ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਬਾਬਾ ਵਿਸ਼ਵਕਰਮਾ ਦਿਵਸ”

0
55
0

ਤਲਵੰਡੀ ਸਾਬੋ, 04 ਨਵੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ, ਵਰਸਿਟੀ ਦੀ ਵਰਕਸ਼ਾਪ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਡਾ. ਗੁਰਜੀਤ ਸਿੰਘ ਖਾਲਸਾ ਵੱਲੋਂ ਸਰਬਤ ਦੇ ਭਲੇ ਅਤੇ ਲੋਕਾਈ ਦੀ ਚੜਦੀਕਲਾ ਵਿੱਚ ਰਹਿਣ ਦੀ ਅਰਦਾਸ ਕੀਤੀ ਗਈ ਤੇ ਇਸ ਉਪਰੰਤ ਸਮੂਹ ਸੰਗਤਾਂ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਗਿਆ।ਇਸ ਮੌਕੇ ਡੀਨ ਡਾ. ਸਵਤੰਤਰ ਸਿੰਘ ਨੇ ਵਿਸ਼ਵਕਰਮਾ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ

50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਕਿ ਬਾਬਾ ਵਿਸ਼ਵਕਰਮਾ ਨੂੰ ਬ੍ਰਹਮ ਇੰਜੀਨਿਅਰ ਵੀ ਕਿਹਾ ਜਾਂਦਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਪਹਿਲੇ ਵਾਸਤੂ ਇੰਜੀਨੀਅਰ ਸਨ ਜਿਨ੍ਹਾਂ ਨੇ ਪਵਿੱਤਰ ਦਵਾਰਕਾ ਨਗਰੀ ਦਾ ਨਿਰਮਾਣ ਕੀਤਾ। ਉਨ੍ਹਾਂ ਸਭਨਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਮਾਜ ਦੀ ਭਲਾਈ ਅਤੇ ਨਿੱਘਰ ਸਮਾਜ ਦੀ ਸਿਰਜਣਾ ਕਰਨ ਲਈ ਨਵੀਂਆਂ ਕਾਢਾਂ ਅਤੇ ਲੋਕ ਹਿੱਤ ਵਿੱਚ ਸਿਰਜਣਾਤਮਕ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਔਜ਼ਾਰ ਜਨ ਹਿੱਤ ਅਤੇ ਲੋਕਾਈ ਦੀ ਸੇਵਾ ਕਰਨ ਲਈ ਬਣਾਏ ਗਏ ਹਨ। ਇਸ ਲਈ ਜਨਤਾ ਦਾ ਜੀਵਨ ਖੁਸ਼ਹਾਲ ਅਤੇ ਸੁਖਾਵਾਂ ਬਣਾਉਣ ਲਈ ਸਾਨੂੰ ਨੇਕ ਕਾਰਜ ਕਰਨੇ ਚਾਹੀਦੇ ਹਨ।

ਵੱਡੀ ਖਬਰ: ਪੰਜਾਬ ‘ਚ ਜਿਮਨੀ ਚੋਣਾਂ ਲਈ ਹੁਣ 13 ਨੂੰ ਨਹੀਂ ਪੈਣਗੀਆਂ ਵੋਟਾਂ

ਇਸ ਪਵਿੱਤਰ ਦਿਹਾੜੇ ਤੇ ‘ਵਰਸਿਟੀ ਦੇ ਸਮੂਹ ਮਕੈਨੀਕਲ, ਇਲੈਕਟ੍ਰਿਕਲ, ਸਿਵਲ ਇੰਜੀਨੀਅਰਾਂ, ਪਲੰਬਿੰਗ, ਕਾਰਪੇਂਟਰ, ਸਿਵਲ, ਵੈਲਡਰ ਅਤੇ ਟੈਕਨੀਕਲ ਕਾਮਿਆਂ ਨੇ ਭਗਵਾਨ ਵਿਸ਼ਵ ਕਰਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਔਜ਼ਾਰਾਂ ਦੀ ਪੂਜਾ ਕੀਤੀ। ਸਮਾਰੋਹ ਮੌਕੇ ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ, ਅਧਿਕਾਰੀਆਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਰਲ-ਮਿਲ ਕੇ ਚਾਹ ਦਾ ਲੰਗਰ ਛੱਕਿਆ।

 

0

LEAVE A REPLY

Please enter your comment!
Please enter your name here