Jagraon News: ਬੀਤੀ ਦੇਰ ਰਾਤ ਨਜਦੀਕੀ ਪਿੰਡ ਮਲਕ ‘ਚ ਇੱਕ ਜਾਗੋ ਸਮਾਗਮ ਦੌਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਸੁਨਿਆਰੇ ਦਾ ਕਾਤਲ ਉਸਦਾ ਬਚਪਨ ਦਾ ਦੋਸਤ ਹੀ ਨਿਕਲਿਆ ਹੈ। ਮ੍ਰਿਤਕ ਪਰਮਿੰਦਰ ਸਿੰਘ ਲਵਲੀ ਦੀ ਮੌਤ ਦੇ ਕੁੱਝ ਘੰਟਿਆਂ ਬਾਅਦ ਹੀ ਪੁਲਿਸ ਨੇ ਇਸ ਕੇਸ ਨੂੰ ਸੁਲਝਾਉਂਦਿਆਂ ਜਰਨੈਲ ਸਿੰਘ ਨਾਂ ਦੇ ਵਿਅਕਤੀ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂਂ ਕੀਤੀ, ਪ੍ਰੰਤੂ ਪਤਾ ਲੱਗਿਆ ਹੈ ਕਿ ਮੁਲਜਮ ਨੂੰ ਪੁਲਿਸ ਹਿਰਾਸਤ ਵਿਚ ਵੀ ਲੈ ਲਿਆ ਹੈ। ਜਿਕਰਯੋਗ ਹੈ ਕਿ ਫ਼ਿਰੌਤੀ ਨੂੰ ਲੈ ਕੇ ਮ੍ਰਿਤਕ ਪਰਮਿੰਦਰ ਸਿੰਘ ਉਰਫ਼ ਲਵਲੀ ਗੈਂਗਸਟਰਾਂ ਦੇ ਨਿਸ਼ਾਨੇ ਉਪਰ ਵੀ ਰਿਹਾ ਸੀ, ਜਿਸਦੇ ਚੱਲਦੇ ਉਸਨੂੰ ਸੁਰੱਖਿਆ ਮੁਲਾਜਮ ਵੀ ਮੁਹੱਈਆਂ ਕਰਵਾਏ ਸਨ ਪ੍ਰੰਤੂ ਉਸਤੋਂ ਫ਼ਿਰੌਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਮੁਕਾਬਲੇ ਤੋਂ ਬਾਅਦ ਪੁਲਿਸ ਵੱਲੋਂ ਕਾਬੂ ਕਰ ਲੈਣ ਪਿੱਛੋਂ ਸੁਰੱਖਿਆ ਵਾਪਸ ਲੈ ਲਈ ਗਈ ਸੀ।
ਇਹ ਵੀ ਪੜ੍ਹੋ ਵਧੀਆ ਡਿਊਟੀ ਕਰਨ ਵਾਲੇ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਐਸ.ਐਸ.ਪੀ ਵੱਲੋਂ ਕੀਤਾ ਗਿਆ ਸਨਮਾਨਿਤ
ਮਿਲੀ ਸੂਚਨਾ ਦੇ ਮੁਤਾਬਕ ਕਥਿਤ ਦੋਸ਼ੀ ਜਰਨੈਲ ਸਿੰਘ ਜੋਕਿ ਪਰਮਿੰਦਰ ਸਿੰਘ ਲਵਲੀ ਦਾ ਬਚਪਨ ਦਾ ਦੋਸਤ ਹੈ, ਉਸਦੇ ਸਾਲੇ ਸੰਜੀਵ ਦਾ ਵਿਆਹ ਸੀ। ਇਸ ਵਿਆਹ ਵਿਚ ਜਰਨੈਲ ਸਿੰਘ ਦੇ ਨਾਂਲ ਹੀ ਲਵਲੀ ਸ਼ਾਮ ਨੂੰ ਗਿਆ ਸੀ। ਇਸ ਦੌਰਾਨ ਵਿਆਹ ਦੀ ਖ਼ੁਸੀ ‘ਚ ਰੱਖੀ ਜਾਗੋ ਪਾਰਟੀ ਵਿਚ ਸਾਰੇ ਨੱਚ ਰਹੇ ਸਨ ਤਾਂ ਅਚਾਨਕ ਇੱਕ ਗੋਲੀ ਲਵਲੀ ਦੀ ਛਾਤੀ ‘ਤੇ ਲੱਗੀ, ਜਿਸ ਕਾਰਨ ਉਹ ਧਰਤੀ ‘ਤੇ ਡਿੱਗ ਪਿਆ।ਇਸ ਦੌਰਾਨ ਹਫ਼ੜਾ-ਦਫ਼ੜੀ ਮੱਚ ਗਈ ਤੇ ਤੁਰੰਤ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ-ਇੰਸਪੈਕਟਰ ਅਤੇ ਉਸਦੇ ਸਾਥੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਮਿ੍ਤਕ ਦੇ ਮੈਨੇਜਰ ਗੁਰਵਿੰਦਰ ਸਿੰਘ ਵੱਲੋਂ ਇਸ ਸਬੰਧ ਵਿਚ ਪੁਲਿਸ ਕੋਲ ਸਿਕਾਇਤ ਦਿੱਤੀ ਗਈ ਹੈ। ਜਿਸਦੇ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਥਿਤ ਦੋਸ਼ੀ ਲਵਲੀ ਦੇ ਪਿਛਲੇ ਦਸ ਸਾਲਾਂ ਵਿਚ ਵਧੇ ਕਾਰੋਬਾਰ ਤੋਂ ਅੰਦਰਖ਼ਾਤੇ ਖ਼ਾਰ ਖਾਂਦਾ ਸੀ, ਜਿਸਦੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧ ਵਿਚ ਥਾਣਾ ਸਦਰ ਦੀ ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਪੜਤਾਲ ਵਿੱਢ ਦਿੱਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਜਾਗੋ ‘ਚ ਗੋ+ਲੀ ਲੱਗਣ ਕਾਰਨ ਮਾਰੇ ਗਏ ਸੁਨਿਆਰੇ ਦਾ ਕਾ+ਤਲ ਬਚਪਨ ਦਾ ਦੋਸਤ ਹੀ ਨਿਕਲਿਆ"