👉ਵਿਦਿਆਰਥੀ ਮਾਨਸਿਕ ਦਬਾਅ ਵਿੱਚੋਂ ਨਿਕਲ ਕੇ ਆਪਣੀ ਸ਼ਕਤੀ ਸਿਰਜਣਾਤਮਕ ਕੰਮਾਂ ਵਿੱਚ ਲਾਉਣ- ਡਾ. ਰਾਮੇਸ਼ਵਰ ਸਿੰਘ
Talwandi Sabo News: Guru Kashi University ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪ੍ਰਾਯੋਜਿਤ “ਰਾਈਟ ਟੂ ਮੈਂਟਲ ਹੈੱਲਥ” ਵਿਸ਼ੇ ਤੇ ਦੋ ਰੋਜ਼ਾ ਸੈਮੀਨਾਰ ਮਾਹਿਰਾਂ ਦੇ ਵਿਚਾਰ ਵਟਾਂਦਰੇ ਅਤੇ ਇਸ ਖੇਤਰ ਵਿੱਚ ਆ ਰਹੀਆਂ ਚੁਣੌਤੀਆਂ ਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ਨਾਲ ਸੰਪੰਨ ਹੋਇਆ।ਇਸ ਮੌਕੇ ਵੈਲਡਿਕਟਰੀ ਸੈਸ਼ਨ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਆਪਣਾ ਨਜ਼ਰੀਆ ਸਕਾਰਾਤਮਕ ਕਰਨਾ ਪਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਵਿੱਚੋਂ ਨਿਕਲ ਕੇ ਆਪਣੀ ਸ਼ਕਤੀ ਸਿਰਜਣਾਤਮਕ ਕੰਮਾਂ ਵਿੱਚ ਲਗਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲਗਭਗ 80 ਪ੍ਰਤੀਸ਼ਤ ਲੋਕ ਮਾਨਸਿਕ ਸਿਹਤ ਸੇਵਾਵਾਂ ਤੋਂ ਵਾਂਝੇ ਹਨ। ਸਮਾਰੋਹ ਵਿੱਚ ਡਾ. ਪੀਯੂਸ਼ ਵਰਮਾ, ਪਰੋ. ਵਾਈਸ ਚਾਂਸਲਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਇਹ ਵੀ ਪੜ੍ਹੋ Patiala ‘ਚ ਉਮੀਦਵਾਰਾਂ ਤੋਂ ਕਾਗਜ਼ ਖੋਹਣ ਵਾਲਿਆਂ ਵਿਰੁਧ ਵੱਡੀ ਕਾਰਵਾਈ, ਹੋਏ ਪਰਚੇ ਦਰਜ਼ੇ
ਸੈਮੀਨਾਰ ਦੇ ਟੈਕਨੀਕਲ ਸੈਸ਼ਨ ਦੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਡਾ. ਬਾਵਾ ਸਿੰਘ, ਪ੍ਰੋਫੈਸਰ ਅੰਤਰਰਾਸ਼ਟਰੀ ਮਾਮਲੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਮਾਨਸਿਕ ਸਿਹਤ ਵਿਸ਼ੇ ‘ਤੇ ਨੀਤੀ, ਵਕਾਲਤ ਅਤੇ ਭਵਿੱਖੀ ਦਿਸ਼ਾਵਾਂ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਚਰਚਾ ਕਰਨ ਦੇ ਸੰਕੋਚ ਤੋਂ ਬਾਹਰ ਨਿਕਲਣਾ ਪਵੇਗਾ ਅਤੇ ਸਰਕਾਰਾਂ ਨੂੰ ਇਸ ਲਈ ਜਾਗਰੂਕਤਾ ਅਭਿਆਨ, ਸੈਮੀਨਾਰ, ਵਰਕਸ਼ਾਪ ਆਦਿ ਆਯੋਜਿਤ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਮਾਨਸਿਕ ਸਿਹਤ ਅਤੇ ਤਕਨਾਲੋਜੀ ਦੀ ਗੱਲ ਕਰਦਿਆਂ ਤੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਟੈਲੀ ਮਾਨਸ ਐੱਪ ਬਾਰੇ ਡਾ. ਸੰਯਮ ਗੁਪਤਾ ਸੀਨੀਅਰ ਸਲਾਹਕਾਰ ਟੈਲੀ ਮਾਨਸ ਐੱਪ ਪੰਜਾਬ, ਅੰਮ੍ਰਿਤਸਰ ਨੇ ਸਰੋਤਿਆਂ ਨੂੰ ਮਾਨਸ ਐੱਪ ਡਾਉਨਲੋਡ ਕਰਨ ਅਤੇ ਭਾਰਤ ਸਰਕਾਰ ਵੱਲੋਂ 24 ਘੰਟੇ ਮਾਨਸਿਕ ਸਲਾਹ ਤੇ ਸਹਾਇਤਾ ਦੇਣ ਵਾਲੇ ਨੰਬਰ 14416 ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ Chandigarh ‘ਚ ਇੰਦਰਪ੍ਰੀਤ ਪੈਰੀ ਦਾ ਕ+ਤ+ਲ;ਗੋਲਡੀ ਬਰਾੜ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਸਿੱਧੀ ਚੇਤਾਵਨੀ
ਮਾਨਸਿਕ ਸਿਹਤ ਮਾਹਿਰ ਅਤੇ ਮਨੋਵਿਗਿਆਨੀ ਡਾ. ਰਵਿੰਦਰ ਪੁਰੀ ਨੇ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਵਿੱਚੋਂ ਨਿਕਲਣ ਦੇ ਨੁਕਤੇ ਸਾਂਝੇ ਕੀਤੇ। ਸੈਮੀਨਾਰ ਦੇ ਕਨਵੀਨਰ ਡਾ. ਅਮਨਦੀਪ ਕੌਰ ਨੇ ਸੈਮੀਨਾਰ ਰਿਪੋਰਟ ਪੜਦਿਆਂ ਦੱਸਿਆ ਕਿ ਸੈਮੀਨਾਰ ਵਿੱਚ ਭਾਰਤ ਦੇ ਨਾਮਵਰ ਨਿਆਂ ਸ਼ਾਸਤਰੀਆਂ, ਕਾਨੂੰਨੀ ਵਿਦਵਾਨਾਂ, ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ।ਨੋਡਲ ਅਫ਼ਸਰ ਡਾ. ਅਮਿਤ ਟੁਟੇਜਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਇਸ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਵਾਸਤੇ ਜੀ.ਕੇ.ਯੂ. ਵੱਲੋਂ ਭਵਿੱਖ ਵਿੱਚ ਹੋਰ ਸਮਾਰੋਹ, ਸੈਮੀਨਾਰ ਆਯੋਜਿਤ ਕਰਨ ਦੀ ਗੱਲ ਕਹੀ। ਮੰਚ ਸੰਚਾਲਨ ਡਾ. ਜੀਨੀਅਸ ਵਾਲੀਆ ਅਤੇ ਡਾ. ਜਯੋਤਸਨਾ ਵੱਲੋਂ ਬਾਖੂਬੀ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













