ਜੀ.ਕੇ.ਯੂ. ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ (ਲੜਕਿਆਂ)ਚੈਂਪੀਅਨਸ਼ਿਪ 2024-25 ਦਾ ਸ਼ਾਨਦਾਰ ਆਗਾਜ਼

0
42

👉12 ਸੋਨ, 12 ਚਾਂਦੀ ਅਤੇ 24 ਕਾਂਸੇ ਦੇ ਤਗਮਿਆਂ ਤੇ ਲੱਗੇਗਾ ਪੰਚ

👉250 ਯੂਨੀਵਰਸਿਟੀਆਂ ਦੇ 2100 ਤੋਂ ਵੱਧ ਖਿਡਾਰੀ ਕਰ ਰਹੇ ਨੇ ਸ਼ਿਰਕ

ਤਲਵੰਡੀ ਸਾਬੋ, 26 ਦਸੰਬਰ: ਖੇਡਾਂ ਦੇ ਖੇਤਰ ਵਿੱਚ ਨਵੀਆਂ ਮੱਲ੍ਹਾਂ ਮਾਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਪ੍ਰੇਰਣਾ ਸਦਕਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ (ਲੜਕਿਆਂ) ਚੈਂਪੀਅਨਸ਼ਿਪ 2024-25 ਦਾ ਸ਼ਾਨਦਾਰ ਆਗ਼ਾਜ਼ ਮੁੱਖ ਮਹਿਮਾਨ, ਓਲੰਪਿਅਨ ਤੇ ਅਰਜੁਨ ਅਵਾਰਡੀ ਮੁੱਕੇਬਾਜ਼ ਮਨੋਜ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਡਾ. ਜੀ.ਐੱਸ..ਰੁਹੇਲ ਅਬਸਰਵਰ ਆਲ ਇੰਡੀਆ ਯੂਨੀਵਰਸਿਟੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਮੁੱਖ ਮਹਿਮਾਨ ਨੇ ਆਪਣੇ ਪ੍ਰੇਰਣਾਦਾਈ ਭਾਸ਼ਣ ਵਿੱਚ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਕਿਹਾ।

ਇਹ ਵੀ ਪੜ੍ਹੋ ਡੇਰਾ ਬਿਆਸ ਮੁਖੀ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਚਕਾਰ ਹੋਈ ਮੀਟਿੰਗ ਦੀ ਸਿਆਸੀ ਤੇ ਧਾਰਮਿਕ ਗਲਿਆਰਿਆਂ ਚਰਚਾ

ਉਨ੍ਹਾਂ ਖਿਡਾਰੀਆਂ ਨੂੰ ਬਾਕਸਿੰਗ ਮੁਕਾਬਲੇ ਲਈ ਖੇਡ ਦਾ ਸਾਜ਼ ਸਮਾਨ ਹਮੇਸ਼ਾ ਤਿਆਰ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਬਾਕਸਿੰਗ ਰਿੰਗ ਵਿੱਚ ਸਖ਼ਤ ਮਿਹਨਤ ਤੇ ਅਭਿਆਸ ਕਰਨ ਦੀ ਸਲਾਹ ਦਿੱਤੀ। ਉਰਜਾਵਾਨ ਖਿਡਾਰੀਆਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਉਨ੍ਹਾਂ ਕੋਚ ਸਾਹਿਬਾਨ ਨੂੰ ਖਿਡਾਰੀਆਂ ਨਾਲ ਹਰ ਤਰ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ।ਵਿਸ਼ੇਸ਼ ਮਹਿਮਾਨ ਡਾ. ਇੰਦਰਜੀਤ ਸਿੰਘ ਨੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਖਿਡਾਰੀਆਂ ਨੂੰ ਦੇਸ਼ ਲਈ ਕੁਰਬਾਨੀ ਦੇ ਜ਼ਜਬੇ ਨੂੰ ਬਰਕਰਾਰ ਰੱਖਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਪੰਜਾਬ ਦੀ ਪਵਿੱਤਰ ਧਰਤੀ ਤੇ ਖਿਡਾਰੀਆਂ ਅਤੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਖੇਡ ਭਾਵਨਾ ਨਾਲ ਚੈਂਪੀਅਨਸ਼ਿਪ ਵਿੱਚ ਮੁਕਾਬਲਾ ਕਰਨ ਦੀ ਰਾਏ ਦਿੱਤੀ।

ਹ ਵੀ ਪੜ੍ਹੋ Bathinda Police ਵੱਲੋਂ ਨਕਲੀ MLA ਕਾਬੂ, ਜਾਣੋ ਮਾਮਲਾ

ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 250 ਯੂਨੀਵਰਸਿਟੀਆਂ ਦੇ ਲਗਭਗ 2100 ਖਿਡਾਰੀ 12 ਸੋਨ, 12 ਚਾਂਦੀ ਅਤੇ 24 ਕਾਂਸੇ ਦੇ ਤਗਮਿਆਂ ਲਈ ਆਪਣੀ ਜ਼ੋਰ ਅਜਮਾਇਸ਼ ਕਰਨਗੇ। ਉਨ੍ਹਾਂ ਖਿਡਾਰੀਆਂ ਦੇ ਖੇਡ ਕੌਸ਼ਲ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਅਸਲੀ ਚੈਂਪੀਅਨ ਦੱਸਿਆ ਤੇ ਖੇਡ ਭਾਵਨਾ ਅਤੇ ਪੱਕੇ ਇਰਾਦੇ ਨਾਲ ਰਿੰਗ ਵਿੱਚ ਉੱਤਰਨ ਦਾ ਮਸ਼ਵਰਾ ਦਿੱਤਾ।ਡਾ. ਬਲਵਿੰਦਰ ਕੁਮਾਰ ਸ਼ਰਮਾ, ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਤੇ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਇਸ ਵਿਸ਼ਾਲ ਆਯੋਜਨ ਲਈ ਵਰਸਿਟੀ ਪ੍ਰਬੰਧਕਾਂ, ਆਲ ਇੰਡੀਆ ਯੂਨੀਵਰਸਿਟੀ ਦੇ ਅਧਿਕਾਰੀਆਂ, ਡੀਨ, ਫੈਕਲਟੀ ਮੈਂਬਰਾਂ ਅਤੇ ਵਰਸਿਟੀ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here