Jalandhar News: ਸ਼ਨੀਵਾਰ ਨੂੰ ਜਲੰਧਰ ਦੇ ਪਿਪਸ ਇਲਾਕੇ ‘ਚ ਇੱਕ ਖਾਲੀ ਪਲਾਟ ਵਿਚ ਮਿੱਟੀ ਪਾਉਣ ਨੂੰ ਲੈ ਕੇ ਹੋਏ ਵਿਵਾਦ ਵਿਚ ਚੱਲੀ ਗੋਲੀ ਤੋਂ ਬਾਅਦ ਜਲੰਧਰ ਪੁਲਿਸ ਨੇ ਪੰਜਾਬ ਦੀ ਇੱਕ ਮਹਿਲਾ ਆਈਏਐਸ ਅਧਿਕਾਰੀ, ਉਸਦੇ ਪਤੀ ਅਤੇ ਉਨ੍ਹਾਂ ਦੇ ਨਾਲ ਤੈਨਾਤ ਸਰਕਾਰੀ ਗੰਨਮੈਂਨ ਵਿਰੁਧ ਪਰਚਾ ਦਰਜ਼ ਕੀਤਾ ਹੈ। ਇਸ ਮਾਮਲੇ ਵਿਚ ਬੀਤੇ ਕੱਲ ਹੀ ਗੰਨਮੈਂਨ ਸੁਖਕਰਨ ਸਿੰਘ, ਜੋਕਿ ਪੰਜਾਬ ਪੁਲਿਸ ਦਾ ਜਵਾਨ ਹੈ, ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਗਿਆਨੀ ਗੁਰਮੁੱਖ ਸਿੰਘ ਮੁੜ ਬਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ
ਇਸ ਮਾਮਲੇ ਵਿਚ ਪੁਲਿਸ ਨੇ ਗੰਨਮੈਂਨ ਦੀ ਗੋਲੀ ਨਾਲ ਜਖ਼ਮੀ ਹੋਏ ਹਰਪ੍ਰੀਤ ਸਿੰਘ ਦੇ ਬਿਆਨਾਂ ਉਪਰ ਇਹ ਕਾਰਵਾਈ ਕੀਤੀ ਹੈ। ਜਿਕਰਯੋਗ ਹੈ ਕਿ ਪਿਮਸ ਹਸਪਤਾਲ ਨਜਦੀਕ ਦੇ ਨੇੜੇ ਇੱਕ ਆਲੀਸ਼ਾਨ ਇਲਾਕੇ ਪਾਸ਼ ਇਲਾਕੇ ਬਾਰਾਦਰੀ ਵਿੱਚ ਉਕਤ ਮਹਿਲਾ ਆਈਏਐਸ ਅਧਿਕਾਰੀ ਬਬੀਤਾ ਕਲੇਰ ਇੱਥੇ ਰਿਹਾਇਸ਼ ਹੈ ਤੇ ਉਨ੍ਹਾਂ ਦੇ ਨਾਲ ਲੱਗਦੇ ਖਾਲੀ ਪਲਾਟ ਵਿਚ ਮਿੱਟੀ ਦੀ ਭਰਤ ਪਾਉਣ ਨੂੰ ਲੈ ਕੇ ਪਲਾਟ ਮਾਲਕਾਂ ਨਾਲ ਉਸਦੇ ਪਤੀ ਸਟੀਫ਼ਨ ਕਲੇਰ ਦਾ ਵਿਵਾਦ ਹੋਇਆ ਸੀ।
ਇਹ ਵੀ ਪੜ੍ਹੋ ਲੁਧਿਆਣਾ ‘ਚ ਸ਼ੱਕੀ ਹਾਲਾਤਾਂ ਵਿਚ ਔਰਤ ਦੀ ਘਰ ਵਿਚ ਖੂ+ਨ ਨਾਲ ਲੱਥਪੱਥ ਲਾ+ਸ਼ ਬਰਾਮਦ
ਇਹ ਵਿਵਾਦ ਇੰਨ੍ਹਾਂ ਵਧ ਗਿਆ ਸੀ ਕਿ ਗੰਨਮੈਂਨ ਨੇ ਆਪਣੈ ਸਰਕਾਰੀ ਪਿਸਤੌਲ ਦੇ ਨਾਲ ਦੂਜੀ ਧਿਰ ਦੇ ਇੱਕ ਵਿਅਕਤੀ ਦੇ ਪੱਟ ਵਿਚ ਗੋਲੀ ਮਾਰ ਦਿੱਤੀ ਸੀ। ਘਟਨਾ ਦਾ ਪਤਾ ਲੱਗਦੇ ਹੀ ਜਲੰਧਰ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਸਨ ਅਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ। ਹਾਲਾਂਕਿ ਮਹਿਲਾ ਅਧਿਕਾਰੀ ਦੇ ਪਤੀ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਗੰਨਮੈਂਨ ਨੇ ਆਪਣੀ ਸੁਰੱਖਿਆ ਲਈ ਇਹ ਗੋਲੀ ਚਲਾਈ ਸੀ। ਸਟੀਫ਼ਨ ਕਲੇਰ ਸੂਬੇ ਦੀ ਸੱਤਾਧਾਰੀ ਪਾਰਟੀ ਨਾਲ ਜੁੜਿਆ ਹੋਇਆ ਹੈ ਤੇ ਇਲਾਕੇ ਦਾ ਨਾਮੀ ਆਗੂ ਵੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





