
Bathinda News: ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵੱਲੋਂ ਅਕਾਦਮਿਕ ਅਤੇ ਵਿਦਿਆਰਥੀ ਗਤੀਵਿਧੀਆਂ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈI ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਡਾ. ਦਰਸ਼ਨ ਸਿੰਘ ਸਿੱਧੂ ਨੇ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ, ਕਾਲਜ ਪ੍ਰਿੰਸੀਪਲ ਅਤੇ ਮੁਖੀ ਵਿਭਾਗਾਂ ਨੇ ਸਮਾਂ ਰੋਸ਼ਨ ਕਰਕੇ ਕੀਤੀ ।
ਇਹ ਵੀ ਪੜ੍ਹੋ ਮੋਗਾ ਕੋਲ ਵਾਪਰੇ ਭਿਆ.ਨਕ ਕਾਰ ਹਾਦਸੇ ‘ ਚ ਤਿੰਨ ਨੌਜਵਾਨਾਂ ਦੀ ਹੋਈ ਮੌ+ਤ
ਇਸ ਸਮਾਰੋਹ ਵਿੱਚ ਸਟੇਟ ਬੋਰਡ ਵਿਚ ਮੈਰਿਟ ਪੋਜੀਸ਼ਨਾਂ, ਕਲਾਸ ਪੋਜੀਸ਼ਨਾਂ ਅਤੇ ਵੱਖ-ਵੱਖ ਕਲੱਬ ਗਤੀਵਿਧੀਆਂ ਵਿਚ ਪੋਜੀਸ਼ਨਾਂ ਹਾਸਲ ਕਰਨ ਵਾਲੇ 136 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਕਾਲਜ ਦੀਆਂ ਗਤੀਵਿਧੀਆਂ ਤੇ ਚਾਨਣਾਂ ਪਾਉਂਦਿਆਂ ਹੋਏ ਦੱਸਿਆ ਕਿ ਕਾਲਜ ਵੱਲੋਂ ਪੜ੍ਹਾਈ ਦੇ ਨਾਲ-ਨਾਲ ਵਿਦਿਆਥਰੀਆਂ ਦੇ ਹੁਨਰ ਨੂੰ ਨਿਖਾਰਨ ਲਈ ਲਗਤਾਰ ਯਤਨ ਕੀਤੇ ਜਾਂਦੇ ਹਨ ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਤਕਨੀਕੀ ਪ੍ਰੋਜੈਕਟ ਦਾ ਪ੍ਰਦਰਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।
ਇਹ ਵੀ ਪੜ੍ਹੋ ਪੰਜਾਬ ‘ਚ ਇੱਕ ਹੋਰ ਥਾਣੇ ਨਜਦੀਕ ਹੋਏ ਲੜੀਵਾਰ ਧਮਾਕੇ, ਬੱਬਰ ਖ਼ਾਲਸਾ ਨੇ ਲਈ ਜਿੰਮੇਵਾਰੀ
ਮੁੱਖ ਮਹਿਮਾਨ ਵੱਲੋਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਸਮੂਹ ਵਿਭਾਗ ਮੁਖੀ, ਕਲੱਬ ਇੰਚਾਰਜ ਅਤੇ ਬਾਕੀ ਸਟਾਫ ਮੈਂਬਰ ਵੀ ਹਾਜਰ ਸਨ I ਇਹ ਪ੍ਰੋਗਰਾਮ ਪ੍ਰਧਾਨ ਵਿਦਿਆਰਥੀ ਗਤੀਵਿਧੀਆਂ ਸ੍ਰੀ ਦਰਸ਼ਨ ਸਿੰਘ ਢਿੱਲੋਂ, ਅਤੇ ਸਕੱਤਰ ਸ੍ਰੀਮਤੀ ਮੀਨਾ ਗਿੱਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




