👉ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜਿਊਣਾ ਹੀ ਅਸਲ ਸਿੱਖੀ ਹੈ : ਭਾਈ ਸੁਖਵਿੰਦਰ ਸਿੰਘ
ਬਠਿੰਡਾ, 6 ਜਨਵਰੀ: ਦਸਮੇਸ ਪਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮੁਹੱਲਾ ਗੁਰੂ ਨਾਨਕ ਪੁਰਾ ਸੇਵਕ ਦਲ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਮਤਿ ਸਮਾਗਮ ਕਰਵਾ ਕੇ ਮਨਾਇਆ ਗਿਆ। ਇਸ ਮੌਕੇ ਭਾਈ ਗੁਰਮੇਲ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਸੁੱਖੀ ਦੇ ਰਾਗੀ ਜਥੇ ਨੇ ਸੰਗਤਾ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਾਲ ਗੁਰਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਗਈ। ਭਾਈ ਸੁਖਵਿੰਦਰ ਸਿੰਘ ਸੁੱਖੀ ਨੇ ਸੰਗਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋ ਖਾਲਸਾ ਪੰਥ ਸਾਜਿਆ ਸੀ,ਉਦੋ ਪੰਜ ਪਿਆਰਿਆ ਤੋਂ ਖੰਡੇ ਦੀ ਪਹੁਲ ਲੈ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣ ਗਏ ਸਨ।
ਪਰ ਅੱਜ ਅਸੀ ਖੰਡੇ ਦੀ ਪਹੁਲ ਲੈਣ ਅਤੇ ਨਾਮ ਦੇ ਪਿੱਛੇ ਸਿੰਘ ਲਾਉਣ ਤੋਂ ਕੰਨੀ ਕਤਰਾ ਰਹੇ ਹਾ ਜਦੋ ਕਿ ਅਸੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰੂ ਵਾਲੇ ਬਣਦੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚੇ ਵਿਸਵਾਸਪਾਤਰ ਬਣਦੇ। ਗਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜਿਉਣਾ ਹੀ ਅਸਲ ਸਿੱਖੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਪਾਲ ਸਿੰਘ ਟੋਨੀ, ਖਜਾਨਚੀ ਰਾਜਪਾਲ ਸਿੰਘ ਵਲੋਂ ਗੁਰਦੁਆਰਾ ਸਾਹਿਬ ਵਿਚ ਪਹੁੰਚਿਆ ਸੰਗਤਾ ਦਾ ਧੰਨਵਾਦ ਕਰਦੇ ਹੋਏ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਸਟੇਜ ਦੀ ਭੂਮਿਕਾ ਜਸਕਰਨ ਸਿੰਘ ਵਲੋਂ ਬਾਖੂਬੀ ਨਿਭਾਈ ਗਈ।
ਇਹ ਵੀ ਪੜ੍ਹੋ Canada ਦੇ ਪ੍ਰਧਾਨ ਮੰਤਰੀ Justin trudeau ਜਲਦ ਦੇ ਸਕਦੇ ਹਨ ਅਸਤੀਫ਼ਾ, ਅੰਦਰੂਨੀ ਤੇ ਬਾਹਰੀ ਦਬਾਅ ਵਧਿਆ
ਸਮੂੰਹ ਗੁਰਦੁਆਰਾ ਪਬ੍ਰੰਧਕ ਕਮੇਟੀ ਦੁਆਰਾ ਰਾਗੀ ਜੱਥਾ ਅਤੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਵਾਲੇ ਸੇਵਾਦਾਰਾ ਨੂੰ ਸਿਰੋਪਾ ਭੇਟ ਕੀਤਾ ਗਿਆ। ਇਸ ਮੋਕੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਰਮਨਦੀਪ ਸਿੰਘ ਰਮੀਤਾ, ਸਾਬਕਾ ਪ੍ਰਧਾਨ ਹੈਪੀ ਸਿੰਘ, ਸਕੱਤਰ ਵਿਕਰਮਜੀਤ ਸਿੰਘ, ਸਾਬਕਾ ਐਸ ਜੀਪੀਸੀ ਮੈਬਰ ਬੀਬੀ ਦਵਿੰਦਰ ਕੌਰ, ਤਰਲੋਚਨ ਸਿੰਘ ਠੇਕੇਦਾਰ, ਕੌਸਲਰ ਕੀਰਨ ਰਾਣੀ ਅਤੇ ਗੁਰਪ੍ਰੀਤ ਸਿੰਘ ਬੰਟੀ, ਸੁਰਜੀਤ ਸਿੰਘ, ਗੁਰਮੁੱਖ ਸਿੰਘ, ਅਵਤਾਰ ਸਿੰਘ, ਤੋਂ ਇਲਾਵਾ ਵਿਰਾਸਤ ਏ ਖਾਲਸਾ ਤੋਂ ਪਰਮਿੰਦਰ ਸਿੰਘ ਜਿੰਮੀ, ਬਲਵਿੰਦਰ ਸਿੰਘ ਤੋਂ ਇਲਾਵਾ ਸਾਰੀਆ ਸੰਗਤਾ ਨੇ ਹਾਜਰੀ ਭਰੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsit
Share the post "ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ"