👉ਇੱਕ ਵਿਰੁਧ ਐਫ਼ਆਈਆਰ ਦਰਜ਼, ਛਾਪੇ ਦੌਰਾਨ ਟਰੱਕ ਅਤੇ ਗੋਦਾਮ ਵਿਚ ਮਿਲੇ ਸਨ ਗਿੱਲੇ ਕਣਕ ਦੇ ਕੱਟੇ
ਚੰਡੀਗੜ੍ਹ, 26 ਦਸੰਬਰ: ਸੂਬੇ ‘ਚ ਅਨਾਜ ਸੰਭਾਲ ਮਾਮਲੇ ਵਿਚ ਲਗਾਤਾਰ ਮਿਲ ਰਹੀਆਂ ਸਿਕਾਇਤਾਂ ਤੋਂ ਬਾਅਦ ਅੱਜ ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਰਾਜੇਸ਼ ਨਾਗਰ ਵੱਲੋਂ ਜਿਲ੍ਹਾ ਹਿਸਾਰ ਦੇ ਉਕਲਾਨਾ ਸਥਿਤ ਗੋਦਾਮ ’ਤੇ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਕਣਕ ਦੀਆਂ ਬੋਰੀਆਂ ਗਿੱਲੀਆਂ ਸਨ, ਜਿਸਤੋਂ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਅਜਿਹਾ ਵਜ਼ਨ ਵਧਾਉਣ ਦੇ ਲਈ ਕੀਤਾ ਗਿਆ ਹੈ। ਮੰਤਰੀ ਨੇ ਸਖਤ ਕਾਰਵਾਈ ਕਰਦੇ ਹੋਏ ਗੋਦਾਮ ਦੇ ਇੰਚਾਰਜ ਫੂਡ ਐਂਡ ਸਪਲਾਈ ਇੰਸਪੈਕਟਰ ਵਿਕਾਸ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਉਨ੍ਹਾਂ ਨੇ ਜਿਲ੍ਹਾ ਖੁਰਾਕ ਅਤੇ ਸਪਲਾਈ ਅਫਸਰ ਅਮਿਤ ਕੁਮਾਰ, ਫੂਡ ਇੰਸਪੈਕਟਰ ਵਿਕਾਸ ਕੁਮਾਰ, ਅਸਿਸਟੈਂਟ ਫੂਡ ਐਂਡ ਸਪਲਾਈ ਅਫਸਰ ਸੰਦੀਪ ਸਿੰਘ ਅਤੇ ਸਬ-ਇੰਸਪੈਕਟਰ ਫੂਡ ਐਂਡ ਸਪਲਾਈ ਸਚਿਨ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰਨ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਤੋਂ ਵੀਰ ਸਾਹਿਬਜਾਦਿਆਂ ਦੇ ਬਲਿਦਾਨ ਤੋਂ ਪੇ੍ਰਰਣਾ ਲੈਣ ਦੀ ਕੀਤੀ ਅਪੀਲ
ਸੂਚਨਾ ਮੁਤਾਬਕ ਗੋਦਾਮ ਵਿਚ ਗਿੱਲੇ ਗੱਟੇ ਮਿਲਣ ’ਤੇ ਮੰਤਰੀ ਨੇ ਗੋਦਾਮ ਇੰਚਾਰਜ ਫੂਡ ਐਂਡ ਸਪਲਾਈ ਇੰਸਪੈਕਟਰ ਵਿਕਾਸ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ। ਇੰਸਪੈਕਟਰ ਨੇ ਆਪਣੇ ਕੁਰੂਕਸ਼ੇਤਰ ਵਿਚ ਹੋਣ ਦੀ ਗੱਲ ਕਹੀ ਤਾਂ ਮੰਤਰੀ ਸ੍ਰੀ ਨਾਗਰ ਨੇ ਉਸ ਤੋਂ ਫੋਨ ’ਤੇ ਆਪਣੇ ਕਰੰਟ ਲੋਕੇਸ਼ਨ ਭੇਜਣ ਨੂੰ ਕਿਹਾ। ਇਸ ’ਤੇ ਵਿਕਾਸ ਕੁਮਾਰ ਆਪਣੀ ਲੋਕੇਸ਼ਨ ਨਹੀਂ ਭੇਜ ਪਾਇਆ ਅਤੇ ਦੱਸ ਮਿੰਟ ਵਿਚ ਖੁਦ ਹੀ ਮੌਕੇ ’ਤੇ ਆ ਪੁੱਜਿਆ। ਗੋਦਾਮ ਵਿਚ ਹੋਰ ਵੀ ਅਨੇਕ ਖਾਮੀਆਂ ਪਾਈਆਂ ਗਈਆਂ। ਇਸ ਬਾਰੇ ਵਿਚ ਰਾਜ ਮੰਤਰੀ ਦੇ ਕੋਲ ਕਾਫੀ ਸਮੇਂ ਤੋਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਰਾਜ ਮੰਤਰੀ ਸ੍ਰੀ ਰਾਜਸ਼ ਨਾਗਰ ਨੇ ਕਿਹਾ ਕਿ ਵਿਭਾਗ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਜਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਅਜਿਹਾ ਕੋਈ ਮਾਮਲਾ ਪਾਇਆ ਜਾਂਦਾ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਸਰਕਾਰ ਦਾ ਵੱਡਾ ਐਕਸ਼ਨ: ਮੰਤਰੀ ਦੇ ਗੋਦਾਮ ’ਤੇ ਛਾਪੇ ਤੋਂ ਬਾਅਦ ਫ਼ੂਡ ਸਪਲਾਈ ਵਿਭਾਗ ਦੇ ਚਾਰ ਇੰਸਪੈਕਟਰ ਮੁਅੱਤਲ"