ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

0
106
+1

Talwandi Sabo: ਬਸੰਤ ਪੰਚਮੀ ਦਾ ਤਿਉਹਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਕੈਲਟੀ ਆਫ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਅਤੇ ਫਕੈਲਟੀ ਆਫ ਫਾਰਮੈਂਸੀ ਵੱਲੋ ਡੀਨ,ਡਾ.ਗੁਰਪ੍ਰੀਤ ਕੌਰ ਤੇ ਡਾ.ਮਨੋਜ ਕੱਟਵਾਲ ਦੀ ਰਹਿਨੁਮਾਈ ਹੇਠ ਵੱਖ-ਵੱਖ ਸਮਾਰੋਹ ਆਯੋਜਿਤ ਕਰਕੇ ਮਨਾਇਆ ਗਿਆ। ਇਸ ਮੌਕੇ ਫਕੈਲਟੀ ਮੈਂਬਰਾਂ ਤੇ ਸਮੂਹ ਵਿਦਿਆਰਥੀਆਂ ਵੱਲੋਂ ਸ਼ਰਧਾ ਸਤਿਕਾਰ ਨਾਲ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ। ਡਾ. ਕੌਰ ਵੱਲੋਂ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਨੂੰ ਆਪਣੇ ਪੁਰਾਤਨ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।

ਇਹ ਵੀ ਪੜ੍ਹੋ  Trump ਦੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤੀ; ਭਾਰਤੀਆਂ ਦਾ ਜਹਾਜ਼ ਭਰ ਕੇ ਭੇਜਿਆ ਵਾਪਸ

ਸਮਾਰੋਹ ਵਿੱਚ ਡਾ.ਅਮਨਦੀਪ ਕੌਰ ਤੇ ਡਾ. ਕੁਲਦੀਪ ਕੌਰ ਦੇ ਗਾਇਨ ਨੇ ਸਰੋਤਿਆਂ ਦੀ ਖੂਬ ਵਾਹ-ਵਾਹ ਕੀਤੀ।ਫਕੈਲਟੀ ਆਫ ਫਾਰਮੈਸੀ ਦੇ ਵਿਦਿਆਰਥੀਆਂ ਵੱਲੋਂ ਤਿੰਨ ਦਿਨ ਚੱਲਣ ਵਾਲੇ ਸਮਾਰੋਹ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਸਵਰੂਪ ਦੀ ਸਥਾਪਤੀ ਨਾਲ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਭਜਨ ਗਾਇਨ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਡਾ. ਕੱਟਵਾਲ ਨੇ ਦੱਸਿਆ ਕਿ ਇਹ ਸਮਾਰੋਹ ਤਿੰਨ ਦਿਨ ਚੱਲੇਗਾ, ਤੇ ਸਮਾਪਤੀ ਮਾਂ ਸਰਸਵਤੀ ਦੇ ਸਵਰੂਪ ਵਿਸਰਜਨ ਨਾਲ ਹੋਵੇਗੀ । ਸਾਰਿਆਂ ਵੱਲੋਂ ਸਭਨਾਂ ਦੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ ਗਈ, ਤੇ ਪ੍ਰਸ਼ਾਦ ਵੰਡਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

+1

LEAVE A REPLY

Please enter your comment!
Please enter your name here