Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਵੱਲੋਂ ਮਹਿਲਾ ਸ਼ਿਕਾਇਤ ਸੈੱਲ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ “ਲੈਂਗਿਕ ਸਮਾਨਤਾ” ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਰੀਤੂ ਲਹਿਲ ਡਾਇਰੈਕਟਰ, ਵੁਮੈਨ ਸਟਡੀਜ਼ ਸੈਂਟਰ ਐਂਡ ਪ੍ਰੋਫੈਸਰ ਇੰਨ ਮੈਨੇਜ਼ਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ-ਮੁੱਖ ਬੁਲਾਰੇ ਅਤੇ ਪ੍ਰੋ. (ਡਾ.) ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਪਕਿਸਤਾਨ ’ਚ ਬੈਠੇ ਅੱਤਵਾਦੀ ਰਿੰਦਾ ਦੇ ਤਿੰਨ ਸਾਥੀ ਕਾਬੂ
ਇਸ ਮੌਕੇ ਡਾ. ਲਹਿਲ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਔਰਤਾਂ ਨੂੰ ਦਰਪੇਸ਼ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਚੁਣੌਤੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੈਂਗਿਕ ਸਮਾਨਤਾ ਅਤੇ ਲਿੰਗ ਨਿਆ ਲਈ ਨੀਤੀਗਤ ਸੁਧਾਰਾਂ ਦੀ ਲੋੜ ਹੈ ਤੇ ਇਸ ਲਈ ਔਰਤਾਂ ਨੂੰ ਅਕਾਦਮਿਕ ਅਤੇ ਸਮਾਜਿਕ ਪੱਖੋਂ ਸਿੱਖਿਅਤ ਕਰਨ ਲਈ ਹੋਰ ਨਵੀਆਂ ਪਹਿਲਕਦਮੀਆਂ ਕਰਨੀਆਂ ਪੈਣਗੀਆਂ। ਉਨ੍ਹਾਂ ਔਰਤਾਂ ਦੀ ਰੱਖਿਆ ਲਈ ਭਾਰਤੀ ਕਾਨੂੰਨੀ ਢਾਂਚੇ ਅਤੇ ਸੰਵਿਦਾਨਕ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ।ਸੈਮੀਨਾਰ ਮੌਕੇ ਡਾ. ਵਰਮਾ ਨੇ ਆਪਣੇ ਨਿਜੀ ਅਨੁਭਵ ਸਾਂਝੇ ਕਰਦੇ ਹੋਏ ਜੀਵਨ ਵਿੱਚ ਔਰਤਾਂ ਦੀ ਪ੍ਰੇਰਣਾਦਾਈ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ।
ਇਹ ਵੀ ਪੜ੍ਹੋ ਮੀਂਹ ਪੈਣ ਕਾਰਨ ਬਠਿੰਡਾ ’ਚ ਰਜਵਾਹਾ ਟੁੱਟਿਆ, ਪੱਕਣ ’ਤੇ ਆਈਆਂ ਕਣਕਾਂ ਦੀਆਂ ਫ਼ਸਲਾਂ ’ਚ ਭਰਿਆ ਪਾਣੀ
ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜਿਕ ਰੂੜੀਵਾਦੀ ਧਾਰਨਾਵਾਂ ਨੂੰ ਤੋੜਨ ਅਤੇ ਆਪਣੇ ਨਿਜੀ ਅਤੇ ਪੇਸ਼ੇਵਰ ਜੀਵਨ ਵਿੱਚ ਲੈਂਗਿਕ ਸਮਾਨਤਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਭਾਰਤੀ ਸਮਾਜ ਵਿੱਚ ਨਾਰੀ ਲਿੰਗ ਭੇਦਭਾਵ ਨੂੰ ਉਜਾਗਰ ਕਰਦੀ ਵਿਦਿਆਰਥੀਆਂ ਵੱਲੋਂ ਸੰਕਲਪਿਤ ਫਿਲਮ ਵੀ ਵਿਖਾਈ ਗਈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਵਾਹ-ਵਾਹ ਮਿਲੀ। ਡਾ. ਗੁਰਪ੍ਰੀਤ ਕੌਰ ਡੀਨ, ਫੈਕਲਟੀ ਆਫ਼ ਲਾਅ ਦਾ ਪ੍ਰਬੰਧ ਸ਼ਲਾਘਾਯੋਗ ਸੀ। ਡਾ. ਗੁਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ, ਫੈਕਲਟੀ ਆਫ਼ ਇੰਜੀਨਿਅਰਿੰਗ ਦੇ ਧੰਨਵਾਦੀ ਭਾਸ਼ਣ ਨੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਕਰਨ ਵਾਸਤੇ ਹਾਜ਼ਰੀਨ ਦੇ ਦਿਲਾਂ ਤੇ ਡੂੰਘਾ ਪ੍ਰਭਾਵ ਪਾਇਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਲੈਂਗਿਕ ਸਮਾਨਤਾ” ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ"