ਗੁਰੂ ਕਾਸ਼ੀ ਯੂਨੀਵਰਸਿਟੀ ਬਣੀ “ਨੌਰਥ ਜੋਨ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨ 2024-25”

0
64
+2

👉ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਖਿਡਾਰਣਾਂ ਨੇ ਕਰਾਈ ਬੱਲੇ-ਬੱਲੇ
ਤਲਵੰਡੀ ਸਾਬੋ, 22 ਜਨਵਰੀ: ਮੇਜ਼ਬਾਨ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ ਨੂੰ ਫਾਇਨਲ ਮੁਕਾਬਲੇ ਵਿੱਚ 28-19 ਦੇ ਫਰਕ ਨਾਲ ਹਰਾ ਕੇ ਨੌਰਥ ਜੋਨ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨ (ਲੜਕੀਆਂ) 2024-25 ਹੋਣ ਦਾ ਮਾਣ ਹਾਸਿਲ ਕੀਤਾ ਹੈ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. (ਡਾ.)ਪੀਯੂਸ਼ ਵਰਮਾ ਕਾਰਜਕਾਰੀ ਉੱਪ-ਕੁਲਪਤੀ ਨੇ ਖਿਡਾਰਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਤੋਂ ਹੋਈਆਂ ਗਲਤੀਆਂ ਅਤੇ ਕਮੀਆਂ ਦਾ ਆਤਮ ਵਿਸ਼ਲੇਸ਼ਨ ਕਰਨਾ ਚਾਹੀਦਾ ਹੈ,

ਇਹ ਵੀ ਪੜ੍ਹੋ ਬਠਿੰਡਾ ‘ਚ ਲੜਕੀ ਨੂੰ ਗੋਲੀ ਮਾਰਨ ਦੀ ਕਹਾਣੀ ਨਿਕਲੀ ਝੂਠੀ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ

ਕਿਉਂਕਿ ਉਹਨਾਂ ਨੇ ਹੋਰ ਉੱਚੀਆਂ ਪ੍ਰਾਪਤੀਆਂ ਕਰਨੀਆਂ ਹਨ। ਇਸ ਲਈ ਆਪਣੀਆਂ ਗਲਤੀਆਂ ਦਾ ਸੁਧਾਰ ਕਰਕੇ ਹੋਰ ਵੱਡੀਆਂ ਤੇ ਉੱਚੀਆਂ ਮੰਜ਼ਿਲਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੂਜੇ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਕੁਰੂਕਸ਼ੇਤਰਾ ਤੀਜੇ ਸਥਾਨ ਤੇ ਰਹੀ। ਉਹਨਾਂ ਇਸ ਵਿਸ਼ਾਲ ਆਯੋਜਨ ਤੇ ਯੂਨੀਵਰਸਿਟੀ ਪ੍ਰਬੰਧਕਾਂ, ਆਲ ਇੰਡੀਆ ਯੂਨੀਵਰਸਿਟੀ ਦੇ ਅਧਿਕਾਰੀਆਂ, ਕੋਚ, ਰੈਫਰੀ ਅਤੇ ਖਿਡਾਰੀਆਂ ਵੱਲੋਂ ਮਿਲੇ ਸਹਿਯੋਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਦੀ ਖੇਡ ਭਾਵਨਾ, ਖੇਡ ਲਈ ਯਤਨ ਅਤੇ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਦੇ ਜੋਸ਼ ਕਾਰਨ ਇਹ ਆਯੋਜਨ ਸਫਲ ਹੋਇਆ ਹੈ।

ਇਹ ਵੀ ਪੜ੍ਹੋ ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਤੜਕਸਾਰ NIA ਦੀ ਰੇਡ

ਉਹਨਾਂ ਪੋਡੀਅਮ ਤੇ ਪਹੁੰਚਣ ਤੋਂ ਅਸਫਲ ਰਹਿਣ ਵਾਲੇ ਖਿਡਾਰੀਆਂ ਨੂੰ ਹੋਰ ਮਿਹਨਤ ਅਤੇ ਲਗਾਤਾਰ ਅਭਿਆਸ ਕਰਨ ਦਾ ਮਸ਼ਵਰਾ ਦਿੱਤਾ ਤੇ ਅਪਣੇ ਮਨੋਬਲ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਪ੍ਰੇਰਿਤ ਕੀਤਾ,ਉਹਨਾਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਨੌਰਥ ਜੋਨ ਦੀਆਂ 28 ਯੂਨੀਵਰਸਿਟੀਆਂ ਦੇ ਲਗਭਗ 300 ਖਿਡਾਰੀਆਂ, 50 ਮੈਨੇਜਰ ਅਤੇ ਕੋਚ ਸਾਹਿਬਾਨ ਨੇ ਸ਼ਿਰਕਤ ਕੀਤੀ।ਡਾ. ਬਲਵਿੰਦਰ ਕੁਮਾਰ ਸ਼ਰਮਾ ਡੀਨ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਆਲ ਇੰਡੀਆ ਕਬੱਡੀ ਚੈਂਪੀਅਨਸ਼ਿਪ ਲਈ ਸਭ ਨੂੰ ਸ਼ੁੱਭ-ਇੱਛਾਵਾਂ ਭੇਂਟ ਕੀਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+2

LEAVE A REPLY

Please enter your comment!
Please enter your name here