ਸੋਨੀਆ ਯਾਦਵ, ਜੋਤੀ ਤੇ ਨਰਪਿੰਦਰ ਸਿੰਘ ਨੇ ਜਿੱਤੇ ਸੋਨ ਤਗਮੇ
ਤਲਵੰਡੀ ਸਾਬੋ, 08 ਅਕਤੂਬਰ : ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਖਿਡਾਰਨਾਂ ਸੋਨੀਆ ਯਾਦਵ ਤੇ ਜੋਤੀ ਨੇ ਪਟਨਾ ਬਿਹਾਰ ਵਿਖੇ ਸਮਾਪਤ ਹੋਈ ਇੰਡੀਅਨ ਐਥਲੈਟਿਕਸ ਚੈਂਪੀਅਨਸ਼ਿਪ ਅੰਡਰ-23 ਵਿੱਚ ਸੋਨ ਤਗਮੇ ਜਿੱਤ ਕੇ ਇਲਾਕੇ ਅਤੇ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ। ਚੈਂਪੀਅਨਸ਼ਿਪ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਸੋਨੀਆ ਯਾਦਵ ਨੇ 50:59 ਮੀਟਰ ਦੂਰ ਡਿਸਕਸ ਸੁੱਟੇ ਤੇ ਜੋਤੀ ਨੇ ਜੈਵਲੀਨ ਥਰੋ ਵਿੱਚ ਆਪਣਾ ਪੁਰਾਣਾ ਰਿਕਾਰਡ 52:77 ਤੋੜ ਕੇ 58:49 ਮੀਟਰ ਜੈਵਲੀਨ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਸਥਾਪਿਤ ਕੀਤਾ।
ਇਹ ਵੀ ਪੜ੍ਹੋ:ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ 28 ਨੂੰ
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਿਸਟੀ ਦੇ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ ਜਿਸ ਦਾ ਸਿਹਰਾ ਡਾ. ਰਾਜ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਅਤੇ ਕੋਚ ਨਰਿੰਦਰ ਗਿੱਲ ਦੇ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਡਾ. ਬਲਵਿੰਦਰ ਕੁਮਾਰ ਸ਼ਰਮਾ ਦੀ ਰਹਿ-ਨੁਮਾਈ ਹੇਠ ਸਖ਼ਤ ਮਿਹਨਤ, ਨਿਰੰਤਰ ਅਭਿਆਸ, ਵਧੀਆ ਕੋਚਿੰਗ ਅਤੇ ‘ਵਰਸਿਟੀ ਪ੍ਰਬੰਧਕਾਂ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਖੇਡ ਸਹੂਲਤਾਂ ਦਾ ਨਤੀਜਾ ਹੈ।
ਇਹ ਵੀ ਪੜ੍ਹੋ:ਭਰਾ ਨਾਲ ਲੜ ਕੇ ‘ਛੋਟੀ’ ਭੈਣ ਨੇ ਚੁੱਕਿਆ ‘ਵੱਡਾ’ ਕਦਮ
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਵਰਸਿਟੀ ਦੇ ਖਿਡਾਰੀ ਨਰਪਿੰਦਰ ਸਿੰਘ ਨੇ 15.60 ਮੀਟਰ ਦੇ ਟ੍ਰਿਪਲ ਜੰਪ ਨਾਲ ਸੋਨ ਤੇ 100 ਮੀਟਰ ਹਰਡਲ ਦੌੜ ਵਿੱਚ ਖਿਡਾਰਨ ਮੁਸਕਾਨ ਰਾਣਾ ਨੇ 14:34 ਸੈਕਿੰਡ ਦੇ ਸਮੇਂ ਨਾਲ ਕਾਂਸੇ ਦੇ ਤਗਮੇ ਤੇ ਕਬਜਾ ਕੀਤਾ। ਉਨ੍ਹਾਂ ਕਿਹਾ ਕਿ ‘ਵਰਸਿਟੀ ਦੇ ਖਿਡਾਰੀਆਂ ਦੀ ਮਿਹਨਤ ਸਦਕਾ ਹੋ ਰਹੀਆਂ ਪ੍ਰਾਪਤੀਆਂ ਨੂੰ ਵੇਖ ਕੇ ਲਗਦਾ ਹੈ ਕਿ ਭਵਿੱਖ ਵਿੱਚ ਇਹ ਖਿਡਾਰੀ ਅੰਤਰ-ਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਊਰਜਾ ਰਾਸ਼ਟਰ ਨਿਰਮਾਣ ਅਤੇ ਖੇਡਾਂ ਦੇ ਮੈਦਾਨ ਵਿੱਚ ਪ੍ਰਾਪਤੀਆਂ ਕਰਕੇ ਸਿਰਜਣਾਤਮਕ ਕੰਮਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ ਤੇ ਜੇਤੂ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
Share the post "ਇੰਡੀਅਨ ਐਥਲੈਟਿਕਸ ਚੈਂਪੀਅਨਸ਼ਿਪ ਅੰਡਰ-23 ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਥਲੀਟਾਂ ਦੀ ਬੱਲੇ-ਬੱਲੇ"