ਉਪ ਕੁਲਪਤੀ ਪ੍ਰੋ.(ਡਾ.) ਇੰਦਰਜੀਤ ਸਿੰਘ ਵੱਲੋਂ “ਗ੍ਰੀਨ ਜਸਟਿਸ: ਲੀਗਲ ਫਰੇਮਵਰਕਸ ਫਾਰ ਐਨਵਾਇਰਮੈਂਟਲ ਸਸਟੇਨੇਬਿਲਟੀ” ਕਿਤਾਬ ਰਿਲੀਜ਼

0
87
+2

ਲਵੰਡੀ ਸਾਬੋ, 4 ਜਨਵਰੀ:ਨਵੇਂ ਸਾਲ ਦੀ ਆਮਦ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਤੇ ਰਜਿਸਟਰਾਰ ਪ੍ਰੋ.(ਡਾ.) ਪੀਯੂਸ਼ ਵਰਮਾ ਵੱਲੋਂ ਧਰਮਿੰਦਰ ਕੁਮਾਰ ਕੁਮਾਵਤ, ਡਾ. ਗੁਰਪ੍ਰੀਤ ਕੌਰ ਤੇ ਡਾ. ਰਜਨੀਸ਼ ਬਿਸ਼ਨੋਈ ਵੱਲੋਂ ਸੰਪਾਦਿਤ ਕਿਤਾਬ “ਗ੍ਰੀਨ ਜਸਟਿਸ: ਲੀਗਲ ਫਰੇਮਵਰਕਸ ਫਾਰ ਐਨਵਾਇਰਮੈਂਟਲ ਸਸਟੇਨੇਬਿਲਟੀ” ਰਿਲੀਜ਼ ਕੀਤੀ ਗਈ।ਇਸ ਮੌਕੇ ਉਪ ਕੁਲਪਤੀ ਨੇ ਕਿਤਾਬ “ਗ੍ਰੀਨ ਜਸਟਿਸ: ਲੀਗਲ ਫਰੇਮਵਰਕਸ ਫਾਰ ਐਨਵਾਇਰਮੈਂਟਲ ਸਸਟੇਨੇਬਿਲਟੀ” ਦੇ ਸੰਪਾਦਨ ਦੀ ਵਧਾਈ ਦਿੱਤੀ ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਅੰਤਰ-ਰਾਸ਼ਟਰੀ ਪੱਧਰ ਤੇ ਵਾਤਾਵਰਣ ਸੰਬੰਧੀ ਹੋਏ ਸਮਝੌਤਿਆਂ ਅਤੇ ਇਸ ਦਿਸ਼ਾ ਵਿੱਚ ਹੋ ਰਹੇ ਵਿਕਾਸ ਕਾਰਜਾਂ ਤੇ ਆਧਾਰਿਤ ਹੈ।

ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਮਹਾਂਪੰਚਾਇਤ ’ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, ਦੋ ਦੀ ਮੌ+ਤ, ਦਰਜ਼ਨਾਂ ਜਖ਼ਮੀ

ਇਸ ਤੋਂ ਇਲਾਵਾ ਇਹ ਕਿਤਾਬ ਪਾਣੀ ਦੇ ਸਰੋਤਾਂ ਅਤੇ ਉਨ੍ਹਾਂ ਦੇ ਪ੍ਰਬੰਧਨ ਸੰਬੰਧੀ ਜਾਣਕਾਰੀ ਵੀ ਦਿੰਦੀ ਹੈ। ਉਨ੍ਹਾਂ ਵਿਸ਼ਵੀ ਪੱਧਰ ਤੇ ਪਲੀਤ ਹੋ ਰਹੇ ਵਾਤਾਵਰਣ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਿਕਾਸ ਦੀ ਅੰਨ੍ਹੀ ਦੋੜ ਵਿੱਚ ਵਾਤਾਵਰਣ ਦੇ ਪ੍ਰਦੂਸ਼ਣ ਵੱਲੋਂ ਧਿਆਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪਾਣੀ, ਹਵਾ ਅਤੇ ਧਰਤੀ ਇਸ ਤਰ੍ਹਾਂ ਪ੍ਰਦੂਸ਼ਿਤ ਹੁੰਦੇ ਰਹੇ ਤਾਂ ਧਰਤੀ ਤੇ ਜੀਵਾਂ ਰਹਿਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਇਸ ਦਿਸ਼ਾ ਵਿੱਚ ਹੋ ਰਹੇ ਅੰਤਰ-ਰਾਸ਼ਟਰੀ ਬਦਲਾਵਾਂ ਤੇ ਨਵੀਆਂ ਬਣ ਰਹੀਆਂ ਨੀਤੀਆਂ ‘ਤੇ ਵੀ ਚਾਨਣਾ ਪਾਇਆ।ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਭਨਾਂ ਨੂੰ ਹੰਭਲਾ ਮਾਰਨਾ ਪਵੇਗਾ ਤਾਂ ਕਿ ਕਾਇਨਾਤ ਦੇ ਸਮੂਹ ਜੀਵਾਂ ਦਾ ਜੀਵਨ ਸੁਖਾਲਾ ਹੋ ਸਕੇ।

ਇਹ ਵੀ ਪੜ੍ਹੋ Big Breaking: ਬਠਿੰਡਾ ਦੇ ਵੱਡੇ Transport ਅਧਿਕਾਰੀਆਂ ਦਾ ਚਹੇਤਾ ‘ਗੰਨਮੈਂਨ’ ਵਿਜੀਲੈਂਸ ਨੇ ਰਾਤ ਨੂੰ ਚੁੱਕਿਆ

ਉਨ੍ਹਾਂ ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਹੋਰ ਖੋਜ ਕਾਰਜਾਂ ਲਈ ਪ੍ਰੋਤਸਾਹਿਤ ਕੀਤਾ ਤੇ ਸਮੂਹ ਸੰਪਾਦਕੀ ਟੀਮ ਨੂੰ ਵਧਾਈ ਦਿੱਤੀ।ਸੰਪਾਦਕੀ ਟੀਮ ਦੇ ਸਮੂਹ ਮੈਂਬਰਾਂ ਨੇ ਹੱਥਲੀ ਕਿਤਾਬ ਨੂੰ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਇੱਕ ਸੱਚਾ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਵਿਕਸਿਤ, ਵਿਕਾਸਸ਼ੀਲ ਅਤੇ ਅਵਿਕਸਿਤ ਦੇਸ਼ਾਂ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਅੰਤਰ ਰਾਸ਼ਟਰੀ ਪੱਧਰ ਤੇ ਬਣੇ ਕਾਨੂੰਨਾਂ ਅਤੇ ਨੀਤੀਆਂ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਪਾਠਕਾਂ ਨੂੰ ਹੱਥਲੀ ਕਿਤਾਬ ਪੜ੍ਹਨ ਅਤੇ ਇਸ ਸੰਬੰਧੀ ਸੁਝਾਅ ਅਤੇ ਸੁਧਾਰਾਂ ਬਾਰੇ ਰਾਏ ਪ੍ਰਗਟ ਕਰਨ ਦੀ ਅਪੀਲ ਕੀਤੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+2

LEAVE A REPLY

Please enter your comment!
Please enter your name here