ਗੁਰਦਾਸਪੁਰ, 19 ਦਸੰਬਰ: ਪਿਛਲੇ ਕੁੱਝ ਦਿਨਾਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਚੱਲ ਰਹੀ ਪੰਜਾਬ ਪੁਲਿਸ ਨੂੰ ਅੱਜ ਮੁੜ ਨਮੋਸੀ ਦਾ ਸਾਹਮਣਾ ਕਰਨਾ ਪਿਆ ਜਦ ਜ਼ਿਲੇ੍ਹੇ ਵਿਚ ਇੱਕ ਬੰਦ ਪਈ ਪੁਲਿਸ ਚੌਕੀ ’ਤੇ ਗ੍ਰਨੇਡ ਹਮਲਾ ਕੀਤਾ ਗਿਆ। ਇਸ ਹਲਮੇ ਦੀ ਜਿੰਮੇਵਾਰੀ ਇੱਕ ਗੈਂਗਸਟਰ ਜਸਵਿੰਦਰ ਸਿੰਘ ਉਰਫ਼ ਮੰਨੂ ਅਗਵਾਨ ਵੱਲੋਂ ਸੋਸਲ ਮੀਡੀਆ ’ਤੇ ਪੋਸਟ ਪਾ ਕੇ ਲਿਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੇ ਉਚ ਅਧਿਕਾਰੀ ਤੇ ਫ਼ੋਰਂੈਸਕ ਮਾਹਰਾਂ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ। ਇਹ ਹਮਲਾ ਕਲਾਨੌਰ ਨਜਦੀਕ ਬਖ਼ਸੀਵਾਲਾ ਚੌਕੀ ’ਤੇ ਕੀਤਾ ਗਿਆ।
ਇਹ ਵੀ ਪੜ੍ਹੋ Big News: SGPC ਦੀ ਅੰਤ੍ਰਿੰਗ ਕਮੇਟੀ ਦਾ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਵੱਡਾ Action
ਦਸਣ ਵਾਲਿਆਂ ਮੁਤਾਬਕ ਇਹ ਧਮਾਕਾ ਕਾਫ਼ੀ ਜੋਰਦਾਰ ਅਵਾਜ਼ ਵਾਲਾ ਸੀ, ਜਿਸਦੇ ਨਾਲ ਆਸਪਾਸ ਦੇ ਲੋਕ ਦਹਿਲ ਗਏ। ਇਹ ਹਮਲਾ ਇੱਕ ਛੋਟੇ ਹਾਥੀ ਵਿਚ ਰੱਖ ਕੇ ਕੀਤਾ ਗਿਆ। ਜਿਕਰਯਗ ਹੈ ਕਿ ਬੀਤੇ ਕੱਲ ਹੀ ਸੁਵੱਖਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਇਸਲਾਮਾਬਾਦ ਨਜਦੀਕ ਵੀ ਇੱਕ ਧਮਾਕਾ ਹੋਇਆ ਸੀ, ਜਿਸਦੀ ਜਿੰਮੇਵਾਰੀ ਗੈਂਗਸਟਰ ਜੀਵਨ ਫ਼ੌਜੀ ਨੇ ਲਈ ਸੀ। ਇਸਤੋਂ ਪਹਿਲਾਂ ਥਾਣਾ ਮਜੀਠਾ ਅਤੇ ਉਸਤੋਂ ਬਾਅਦ ਬਟਾਲਾ ਨੇੜੇ ਇੱਕ ਪੁਲਿਸ ਚੌਕੀ ਉਪਰ ਵੀ ਹਮਲਾ ਹੋਇਆ ਸੀ। ਇੰਨ੍ਹਾਂ ਹਮਲਿਆਂ ਤੋਂ ਬਾਅਦ ਬੀਤੇ ਕੱਲ ਹੀ ਡੀਜੀਪੀ ਗੌਰਵ ਯਾਦਵ ਵੱਲੋਂ ਬਾਰਡਰ ਇਲਾਕੇ ਦਾ ਦੌਰਾ ਕੀਤਾ ਗਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਪੰਜਾਬ ਪੁਲਿਸ ਦੀ ਇੱਕ ਹੋਰ ਚੌਕੀ ’ਤੇ ਗ੍ਰਨੇਡ ਹਮਲਾ, ਗੈਂਗਸਟਰਾਂ ਨੇ ਲਈ ਜਿੰਮੇਵਾਰੀ"