International News: ਕੈਨੇਡਾ ’ਚ ਹੁਣ ਨਵੀਂ ਕੌਮੀ ਸਰਕਾਰ ਦੇ ਲਈ 28 ਅਪ੍ਰੈਲ 2025 ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਹਾਊਸ ਆਫ਼ ਕਾਮਨਜ਼ ਦੀਆਂ 343 ਸੀਟਾਂ ਦੀ ਚੋਣ ਕਰਵਾਉਣ ਲਈ ਬੀਤੇ ਕੱਲ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਮੰਨਜੂਰੀ ਦਿੱਤੀ ਸੀ। ਦਸਣਾ ਬਣਦਾ ਹੈ ਕਿ ਕੈਨੇਡਾ ’ਚ ਆਮ ਚੋਣਾਂ ਸਤੰਬਰ ਵਿਚ ਹੋਣੀਆਂ ਸਨ ਪ੍ਰੰਤੂ ਇੱਥੇ ਹੋਈ ਸਿਆਸੀ ਉਥਲ-ਪੁਥਲ ਤੋਂ ਬਾਅਦ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸਤੋਂ ਬਾਅਦ 14 ਮਾਰਚ 2025 ਨੂੰ ਨਵੇਂ ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਨੇ ਸਹੁੰ ਚੁੱਕੀ ਸੀ।
ਇਹ ਵੀ ਪੜ੍ਹੋ ਭਿੰਡਰਾਵਾਲਾ ਦੇ ਝੰਡਿਆਂ ਨੂੰ ਲੈ ਕੇ ਵਿਵਾਦ ਖੜਾ ਕਰਨ ਵਾਲਾ ਅਮਨ ਸੂਦ ਬੁਰਾ ਫ਼ਸਿਆ, ਅਦਾਲਤ ’ਚ ਪੇਸ਼ ਹੋਣ ਦੇ ਹੁਕਮ
ਜਿਸਤੋਂ ਬਾਅਦ ਉਨ੍ਹਾਂ ਅਹਿਮ ਐਲਾਨ ਕੀਤਾ ਸੀ ਕਿ ਅਮਰੀਕਾ ਨਾਲ ਨਜਿੱਠਣ ਦੇ ਲਈ ਕੈਨੇਡਾ ਨੂੰ ਮਜਬੂਤ ਸਰਕਾਰ ਦੀ ਜਰੂਰਤ ਹੈ। ਗੌਰਤਲਬ ਹੈ ਕਿ ਕੈਨੇਡਾ ਦੇ ਵਿਚ ਲੱਖਾਂ ਹੀ ਭਾਰਤੀਆਂ ਤੇ ਖ਼ਾਸਕਰ ਪੰਜਾਬੀਆਂ ਦੀ ਵਸੋ ਹੋਣ ਕਾਰਨ ਪੰਜਾਬ ਦੇ ਹਿੱਤ ਸਿੱਧੇ ਤੌਰ ’ਤੇ ਉਸਦੇ ਨਾਲ ਜੁੜੇ ਹੋਏ ਹਨ ਤੇ ਉਥੋਂ ਦੀ ਸਰਕਾਰ ਦੁਆਰਾ ਲਾਗੂ ਕੀਤੀ ਜਾਣ ਵਾਲੀ ਕੋਈ ਵੀ ਨੀਤੀ ਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਇੱਥੇ ਵੀ ਅਸਰ ਪੈਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਕੈਨੇਡਾ ’ਚ 28 ਅਪ੍ਰੈਲ ਨੂੰ ਹੋਣਗੀਆਂ ਆਮ ਚੋਣਾਂ, ਨਵੇਂ ਬਣੇ ਪ੍ਰਧਾਨ ਮੰਤਰੀ ਨੇ ਕੀਤਾ ਅਹਿਮ ਐਲਾਨ"