Punjabi Khabarsaar
ਮੁਕਤਸਰ

ਗਿੱਦੜਬਾਹਾ ਉਪ ਚੋਣ: ਆਪ ਦੇ ਸਾਬਕਾ ਆਗੂ ਪ੍ਰਿਤਪਾਲ ਸ਼ਰਮਾ ਹੋਏ ਭਾਜਪਾ ਵਿੱਚ ਸ਼ਾਮਿਲ

ਰਵਨੀਤ ਬਿੱਟੂ ਨੇ ਪ੍ਰਿਤਪਾਲ ਸ਼ਰਮਾ ਅਤੇ ਸਾਥੀਆਂ ਦਾ ਕੀਤਾ ਸਵਾਗਤ
ਗਿੱਦੜਬਾਹਾ, 26 ਅਕਤੂਬਰ: ਆਮ ਆਦਮੀ ਪਾਰਟੀ ਦੇ ਵੱਲੋਂ ਸਾਲ 2022 ਦੇ ਵਿੱਚ ਗਿੱਦੜਬਾਹਾ ਹਲਕੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਅਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਮੌਜੂਦਾ ਚੇਅਰਮੈਨ ਪ੍ਰਿਤਪਾਲ ਸ਼ਰਮਾ ਆਪਣੇ ਸਾਥੀਆਂ ਨਾਲ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ । ਉਨ੍ਹਾਂ ਅਕਾਲੀ ਦਲ ਵਿੱਚੋਂ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦੇਣ ਦੇ ਵਿਰੋਧ ਵਿੱਚ ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਪਹਿਲਾਂ ਉਹਨਾਂ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਸੀ ਪ੍ਰੰਤੂ ਅੱਜ ਅਚਾਨਕ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਵਿੱਚ ਜੀ ਆਇਆ ਕਿਹਾ।

ਇਹ ਵੀ ਪੜ੍ਹੋ: ਸ਼ਰਾਬੀ ਕਾਰ ਚਾਲਕ ਨੇ ਥਾਣੇਦਾਰ ਸਹਿਤ ਤਿੰਨ ਨੂੰ ਦਰੜਿਆ, ਖੁਦ ਵੀ ਹੋਇਆ ਗੰਭੀਰ ਜ਼ਖ਼ਮੀ

ਗੌਰਤਲਬ ਹੈ ਕਿ ਗਿੱਦੜਬਾਹਾ ਹਲਕੇ ਦੇ ਵਿੱਚ ਆਪ ਦੇ ਵੱਲੋਂ ਪਿ੍ਤਪਾਲ ਸ਼ਰਮਾ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੀ ਟਿਕਟ ਦੇ ਦਾਅਵੇਦਾਰ ਸਨ। ਪਰੰਤੂ ਕਰੀਬ ਇੱਕ ਮਹੀਨਾ ਪਹਿਲਾਂ ਡਿੰਪੀ ਢਿੱਲੋਂ ਦੇ ਆਪ ਵਿੱਚ ਸ਼ਾਮਿਲ ਹੋਣ ਕਾਰਨ ਇਹਨਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਸੀ। ਮੌਜੂਦਾ ਸਮੇਂ ਸੁਖਜਿੰਦਰ ਸਿੰਘ ਕਾਉਣੀ ਪਾਰਟੀ ਉਮੀਦਵਾਰ ਦੇ ਨਾਲ ਹੀ ਚੱਲ ਰਹੇ ਹਨ। ਗਿੱਦੜਬਾਹਾ ਹਲਕੇ ਦੇ ਵਿੱਚ ਤਿਕੋਣਾ ਮੁਕਾਬਲਾ ਦਿਖਾਈ ਦੇ ਰਿਹਾ। ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਅਤੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਮੈਦਾਨ ਖਾਲੀ ਛੱਡਿਆ ਹੋਇਆ ਹੈ । ਚਰਚਾ ਮੁਤਾਬਕ ਅਕਾਲੀ ਦਲ ਦੇ ਵਰਕਰ ਵੰਡ ਕੇ ਦੂਜੇ ਉਮੀਦਵਾਰਾਂ ਦੀ ਮਦਦ ਕਰ ਸਕਦੇ ਹਨ।

 

Related posts

ਵੱਡੀ ਤਾਦਾਦ ’ਚ ਲੋਕਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਂਟ ਕੀਤੀ ਸ਼ਰਧਾਂਜਲੀ

punjabusernewssite

‘ਤੇ ਲੁਟੇਰੇ ਬੀਪੀ ਚੈੱਕ ਕਰਵਾਉਣ ਦੇ ਬਹਾਨੇ ਡਾਕਟਰ ਨੂੰ ਲੁੱਟ ਕੇ ਹੋਏ ਫਰਾਰ

punjabusernewssite

ਡਿਪਟੀ ਕਮਿਸ਼ਨਰ ਨੇ ਸਰਕਾਰੀ ਗਰਲਜ ਸੀਨੀਅਰ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਵਿੱਚ ਕੀਤੀ ਸਿਰਕਤ

punjabusernewssite