵੰਬਰ: ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਵਰਕਰਾਂ ਵੱਲੋਂ ਠੇਕੇਦਾਰ ਅਤੇ ਮੈਨੇਜਮੈਂਟ ਵਿਰੁੱਧ ਗੇਟ ‘ਤੇ ਰੋਸ਼ ਰੈਲੀ ਕੀਤੀ ਗਈ। ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਵਿੱਚ ਕੰਮ ਕਰਦੇ ਵਰਕਰਾਂ ਦੀ ਠੇਕੇਦਾਰ ਵੱਲੋ ਸਤੰਬਰ ਤੇ ਅਕਤੂਬਰ ਦੀ ਤਨਖਾਹ ਵਿੱਚ ਕਟੌਤੀ ਕੀਤੀ ਗਈ ਹੈ, ਤੇ ਨਾਲ ਹੀ ਯੂਨੀਅਨ ਦੇ ਆਗੂਆ ਨੂੰ ਠੇਕੇਦਾਰ ਵੱਲੋ ਫੋਨ ਕਰਕੇ ਭੱਦੀ ਸ਼ਬਦਾਵਲੀ ਵਰਤੀ ਗਈ। ਜਿਸ ਦੀ ਲਿਖਤੀ ਸਿਕਾਇਤ ਜਰਨਲ ਮੈਨੇਜਰ ਨੂੰ ਦਿੱਤੀ ਗਈ ਹੈ
ਅਕਾਲੀ ਦਲ ਨੇ ਚੰਡੀਗੜ੍ਹ ’ਚ ਹਰਿਆਣਾ ਨੂੰ ਥਾਂ ਅਲਾਟ ਕਰਨ ਦੇ ਕੇਂਦਰ ਦੇ ਫੈਸਲੇ ਦਾ ਗੰਭੀਰ ਨੋਟਿਸ ਲਿਆ
ਪਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸਦੇ ਚਲਦੇ ਅੱਜ ਗੇਟ ਰੈਲੀ ਕਰਕੇ ਠੇਕੇਦਾਰ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਦੇ ਆਗੂਆ ਵਲੋਂ ਮੈਨੇਜ਼ਮੈਂਟ ਨੂੰ ਸਖ਼ਤ ਸਬਦਾ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਠੇਕੇਦਾਰ ‘ਤੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਅਮਨਦੀਪ ਸਿੰਘ, ਯਾਦਵਿੰਦਰ ਸਿੰਘ ਯਾਦੀ, ਕਿੰਗ ਕੌਂਸਿਲ, ਰਾਜ ਕੁਮਾਰ, ਹਰਦੀਪ ਸਿੰਘ ਤੇ ਸਮੂਹ ਵਰਕਰ ਸਾਥੀ ਹਾਜ਼ਿਰ ਸਨ।
Share the post "ਵੇਰਕਾ ਮਿਲਕ ਪਲਾਂਟ ਦੇ ਵਰਕਰ ਵੱਲੋ ਠੇਕੇਦਾਰ ਤੇ ਮਨੇਜ਼ਮੈਂਟ ਖਿਲਾਫ਼ ਗੇਟ ਰੈਲੀ"