ਰਾਮਪੁਰਾ ਫੂਲ 31 ਜਨਵਰੀ:ਗ੍ਰਾਮ ਪੰਚਾਇਤ ਬੱਲ੍ਹੋ ਨੇ ਆਮ ਆਦਮੀ ਕਲੀਨਿਕ ਵਿੱਚ ਟੀ.ਬੀ ਟੈਸਟ ਅਤੇ ਅਨੀਮੀਆਂ ਤੋ ਇਲਾਵਾ ਹੋਰਨਾਂ ਬਿਮਾਰੀਆਂ ਦੇ ਲਈ ਖੂਨ ਜਾਂਚ ਕਰਨ ਦੇ ਕੈਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸੁਰੂਆਤ ਕਰਦਿਆਂ ਸਰਪੰਚ ਅਮਰਜੀਤ ਕੌਰ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਵਧੀਆਂ ਸਿਹਤ ਸਹੂਲਤਾਂ ਦੇਣ ਨਾਲ ਲੋਕਾਂ ਨੂੰ ਦੂਰ-ਦੁਰਾਡੇ ਜਾਣ ਤੋਂ ਛੁਟਕਾਰਾ ਮਿਲਿਆ ਹੈ।
ਇਹ ਵੀ ਪੜ੍ਹੋ ਕੈਬਨਿਟ ਮੰਤਰੀ ਨੇ ਖੋਲਿਆ ਮੁੱਖ ਮੰਤਰੀ ਵਿਰੁੱਧ ਮੋਰਚਾ :ਮਰਨ ਵਰਤ ਦੀ ਦਿੱਤੀ ਚੇਤਾਵਨੀ
ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਕੈਂਪ ਵਿੱਚ ਖਾਸ ਤੌਰ ’ਤੇ ਟੀ.ਬੀ ਅਤੇ ਔਰਤਾਂ ਦੇ ਅਨੀਮੀਆ ਅਤੇ ਹੋਰਨਾਂ ਬਿਮਾਰੀਆਂ ਦੇ ਟੈਸਟ ਕਰਵਾਉਣ ਲਈ ਖਾਸ ਧਿਆਨ ਦਿੱਤਾ ਗਿਆ ਤਾਂ ਕਿ ਖੂਨ ਦੀ ਜਾਂਚ ਕਰਨ ਨਾਲ ਬਿਮਾਰੀਆਂ ਦਾ ਪਤਾ ਲੱਗਦੇ ਹੀ ਸਮੇ ਸਿਰ ਇਲਾਜ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਪਿੰਡ ਦੇ ਹਰ ਇੱਕ ਨਾਗਰਿਕ ਦੀ ਤੰਦਰੁਸਤੀ ਲਈ ਲਗਾਤਾਰ ਹਰ ਸੰਭਵ ਯਤਨ ਜਾਰੀ ਰਹਿਣਗੇ।ਇਸ ਦੌਰਾਨ ਮੈਡੀਕਲ ਅਫਸਰ ਨਵਸਿਮਰਨ ਸਿੱਧੂ ਨੇ ਕਿਹਾ ਕਿ ਜੇਕਰ ਅਸੀ ਤੰਦਰੁਸਤ ਰਹਿਣ ਚਾਹੁੰਦੇ ਹਾਂ ਤਾਂ ਸਾਨੂੰ ਹਰ 6 ਮਹੀਨਿਆ ਦੌਰਾਨ ਖੂਨ ਦੇ ਟੈਸਟ ਕਰਵਾਉਦੇ ਰਹਿਣਾ ਚਾਹੀਦਾ ਹੈ ਤਾਂ ਕਿ ਬਿਮਾਰੀਆਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ ਪੰਜਾਬ ’ਚ ਭਿਆਨਕ ਸੜਕ ਹਾਦਸਾ, 9 ਵੇਟਰਾਂ ਦੀ ਦਰਦਨਾਕ ਮੌ+ਤ, ਦੋ ਦਰਜ਼ਨ ਦੇ ਕਰੀਬ ਜਖ਼ਮੀ
ਉਨ੍ਹਾਂ ਕਿਹਾ ਕਿ ਖਾਸਕਰ ਸੂਗਰ ਤੇ ਬਲੱਡ ਪ੍ਰੈਸਰ ਦੇ ਮਰੀਜਾਂ ਨੂੰ ਸਮੇਂ-ਸਮੇਂ ’ਤੇ ਚੈਕ ਕਰਵਾਉਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ 40 ਤਰ੍ਹਾਂ ਦੇ ਵੱਖ-ਵੱਖ ਖੂਨ ਦੇ ਟੈਸਟ ਹੁੰਦੇ ਹਨ। ਕੈਪ ਵਿੱਚ 162 ਮਰੀਜਾਂ ਦੇ 434 ਖੂਨ ਦੇ ਸੈਂਪਲ ਲਏ ਗਏ ਅਤੇ ਮਰੀਜਾਂ ਦੇ ਲਈ ਖਾਸ ਪ੍ਰਬੰਧ ਕੀਤੇ ਗਏ।ਇਸ ਮੌਕੇ, ਏਐਨਐਮ ਅਮਨਿੰਦਰ ਕੌਰ, ਫਾਰਮਾਸਿਟਟ ਸਿਵਪ੍ਰੀਤ ਸਰਮਾਂ, ਸੀਏ ਅਮਨਦੀਪ ਕੌਰ, ਪੰਚ ਰਾਜਵੀਰ ਕੌਰ, ਪੰਚ ਹਰਵਿੰਦਰ ਕੌਰ ਪਰਮਜੀਤ ਕੌਰ, ਰਣਜੀਤ ਕੌਰ, ਰਾਮ ਸਿੰਘ, ਕਰਮਜੀਤ ਸਿੰਘ ਫੋਜੀ, ਹਰਬੰਸ ਸਿੰਘ, ਹਾਕਮ ਸਿੰਘ, ਜਗਸੀਰ ਸਿੰਘ, ਪ੍ਰਧਾਨ ਕਰਮਜੀਤ ਸਿੰਘ ਅਤੇ ਆਸਾ ਵਰਕਰ ਸੁਖਪਾਲ ਕੌਰ ਆਦਿ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite