Talwandi Sabo News: ਭਾਰਤ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਦੇ ਵੱਧ ਰਹੇ ਮਰੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਭਾਰਤ ਸਰਕਾਰ ਦੇ ਅਦਾਰੇ ਸਾਇੰਸ ਐਂਡ ਟੈਕਨਾਲੌਜੀ ਤੇ ਕੌਸਿਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਵੱਲੋਂ ਪ੍ਰਾਯੋਜਿਤ ਰੇਡੀਓ ਐਕਟਿਵ ਐਲੀਮੈਂਟਸ ਬਾਰੇ ਤਿੰਨ ਰੋਜ਼ਾ ਸੈਮੀਨਾਰ ਦਾ ਆਗਾਜ਼ ਚਾਂਸਲਰ ਸ.ਗੁਰਲਾਭ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਡਾ.ਪੀਯੂਸ਼ ਵਰਮਾ ਕਾਰਜਕਾਰੀ ਉੱਪ ਕੁਲਪਤੀ ਡਾ.ਦਵਿੰਦਰ ਸਿੰਘ ਲੱਧੜ, ਐਡਵਾਇਜ਼ਰ ਟੂ ਚਾਂਸਲਰ, ਅੰਤਰ ਰਾਸ਼ਟਰੀ ਮਾਮਲੇ ਨੇ ਸਨਮਾਨਿਤ ਮਹਿਮਾਨ ਪ੍ਰੋ.(ਡਾ.)ਰੋਹਿਤ ਮਹਿਰਾ ਡੀਨ ਖੋਜ, ਐਨ.ਆਈ.ਟੀ. ਜਲੰਧਰ ਤੇ ਡਾ.ਸਮੀਰ ਕੁਮਾਰ ਮੰਡਲ ਪ੍ਰਿੰਸੀਪਲ ਸਾਇੰਟਿਸਟ, ਸੀ.ਐਸ.ਆਈ.ਉ. ਮੋਹਾਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ ਅਕਾਲੀ ਦਲ ਦਾ ਦਾਅਵਾ: ਭਰਤੀ ਬਾਰੇ ਫੈਸਲਾ ਸਿਰਫ਼ ਵਰਕਿੰਗ ਕਮੇਟੀ ਹੀ ਲੈਣ ਦੇ ਸਮਰਥ
ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ. ਸਿੱਧੂ ਨੇ ਕਿਹਾ ਕਿ ਇਹ ਰਾਸ਼ਟਰੀ ਸੈਮੀਨਾਰ ਵਿੱਦਿਆ ਤੇ ਖੋਜ ਦੇ ਖੇਤਰ ਵਿੱਚ ਨਵੇਂ ਦਸਹਿਦੇ ਸਥਾਪਿਤ ਕਰੇਗਾ। ਉਹਨਾਂ ਆਯੋਜਕਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਰਸਿਟੀ ਆਪਣੀ ਸਥਾਪਤੀ ਤੋਂ ਹੀ ਉਚੇਰੀ ਤੇ ਮਿਆਰੀ ਸਿੱਖਿਆ ਲਈ ਖੋਜਾਂ ਨੂੰ ਪ੍ਰਫੁਲਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿੱਦਿਆ ਦਾ ਅਸਲ ਮਕਸਦ ਜਨ-ਕਲਿਆਣ ਹੁੰਦਾ ਹੈ, ਇਸ ਲਈ ਪੰਜਾਬ ਵਿੱਚ ਵੱਧ ਰਹੀ ਕੈਂਸਰ ਦੀ ਨਾ-ਮੁਰਾਦ ਬੀਮਾਰੀ ਨੂੰ ਠੱਲ ਪਾਉਣ ਲਈ ਜੀ.ਕੇ.ਯੂ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਪਹਿਲ ਕਦਮੀ ਤੇ ਇਹ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾੜੇ ਆਪਣੀਆਂ ਖੋਜਾਂ ਰਾਹੀਂ ਇਲਾਕੇ ਦੀ ਮਿੱਟੀ ਅਤੇ ਪਾਣੀ ਵਿੱਚ ਮਿੱਲ ਰਹੇ ਰੇਡੀਓ ਐਕਟਿਵ ਐਲੀਮੈਂਟਸ ਜਿਵੇਂ ਯੂਰੇਨੀਅਮ, ਖੋਰੀਅਮ ਅਤੇ ਰੈਡੋਨ ਦੀ ਰੋਕਥਾਮ ਲਈ ਨਵੀਆਂ ਕਾਢਾਂ ਤੇ ਵਿਚਾਰ ਚਰਚਾ ਕਰਨਗੇ।
ਇਹ ਵੀ ਪੜ੍ਹੋ ਸਰਕਾਰ ਦੀ ਸਖ਼ਤੀ ਦਾ ਅਸਰ; ਤਹਿਸੀਲਦਾਰਾਂ ਵੱਲੋਂ ਬਿਨ੍ਹਾਂ ਸ਼ਰਤ ਆਪਣੇ ਕੰਮ ’ਤੇ ਵਾਪਸ ਆਉਣ ਦਾ ਐਲਾਨ
ਇਸ ਮੌਕੇ ਡਾ.ਵਰਮਾ ਨੇ ਕਿਹਾ ਸੈਮੀਨਾਰ ਖੋਜਾਰਥੀਆਂ, ਵਿਦਿਆਰਥੀਆਂ ਅਤੇ ਉਭਰ ਰਹੇ ਸਾਇੰਸਦਾਨਾਂ ਨੂੰ ਆਪਣੇ ਪ੍ਰਤਿਭਾ ਵਿਖਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਸੈਮੀਨਾਰ ਵਿੱਚ ਮਾਹਿਰਾਂ ਵੱਲੋਂ ਕੈਂਸਰ ਦੀ ਉਤਪਤੀ ਦੇ ਕਾਰਨਾਂ ਨੂੰ ਜਾਣਨ ਅਤੇ ਉਹਨਾਂ ਸਮਾਧਾਨ ਬਾਰੇ ਵਿਚਾਰ ਚਰਚਾ ਹੋਵੇਗੀ। ਉਹਨਾਂ ਇਸ ਪਹਿਲ ਕਦਮੀ ਲਈ ਡੀ.ਐਸ.ਟੀ ਅਤੇ ਸੀ.ਐਸ.ਆਈ.ਆਰ ਦਾ ਧੰਨਵਾਦ ਕੀਤਾ।ਮੁੱਖ ਵੱਕਤਾ ਡਾ. ਮਹਿਰਾ ਨੇ ਦੱਸਿਆ ਕਿ ਪਾਣੀ, ਮਿੱਟੀ ਅਤੇ ਹਵਾ ਦੇ ਜ਼ਿਆਦਾ ਪ੍ਰਦੂਸ਼ਿਤ ਹੋਣ ਦਾ ਵੱਡਾ ਕਾਰਨ ਫਸਲਾਂ ਉੱਤੇ ਜ਼ਹਿਰਾਂ ਦੀ ਹੱਦੋਂ ਵੱਧ ਵਰਤੋਂ ਹੈ। ਉਹਨਾਂ ਕਿਹਾ ਕਿ ਤਰੱਕੀ ਦੇ ਇਸ ਯੁਗ ਵਿੱਚ ਇਨਸਾਨ ਨੇ ਆਪਣੇ ਸੁਵਿਧਾ ਲਈ ਅਜਿਹੇ ਯੰਤਰ ਖੋਜ ਲਏ ਹਨ, ਜੋ ਕੁਦਰਤ ਦੀ ਵੱਡਮੁੱਲੀ ਦੇਂਣ ਪਾਣੀ ਨੂੰ ਖਰਾਬ ਕਰ ਰਹੇ ਹਨ ਵਿਸ਼ੇਸ਼ ਤੌਰ ਤੇ ਉਹਨਾਂ R.O ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ Cong ਦੇ Ashu ਨਾਲ ‘ਪੰਗਾ’ ਲੈਣ ਵਾਲਾ DSP ਭਾਜਪਾ ਵਿੱਚ ਹੋਇਆ ਸ਼ਾਮਲ
ਉਹਨਾਂ ਕਿਹਾ ਕਿ ਰੇਡੀਓ ਨਿਉਕਲਾਇਟਸ ਐਪਲੀਕੇਸ਼ਨ ਦੀ ਸਚੁੱਜੀ ਵਰਤੋਂ ਡਾਇਗੋਨਿਸਟਿਕ ਟੂਲ, ਖੇਤੀ ਵਿੱਚ ਮਿੱਟੀ ਦੀ ਪਰਖ, ਉਦਯੋਗਾਂ ਵਿੱਚ ਧਾਤੂ ਦੀ ਮੋਟਾਈ, ਚੋੜਾਈ, ਲੰਬਾਈ ਮਾਪਣ ਅਤੇ ਸੁਰੱਖਿਆ ਆਦਿ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ।ਕੁਆਰਡੀਨੇਟਟਰ ਸੈਮੀਨਾਰ ਡਾ.ਸੁਨੀਤਾ ਰਾਣੀ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਸੈਮੀਨਾਰ ਵਿੱਚ ਨਾਮਵਰ ਵਿਗਿਆਨੀ ਪ੍ਰੋ(ਡਾ.) ਪੀ.ਸੀ.ਕਾਸਵਾਨ, ਪ੍ਰੋ(ਡਾ.) ਸਤਿਆਨਰਾਇਣ ਸ਼ਾਸ਼ਤਰੀ,ਪ੍ਰੋ.(ਡਾ.)ਸੰਦੀਪ ਕਾਂਸਲ ਤੇ ਪ੍ਰੋ(ਡਾ.)ਸੰਤੋਸ਼ ਕੁਮਾਰ ਮਹਾਪਾਤਰ ਹਿੱਸਾ ਲੈਣਗੇ। ਸੈਮੀਨਾਰ ਦਾ ਸੰਚਾਲਨ (ਡਾ.) ਜੀਨੀਅਸ ਵਾਲੀਆਂ ਵੱਲੋਂ ਬਾਖੂਵੀ ਕੀਤਾ ਗਿਆ।ਸੈਮੀਨਾਰ ਵਿੱਚ ਲਗਭਗ 85 ਉਭਰਦੇ ਸਾਇੰਸਦਾਨਾਂ ਅਤੇ ਖੋਜਾਰਥੀਆਂ ਵੱਲੋਂ ਆਪਣੇ ਖੋਜ ਪੱਤਰ ਪੜੇ ਜਾਣਗੇ ਤੇ ਉਹਨਾਂ ਦੇ ਬਣਾਏ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਜਾਣਗੇ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਰੇਡੀਓ ਐਕਟਿਵ ਐਲੀਮੈਂਟਸ ਬਾਰੇ ਤਿੰਨ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼"