ਤਲਵੰਡੀ ਸਾਬੋ, 15 ਜੂਨ : ਪੇਂਡੂ ਨੌਜਵਾਨਾਂ, ਔਰਤਾਂ ਤੇ ਵਿਦਿਆਰਥੀਆਂ ਵਿੱਚ ਹੁਨਰ ਅਤੇ ਉੱਦਮਤਾ ਦੇ ਵਿਕਾਸ, ਵਿਗਿਆਨਕ ਤੇ ਨਵੀਆਂ ਤਕਨੀਕਾਂ ਨੂੰ ਉਤਸਾਹਿਤ ਕਰਨ ਲਈ ਡਾ. ਵਰਿੰਦਰ ਸਿੰਘ ਪਾਹਿਲ ਐਡਵਾਈਜ਼ਰ ਟੂ ਚਾਂਸਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਡਾ. ਗੁਰਬਚਨ ਸਿੰਘ ਫਾਉਂਡੇਸ਼ਨ ਫਾਰ ਰਿਸਰਚ ਐਜੂਕੇਸ਼ਨ ਐਂਡ ਡਿਵਲਪਮੈਂਟ ਕਰਨਾਲ ਵਿਚਕਾਰ ਡਾ. ਜੀ.ਐਸ.ਬੁੱਟਰ ਰਜਿਸਟਰਾਰ ਜੀ.ਕੇ.ਯੂ. ਅਤੇ ਡਾ. ਗੁਰਬਚਨ ਸਿੰਘ ਵੱਲੋਂ ਹਸਤਾਖਰਿਤ ਦੁਵੱਲਾ ਸਮਝੌਤਾ ਡਾ. ਅਸ਼ਵਨੀ ਸੇਠੀ ਡਾਇਰੈਕਟਰ ਪੀ.ਐਂਡ. ਡੀ, ਡਾ. ਆਰ ਪੀ. ਸਹਾਰਨ ਡੀਨ ਅਤੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਸਹੀਬੱਧ ਕੀਤਾ ਗਿਆ।
ਦੁਖਦਾਈਕ ਖ਼ਬਰ: ਚਾਰ ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਸਮਝੋਤੇ ਅਨੁਸਾਰ ਦੋਹੇਂ ਧਿਰਾਂ ਕੋਸ਼ਲ ਵਿਕਾਸ ਲਈ ਇੱਕ ਦੂਜੇ ਦੇ ਸਰੋਤਾਂ ਦਾ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਗਿਆਨ ਵਿਸਥਾਰ ਅਤੇ ਟਰੇਨਿੰਗ ਲਈ ਸੈਮੀਨਾਰਾਂ ਅਤੇ ਵਰਕਸ਼ਾਪਸ ਦਾ ਆਯੋਜਨ ਕਰਨਗੇ। ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਪਾਹਿਲ ਨੇ ਕਿਹਾ ਕਿ ਇਸ ਸਮਝੌਤੇ ਨਾਲ ਪਿੰਡਾਂ ਦੇ ਲੋਕਾਂ ਨੂੰ ਵਿੱਦਿਅਕ ਖੇਤਰ ਵਿੱਚ ਨਵੇਂ ਮੌਕੇ ਉਪਲਬਧ ਹੋਣਗੇ ਜੋ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਸਹਾਈ ਹੋਣਗੇ। ਡਾ. ਬੁੱਟਰ ਨੇ ਦੁਵੱਲੇ ਸਮਝੌਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਮਝੌਤਾ ਪੇਂਡੂ ਔਰਤਾਂ ਵਾਸਤੇ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ ਅਤੇ ਨਵੇਂ ਰਾਸਤੇ ਖੋਲ੍ਹੇਗਾ, ਜਿਸ ਨਾਲ ਇਲਾਕਾ ਨਿਵਾਸੀ ਖੁਸ਼ਹਾਲ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਮਝੌਤੇ ਨਾਲ ਲੜਕੀਆਂ ਨੂੰ ਵਿੱਦਿਅਕ ਖੇਤਰਾਂ ਵਿੱਚ ਵੱਧ ਮੌਕੇ ਮਿਲਣਗੇ ਜਿਸ ਨਾਲ ਇਲਾਕੇ ਦਾ ਵਿਕਾਸ ਹੋਵੇਗਾ।
Share the post "GKU ਅਤੇ ਡਾ. ਗੁਰਬਚਨ ਸਿੰਘ ਫਾਉਂਡੇਸ਼ਨ ਕਰਨਾਲ ਵਿਚਕਾਰ ਦੁਵੱਲਾ ਸਮਝੌਤਾ ਸਹੀਬੱਧ"