ਗੁਰੂ ਕਾਸ਼ੀ ਯੂਨੀਵਰਸਿਟੀ ਨੇ ਰਚਿਆ ਇਤਿਹਾਸ, ਜਿੱਤੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਫ੍ਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ 2024-25

0
27

👉ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਰਹੀ ਰਨਰ ਅੱਪ
ਤਲਵੰਡੀ ਸਾਬੋ,9 ਜਨਵਰੀ:ਹਰ ਰੋਜ਼ ਖੇਡਾਂ ਦੇ ਖੇਤਰ ਵਿੱਚ ਨਵੀਆਂ ਮੱਲ੍ਹਾਂ ਮਾਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਗੁਰਲਾਭ ਸਿੰਘ ਸਿੱਧੂ ਚਾਂਸਲਰ ਤੇ ਸੁਖਰਾਜ ਸਿੰਘ ਸਿੱਧੂ ਮੈਨੇਜ਼ਿੰਗ ਡਾਇਰੈਕਟਰ ਦੇ ਮਾਰਗ ਦਰਸ਼ਨ ਹੇਠ ਆਲ ਇੰਡੀਆ ਇੰਟਰ ਯੂਨੀਵਰਸਿਟੀ ਫ੍ਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ 2024-25 (ਲੜਕਿਆਂ) ਜਿੱਤ ਕੇ ਨਵਾਂ ਇਤਿਹਾਸ ਰਚਿਆ।ਇਸ ਮੌਕੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ.(ਡਾ.) ਇੰਦਰਜੀਤ ਸਿੰਘ ਉਪ ਕੁਲਪਤੀ ਨੇ ਇਸ ਸ਼ਾਨਾਮੱਤੀ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਵਰਸਿਟੀ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਸਹਿਯੋਗ, ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਦੀ ਯੋਗ ਅਗਵਾਈ, ਕੋਚ ਸਾਹਿਬਾਨ ਦੀ ਅਣਥੱਕ ਮਿਹਨਤ, ਖਿਡਾਰੀਆਂ ਦੇ ਸਮਰਪਣ ਅਤੇ ਸਭਨਾਂ ਦੀਆਂ ਸ਼ੁੱਭ ਇਛਾਵਾਂ ਸਦਕਾ ਹੋਇਆ ਹੈ। ਉਨਾਂ ਖਿਡਾਰੀਆਂ ਨੂੰ ਆਪਣੇ ਖੇਡ ਕੋਸ਼ਲ ਨੂੰ ਨਿਖਾਰਨ ਲਈ ਆਧੁਨਿਕ ਤਕਨੀਕ ਅਤੇ ਵਿਗਿਆਨਕ ਵਿਧੀ ਅਨੁਸਾਰ ਸ਼ਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਕਿਹਾ।

ਇਹ ਵੀ ਪੜ੍ਹੋ ਭਰਾ ਤੇ ਭਰਜਾਈ ਦਾ ਕ+ਤਲ ਕਰਨ ਵਾਲਾ ‘ਕਲਯੁਗੀ’ ਭਰਾ ਪੁਲਿਸ ਵੱਲੋਂ ਗ੍ਰਿਫਤਾਰ

ਉਨ੍ਹਾਂ ਖਿਡਾਰੀਆਂ ਨੂੰ ਖੇਡ ਮਾਹਿਰਾਂ ਅਨੁਸਾਰ ਖੁਰਾਕ ਲੈਣ ਦੀ ਸਲਾਹ ਵੀ ਦਿੱਤੀ। ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀਆਂ ਉਨ੍ਹਾਂ ਦੀ ਆਖਰੀ ਮੰਜ਼ਿਲ ਨਹੀਂ ਕਿਉਂਕਿ ਦੇਸ਼ ਨੂੰ ਉੱਭਰ ਰਹੇ ਨੌਜਵਾਨ ਪਹਿਲਵਾਨਾਂ ਤੋਂ ਬਹੁਤ ਉਮੀਦਾਂ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨੇ ਚਾਹੀਦੇ ਹਨ। ਉਨ੍ਹਾਂ ਵਰਸਿਟੀ ਵੱਲੋਂ ਆਲ ਇੰਡੀਆ ਐਸੋਸਿਏਸ਼ਨ ਆਫ਼ ਯੂਨੀਵਰਸਿਟੀਜ਼ ਦੇ ਸਮੂਹ ਅਧਿਕਾਰੀਆਂ, ਬਾਹਰੋ ਆਏ ਮੈਨੇਜ਼ਰ, ਕੋਚ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੇ ਹੋਰ ਵੱਡੇ ਆਯੋਜਨਾਂ ਲਈ ਹਾਮੀ ਭਰੀ।ਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸ਼ਰਮਾ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਹਿਲਵਾਨਾਂ ਨੇ ਕ੍ਰਮਵਾਰ 57 ਕਿਲੋ ਭਾਰ ਵਰਗ ਵਿੱਚ ਸਾਗਰ ਨੇ ਸ਼ੁਭਮ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਨੂੰ ਹਰਾ ਕੇ, 74 ਕਿਲ ਭਾਰ ਵਰਗ ਵਿੱਚ ਦੀਪਕ ਨੇ ਅਮਿਤ ਰਾਸ਼ਟਰ ਸੰਤ ਤੁਕਾ ਜੀ ਮਹਾਰਾਜ ਯੂਨੀਵਰਸਿਟੀ ਨਾਗਪੁਰ, 79 ਕਿਲੋ ਭਾਰ ਵਰਗ ਵਿੱਚ ਪਰਵਿੰਦਰ ਨੇ ਪੁਨੀਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ, 86 ਕਿਲੋ ਭਾਰ ਵਰਗ ਵਿੱਚ ਮੇਹਰ ਸਿੰਘ ਨੇ ਵਿਵੇਕ ਰਾਠੀ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਜੀਂਦ, 92 ਕਿਲੋ ਭਾਰ ਵਰਗ ਵਿੱਚ ਸਚਿਨ ਨੇ ਉਮੇਦ ਦਾਹੀਆ ਲੈਮਰੀਨ ਯੂਨੀਵਰਸਿਟੀ ਪੰਜਾਬ ਨੂੰ ਹਰਾ ਕੇ 5 ਸੋਨ ਤਗਮੇ ਜਿੱਤੇ।

ਇਹ ਵੀ ਪੜ੍ਹੋ MP ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਵਧੀਆਂ, ਗੈਂਗਸਟਰ ਅਰਸ਼ ਡੱਲਾ ਸਹਿਤ ਲਗਾਇਆ UAPA

ਇਸ ਤੋਂ ਇਲਾਵਾ ਵਰਸਿਟੀ ਦੇ ਪਹਿਲਵਾਨਾਂ ਨੇ 2 ਚਾਂਦੀ ਅਤੇ 2 ਕਾਂਸੇ ਦੇ ਤਗਮੇ ਜੀ.ਕੇ.ਯੂ. ਦੀ ਝੋਲੀ ਪਾਏ। ਕੁੱਲ 185 ਅੰਕਾਂ ਨਾਲ ਜੀ.ਕੇ.ਯੂ. ਚੈਂਪੀਅਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ,ਜਲੰਧਰ 128 ਅੰਕਾਂ ਨਾਲ ਰਨਰ ਅੱਪ ਤੇ ਮਹਾਂ ਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ 48 ਅੰਕਾਂ ਨਾਲ ਸੈਕਿੰਡ ਰਨਰ ਅੱਪ ਰਹੀ। ‘ਵਰਿਸਿਟੀ ਦੇ 57 ਕਿਲੋ ਭਾਰ ਵਰਗ ਦੇ ਪਹਿਲਵਾਨ ਸਾਗਰ ਅਤੇ 74 ਕਿਲੋ ਭਾਰ ਵਰਗ ਦੇ ਦੀਪਕ ਨੂੰ ਬੈਸਟ ਪਹਿਲਵਾਨ ਐਲਾਨਿਆ ਗਿਆ।ਡਾ. ਬਲਵਿੰਦਰ ਕੁਮਾਰ ਸ਼ਰਮਾ ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 45 ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਵਿੱਚ ਜੀ.ਕੇ.ਯੂ. ਨੇ ਤੀਸਰੀ ਚੈਂਪੀਅਨਸ਼ਿਪ ਜਿੱਤੀ ਤੇ ਹੈਟਰਿਕ ਬਣਾ ਕੇ ਖੇਡਾਂ ਦੇ ਖੇਤਰ ਵਿੱਚ ਇਤਿਹਾਸ ਸਿਰਜਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਰਵਰੀ ਤੱਕ ਚੱਲਣ ਵਾਲੇ ਇਸ ਖੇਡ ਆਯੋਜਨ ਵਿੱਚ ਭਾਰਤ ਦੇ ਲਗਭਗ 16000 ਖਿਡਾਰੀ ਸ਼ਿਰਕਤ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here