ਜੀ.ਕੇ.ਯੂ. ਦੇ ਮੁੱਕੇਬਾਜ਼ ਜਸਪ੍ਰੀਤ ਨੂੰ ਬੈਸਟ ਬਾਕਸਰ ਐਲਾਨਿਆ ਗਿਆ
ਤਲਵੰਡੀ ਸਾਬੋ,3 ਜਨਵਰੀ : ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਪਿਛਲੇ 8 ਦਿਨਾਂ ਤੋਂ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ (ਲੜਕਿਆਂ) ਚੈਂਪੀਅਨਸ਼ਿਪ-2024-25 ਮੇਜ਼ਬਾਨ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਹਰਾ ਕੇ ਜਿੱਤ ਲਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੈਕਿੰਡ ਰਨਰ ਅੱਪ ਦੀ ਟਰਾਫੀ ਨਾਲ ਸਬਰ ਕਰਨਾ ਪਿਆ। ਇਨਾਮ ਵੰਡ ਸਮਾਰੋਹ ਵਿੱਚ ਅਰਜੁਨ ਅਵਾਰਡੀ ਤੇ ਓਲੰਪਿਅਨ ਬਾਕਸਰ ਹਰਪਾਲ ਸਿੰਘ ਐਸ.ਐਸ.ਪੀ. ਵਿਜੀਲੈਂਸ ਬਠਿੰਡਾ ਨੇ ਬਤੌਰ ਮੁੱਖ ਮਹਿਮਾਨ ਤੇ ਪ੍ਰੋ. (ਡਾ.) ਇੰਦਰਜੀਤ ਸਿੰਘ ਉਪ ਕੁਲਪਤੀ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਕੁਲਦੀਪ ਸਿੰਘ ਡਾਇਰੈਕਟਰ ਮੁਕਾਬਲੇ ਤੇ ਮੁਕੇਸ਼ ਭਟਨਾਗਰ ਟੈਕਨੀਕਲ ਡੈਲੀਗੇਟ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਐਸ.ਐਸ.ਪੀ. ਵਿਜੀਲੈਂਸ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਮੈਡਲ ਜਿੱਤਣ ਦੇ ਲਈ ਬਾਕਸਿੰਗ ਰਿੰਗ ਵਿੱਚ ਉਤਰਨਾ ਪਵੇਗਾ।
ਇਹ ਵੀ ਪੜ੍ਹੋ ਪੁੱਤ ਹੀ ਨਿਕਲਿਆ ‘ਥਾਣੇਦਾਰ’ ਬਾਪ ਦਾ ਕਾਤਲ, ਪੁਲਿਸ ਵੱਲੋਂ ਰਾਈਫ਼ਲ ਸਹਿਤ ਕਾਬੂ
ਉਨ੍ਹਾਂ ਕਿਹਾ ਕਿ ਖੇਡ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਖਿਡਾਰੀ ਨਿਯਮਾਂ ਵਿੱਚ ਰਹਿ ਕੇ ਆਪਣੀ ਖੇਡ ਪ੍ਰਤਿਭਾ ਰਾਹੀਂ ਚੈਂਪੀਅਨ ਬਣ ਸਕਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਖੇਡ ਕੌਸ਼ਲ ਨੂੰ ਨਿਖਾਰਨ ਲਈ ਲਗਾਤਾਰ ਅਭਿਆਸ ਕਰਨ ਦੀ ਸਲਾਹ ਦਿੱਤੀ।ਸਨਮਾਨਿਤ ਮਹਿਮਾਨ ਉਪ ਕੁਲਪਤੀ ਜੀ.ਕੇ.ਯੂ. ਨੇ ਮੇਜ਼ਬਾਨ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਰਿਕਾਰਡ 631 ਮੁਕਾਬਲੇ ਕਰਵਾਏ ਗਏ ਤੇ ਜਿਸ ਵਿੱਚ 1900 ਖਿਡਾਰੀਆਂ ਤੇ 200 ਤੋਂ ਵੱਧ ਮੈਨੇਜ਼ਰ ਅਤੇ ਕੋਚ ਸਾਹਿਬਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਸਹਿਯੋਗ ਲਈ ਆਲ ਇੰਡੀਆ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਹੋਰ ਵੱਡੇ ਖੇਡ ਆਯੋਜਨਾਂ ਦੀ ਮੇਜ਼ਬਾਨੀ ਕਰਨ ਦਾ ਹੁੰਗਾਰਾ ਭਰਿਆ। ਉਨ੍ਹਾਂ ਚੈਂਪੀਅਨਸ਼ਿਪ ਦੀ ਜੇਤੂ ਟੀਮ, ਵਰਸਿਟੀ ਪ੍ਰਬੰਧਕਾਂ, ਅਧਿਕਾਰੀਆਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਜ਼ਬਾਨ ਟੀਮ ਦੇ ਮੁਕੇਬਾਜ਼ਾਂ ਕ੍ਰਮਵਾਰ 46 ਤੋਂ 51 ਕਿੱਲੋ ਭਾਰ ਵਰਗ ਵਿੱਚ ਅਨਸ਼ੁਲ, 57 ਕਿੱਲੋ ਭਾਰ ਵਰਗ ਵਿੱਚ ਜਸਪ੍ਰੀਤ,
ਇਹ ਵੀ ਪੜ੍ਹੋ ਪੰਜਾਬ ’ਚ ਤਿੰਨ ਦਿਨ ਠੱਪ ਰਹੇਗੀ ਸਰਕਾਰੀ ਬੱਸ ਸੇਵਾ, ਜਾਣੋਂ ਕਾਰਨ
60 ਕਿੱਲੋ ਭਾਰ ਵਰਗ ਵਿੱਚ ਅਸ਼ੀਸ਼, 71 ਕਿੱਲੋ ਭਾਰ ਵਰਗ ਵਿੱਚ ਨਵੀਨ ਸੀਵਾਚ, 80 ਕਿੱਲੋ ਭਾਰ ਵਰਗ ਵਿੱਚ ਲੋਕੇਸ਼, 92 ਕਿੱਲੋ ਭਾਰ ਵਰਗ ਵਿੱਚ ਬੋਬਿਨ ਤੇ +92 ਕਿੱਲੋ ਭਾਰ ਵਰਗ ਵਿੱਚ ਵਿਸ਼ਾਲ ਕੁਮਾਰ ਨੇ ਸੋਨ ਤਗਮਾ ਜਿੱਤਿਆ। ਉਨ੍ਹਾਂ ਇਹ ਵੀ ਕਿਹਾ ਕਿ ਚੈਂਪੀਅਨਸ਼ਿਪ ਦੀ ਸੰਪੂਰਨਤਾ ਨਾਲ ਖਿਡਾਰੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ, ਖੇਡ ਭਾਵਨਾ ਅਤੇ ਅਨੁਸ਼ਾਸਨ ਨਾਲ ਖੇਡ ਪੱਧਰ ਨੂੰ ਹੋਰ ਉੱਚਾ ਚੁੱਕਣਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਜੀਵਨ ਵਿੱਚ ਹੋਰ ਵੱਡੀਆਂ ਪ੍ਰਤੀਯੋਗਿਤਾਵਾਂ ਆਉਣਗੀਆਂ ਤੇ ਖਿਡਾਰੀ ਆਪਣੇ ਹੁਨਰ ਨਾਲ ਇਸ ਤੇ ਜਿੱਤ ਪ੍ਰਾਪਤ ਕਰਨਗੇ।ਡਾ. ਬਲਵਿੰਦਰ ਕੁਮਾਰ ਸ਼ਰਮਾ ਡੀਨ ਫੈਕਲਟੀ ਆਫ਼ ਫਿਜੀਕਲ ਐਜੂਕੇਸ਼ਨ ਤੇ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਸਮੇਂ ਬੱਧ, ਨਿਯਮ ਬੱਧ ਅਤੇ ਸੁਚੱਜੇ ਪ੍ਰਬੰਧਨ ਲਈ ਸਮੂਹ ਫੈਕਲਟੀ ਮੈਂਬਰਾਂ, ਅਧਿਕਾਰੀਆਂ, ਵਲੰਟੀਅਰਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਗੁਰੂ ਕਾਸ਼ੀ ਯੂਨੀਵਰਸਿਟੀ ਬਣੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਂਪੀਅਨ 2024-"