Punjabi Khabarsaar
ਸਾਹਿਤ ਤੇ ਸੱਭਿਆਚਾਰ

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ ਵਿਸ਼ਵ ਸੈਰ ਸਪਾਟਾ ਦਿਹਾੜਾ

ਫੈਕਲਟੀ ਆਫ਼ ਹੋਟਲ ਮੈਨੇਜ਼ਮੈਂਟ ਦੀ ਟੀਮ ਨੇ ਜਿੱਤਿਆ ਸਵਾਲ ਜਵਾਬ ਮੁਕਾਬਲਾ
ਤਲਵੰਡੀ ਸਾਬੋ, 27 ਸਤੰਬਰ : ਵਿਸ਼ਵ ਸੈਰ ਸਪਾਟਾ ਦਿਹਾੜਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹੋਟਲ ਮੈਨੇਜ਼ਮੈਂਟ ਵੱਲੋਂ ਪੋਸਟਰ ਮੇਕਿੰਗ, ਰੰਗੋਲੀ ਅਤੇ ਸਵਾਲ ਜਵਾਬ ਮੁਕਾਬਲੇ ਕਰਕੇ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੈਰ ਸਪਾਟਾ ਖੇਤਰ ਵਿੱਚ ਤਰੱਕੀ ਦੀਆਂ ਅਸੀਮਿਤ ਸੰਭਾਵਨਾਵਾਂ ਹਨ, ਕਿਉਂਕਿ ਸੈਲਾਨੀਆਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਭਾਰਤ ਸਰਕਾਰ ਵੱਲੋਂ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਕਈ ਵਿਕਾਸ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਵਿੱਚ ਇਤਿਹਾਸਿਕ ਅਤੇ ਮਨੋਰੰਜਕ ਸ਼ਹਿਰਾਂ ਤੇ ਸਾਹਿਸਕ ਸੈਰ ਸਪਾਟੇ ਦੇ ਵਿਕਾਸ ਲਈ ਖੂਬ ਰੁਪਈਆ ਖਰਚ ਕੀਤਾ ਜਾ ਰਿਹਾ ਹੈ।

ਬਠਿੰਡਾ’ਚ ਟੂਰਿਜ਼ਮ ਡੇਅ ਦੇ ਮੱਦੇਨਜ਼ਰ ਕਰਵਾਈ ਹੈਰੀਟੇਜ ਵਾਕ

ਜਿਸ ਕਾਰਨ ਦੇਸ਼ਾਂ ਵਿਦੇਸ਼ਾਂ ਦੇ ਸੈਲਾਨੀਆਂ ਦੀ ਗਿਣਤੀ ਭਾਰਤ ਵਿੱਚ ਵੱਧ ਰਹੀ ਹੈ ਜੋ ਹੋਟਲ ਮੈਨੇਜ਼ਮੈਂਟ ਦੇ ਵਿਦਿਆਰਥੀਆਂ ਲਈ ਰੁਜ਼ਗਾਰ ਅਤੇ ਵਿਕਾਸ ਦੇ ਕਈ ਰਾਹ ਖੋਲ੍ਹਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਜੀ.ਡੀ.ਪੀ. ਵਿੱਚ ਸੈਰ ਸਪਾਟੇ ਦਾ ਬਹੁਤ ਵੱਡਾ ਯੋਗਦਾਨ ਹੈ।ਮੁੱਖ ਵੱਕਤਾ ਤੇ ਵਿਸ਼ੇਸ਼ ਮਹਿਮਾਨ ਡਾ. ਨਵਨੀਤ ਸੇਠ ਡੀਨਫੈਕਲਟੀ ਆਫ਼ ਕਾਮਰਸ ਐਂਡ ਮੈਨੇਜ਼ਮੈਂਟ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਵਿੱਚ ਕਈ ਪੁਰਾਤਨ ਕਿਲੇ, ਮਹਿਲ, ਇਤਿਹਾਸਿਕ ਇਮਾਰਤਾਂ, ਮਨਮੋਹਕ ਅਤੇ ਸੈਰ-ਸਪਾਟੇ ਲਈ ਥਾਵਾਂ ਹਨ। ਜੋ ਵਿਦੇਸ਼ੀ ਮਹਿਮਾਨਾਂ ਦੇ ਆਕਰਸ਼ਨ ਦਾ ਵਿਸ਼ੇਸ਼ ਕੇਂਦਰ ਹਨ, ਇਸ ਲਈ ਇਸ ਖੇਤਰ ਵਿੱਚ ਵਿਦੇਸ਼ੀ ਮੁਦਰਾ ਅਤੇ ਵਧੀਆ ਮਹਿਮਾਨ ਨਵਾਜ਼ੀ ਨਾਲ ਆਰਥਿਕ ਅਤੇ ਢਾਂਚਾਗਤ ਵਿਕਾਸ ਤੇਜੀ ਨਾਲ ਹੋ ਸਕਦਾ ਹੈ।

Big News: ਜਾਟ ਆਗੂ ਸੁਨੀਲ ਜਾਖ਼ੜ ਨੇ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ, ਅੱਗ ਵਾਂਗ ਫੈਲੀ ਅਵਫ਼ਾਹ!

ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਕੇ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕੇ।ਇਸ ਮੌਕੇ ਕਰਵਾਏ ਗਏ ਰੰਗੋਲੀ ਮੁਕਾਬਲੇ ਵਿੱਚ ਸਾਨਿਆ ਸਿਦਕੀ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ, ਸਹਿਜਵੀਰ ਕੌਰ ਨੇ ਤੀਜਾ, ਪੋਸਟਰ ਮੇਕਿੰਗ ਮੁਕਾਬਲੇ ਵਿੱਚ ਰਿਸ਼ਤਾ ਸਿੰਗਲਾ ਨੇ ਪਹਿਲਾ, ਹਰੀ ਨਾਥ ਪੋਦਾਰ ਨੇ ਦੂਜਾ, ਹਰੀ ਓਮ ਨੇ ਤੀਜਾ ਸਥਾਨ ਹਾਸਿਲ ਕੀਤਾ। ਸਵਾਲ ਜਵਾਬ ਮੁਕਾਬਲੇ ਵਿੱਚ ਆਈ.ਐਚ.ਐਮ. ਦੀ ਟੀਮ ਨੇ ਪਹਿਲਾ, ਫੈਕਲਟੀ ਆਫ਼ ਕੰਪਿਉਟਿੰਗ ਨੇ ਦੂਜਾ ਸਥਾਨ ਹਾਸਿਲ ਕੀਤਾ। ਵਿਭਾਗ ਮੁਖੀ ਰਿੰਕੇਸ਼ ਕੁਮਾਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ ਸਮੂਹ ਪ੍ਰਬੰਧ ਅਤੇ ਸਜਾਵਟ ਕਾਬਿਲ-ਏ-ਤਾਰੀਫ਼ ਸੀ।

 

Related posts

ਸੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੁਸਾਇਟੀ ਕਰਵਾਏਗੀ 2 ਰੋਜ਼ਾ ਪੈਟਿੰਗ ਵਰਕਸ਼ਾਪ

punjabusernewssite

ਬਠਿੰਡਾ ਇਕਾਈ ਨੇ ਇਪਟਾ ਦਾ 80ਵਾਂ ਸਥਾਪਨਾ ਸਮਾਰੋਹ ਮਨਾਇਆ

punjabusernewssite

ਬਠਿੰਡਾ ਵਿਕਾਸ ਮੰਚ ਨੇ ਐਮ.ਐਚ.ਆਰ ਸਕੂਲ ਵਿੱਚ ਸਾਇਕਲ ਰੈਲੀ ਲਈ ਅਤੇ ਚੰਗੀ ਪੜਾਈ ਲਈ ਜਾਗਰੂਕ ਕੀਤਾ

punjabusernewssite