👉ਹੜ੍ਹ ਪੀੜਤਾਂ ਲਈ ਹਰ ਸੰਭਵ ਸਹਾਇਤਾ ਕਰੇਗੀ ਗੁਰੂ ਕਾਸ਼ੀ ਯੂਨੀਵਰਸਿਟੀ- ਗੁਰਲਾਭ ਸਿੰਘ ਸਿੱਧੂ
Talwandi Sabo News: ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪ੍ਰਬੰਧਨ, ਅਕਾਦਮਿਕ ਨਿਯਮਾਂ, ਸਹੂਲਤਾਂ ਅਤੇ ਪ੍ਰਕਿਰਿਆਵਾਂ ਨਾਲ ਵਿਦਿਆਰਥੀਆਂ ਦਾ ਰਾਬਤਾ ਕਰਾਉਣ ਦੇ ਮੰਤਵ ਨਾਲ ਉਪ-ਕੁਲਪਤੀ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਦੀ ਰਹਿ-ਨੁਮਾਈ ਹੇਠ ਓਰੀਐਨਟੇਸ਼ਨ ਪ੍ਰੋਗਰਾਮ “ਦੀਕਸ਼ਾਰੰਭ-2025” ਦਾ ਆਗਾਜ਼ ਮੁੱਖ ਮਹਿਮਾਨ ਸ. ਗੁਰਲਾਭ ਸਿੰਘ ਸਿੱਧੂ, ਚਾਂਸਲਰ ਵੱਲੋਂ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਪੋਰਟਸ, ਡਾਇਰੈਕਟਰ ਆਈ.ਟੀ., ਇੰਚਾਰਜ ਲਾਇਬ੍ਰੇਰੀ, ਫੈਕਲਟੀ ਆਫ਼ ਐਗਰੀਕਲਚਰ, ਫੈਕਲਟੀ ਆਫ਼ ਕੰਪਿਉਟਿੰਗ, ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ, ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ, ਫੈਕਲਟੀ ਆਫ਼ ਮੈਨੇਜ਼ਮੈਂਟ ਐਂਡ ਕਾਮਰਸ, ਫੈਕਲਟੀ ਆਫ਼ ਹੈਲਥ ਐਂਡ ਅਲਾਈਡ ਸਾਇੰਸਜ਼ ਦੇ ਡੀਨ ਸਾਹਿਬਾਨ ਅਤੇ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਪੀ.ਪੀ.ਟੀ. ਰਾਹੀਂ ਪ੍ਰੈਜ਼ੈਨਟੇਸ਼ਨਜ਼ ਦਿੱਤੀਆਂ ਗਈਆਂ।ਮੁੱਖ ਮਹਿਮਾਨ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਇਨਸਾਨਾਂ ਅਤੇ ਲੋੜਵੰਦਾਂ ਦੀ ਸੇਵਾ ਸਿੱਖਿਆ ਦਾ ਪਹਿਲਾ ਪਾਠ ਹੈ। ਜੀ.ਕੇ.ਯੂ. ਪਰਿਵਾਰ ਹੜ੍ਹ ਪੀੜਤਾਂ ਦੇ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੈ।
ਇਹ ਵੀ ਪੜ੍ਹੋ Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ
ਉਨ੍ਹਾਂ ਵਰਸਿਟੀ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਆਖੀ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਕਾਰਜ ਲਈ ਹਰ ਸੰਭਵ ਪੱਧਰ ਤੇ ਸਹਿਯੋਗ ਅਤੇ ਲੋੜੀਂਦੀਆਂ ਵਸਤਾਂ ਹੜ੍ਹ ਪੀੜਤਾਂ ਨੂੰ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮੰਤਵ ਵਿਦਿਆਰਥੀਆਂ ਦਾ ਸਰਵ-ਪੱਖੀ ਵਿਕਾਸ ਅਤੇ ਕਿੱਤਾ ਮੁੱਖੀ ਵਿੱਦਿਆ ਪ੍ਰਦਾਨ ਕਰਨਾ ਹੈ, ਜਿਸ ਰਾਹੀਂ ਉਹ ਚੰਗੇਰੇ ਇਨਸਾਨ ਬਣ ਕੇ ਸਮਾਜ ਵਿੱਚ ਉੱਚਾ ਰੁਤਬਾ ਹਾਸਿਲ ਕਰ ਸਕਣ।ਡਾ. ਪੀਯੂਸ਼ ਵਰਮਾ ਰਜਿਸਟਰਾਰ ਨੇ ਵਿਦਿਆਰਥੀਆਂ ਨੂੰ ‘ਵਰਸਿਟੀ ਦੇ ਨਿਯਮਾਂ, ਨੀਤੀਆਂ, ਪ੍ਰਸ਼ਾਸਨਿਕ ਢਾਂਚੇ ਅਤੇ ਵਰਸਿਟੀ ਨਾਲ ਸੰਬੰਧਿਤ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ‘ਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ, ਬਾਜ਼ਾਰ, ਸਮੇਂ ਅਤੇ ਉਦਯੋਗਾਂ ਦੀ ਲੋੜ ਅਨੁਸਾਰ ਸ਼ੁਰੂ ਕੀਤੇ ਗਏ ਨਵੇ ਪ੍ਰੋਗਰਾਮਾਂ ਆਦਿ ਬਾਰੇ ਜਾਣਕਾਰੀ ਦਿੱਤੀ।ਡਾ. ਆਰ.ਪੀ.ਸਹਾਰਨ, ਡੀਨ ਅਕਾਦਮਿਕ ਨੇ ‘ਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਅਕਾਦਮਿਕ ਕੋਰਸਾਂ, ਉਨ੍ਹਾਂ ਸੰਬੰਧਿਤ ਯੋਗਤਾਵਾਂ, ‘ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਦਾਖਲੇ ਸੰਬੰਧੀ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ‘ਵਰਸਿਟੀ ਵੱਲੋਂ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਜੀ.ਕੇ.ਯੂ. ਵੱਲੋਂ ਤਿਆਰ ਕੀਤੇ ਸਿਲੇਬਸ ਅਤੇ ਕੋਰਸਾਂ ਸੰਬੰਧੀ ਵੀ ਵਿਚਾਰ ਸਾਂਝੇ ਕੀਤੇ।
ਇਹ ਵੀ ਪੜ੍ਹੋ PCA ਦੇ ਪ੍ਰਧਾਨ ਅਮਰਜੀਤ ਮਹਿਤਾ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਆਏ ਅੱਗੇ, CM ਨੂੰ ਸੌਪਿਆ 25 ਲੱਖ ਦਾ ਚੈੱਕ
ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਕੇ ਆਪਣੀ ਪ੍ਰਤਿਭਾ ਸਮਾਜ ਦੇ ਵਿਕਾਸ ਵਿੱਚ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਵੱਲੋਂ ‘ਵਰਸਿਟੀ ਦੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਉੱਚ ਪਦਵੀਆਂ ਬਾਰੇ ਵੀ ਚਾਨਣਾ ਪਾਇਆ। ਕੰਟਰੋਲਰ ਪ੍ਰੀਖਿਆਵਾਂ ਤੇ ਡਾਇਰੈਕਟਰ ਆਈ.ਟੀ. ਨੇ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਕੰਪਿਊਟਰ ਅਤੇ ਨਵੀਂ ਤਕਨੀਕ ਵਿੱਚ ਮਹਾਰਤ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ।ਸਰਬੱਤ ਦੇ ਭਲੇ ਅਤੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਲਈ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵੱਲੋਂ ਡਾ. ਗੁਰਪ੍ਰੀਤ ਕੌਰ ਡੀਨ ਦੀ ਰਹਿਨੁਮਾਈ ਹੇਠ ਪੇਸ਼ ਕੀਤੇ ਸੂਫੀਆਨਾ ਪ੍ਰੋਗਰਾਮ “ਇਬਾਦਤ” ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ‘ਵਰਸਿਟੀ ਵੱਲੋਂ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮਾਂ, ਐਨ.ਐਸ.ਐਸ. , ਐਨ.ਸੀ.ਸੀ. ਦੀਆਂ ਗਤੀਵਿਧੀਆਂ , ਯੁਵਕ ਭਲਾਈ ਮੇਲੇ ਅਤੇ ਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਮਾਤਾ-ਪਿਤਾ, ਵੱਡਿਆਂ ਦਾ ਸਤਿਕਾਰ ਕਰਨ ਅਤੇ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚਦੇਵਾ ਅਤੇ ਡਾ. ਜੀਨੀਅਸ ਵਾਲੀਆ ਨੇ ਬਾਖੂਬੀ ਨਿਭਾਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













