Bathinda News: ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਅਕਾਦਮਿਕ, ਸਾਂਸਕ੍ਰਿਤਿਕ, ਖੇਡਾਂ ਅਤੇ ਸਮਾਜਿਕ ਸੇਵਾਵਾਂ ਨਾਲ ਸੰਬੰਧਿਤ ਪਲੇਠਾ ਤ੍ਰਿਮਾਸਿਕ ਨਿਊਜ਼ਲੈਟਰ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵੱਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਨਿਉਜ਼ਲੈਟਰ ਦੇ ਅਡੀਟਰ ਇਨ ਚੀਫ਼ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਡਾਇਰੈਕਟਰ ਆਈ.ਟੀ. ਡਾ. ਸੰਨੀ ਅਰੋੜਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਡਾ. ਸਿੰਘ ਨੇ ਡਾ. ਧੀਮਾਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਡਾ. ਧੀਮਾਨ ਨੇ ਪੂਰੀ ਨਿਸ਼ਠਾ ਅਤੇ ਦੂਰਦਰਸ਼ੀਤਾ ਨਾਲ ਪਹਿਲਾ ਅੰਕ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ਲੈਟਰ ਕੈਂਪਸ ਦੀ ਜੀਵੰਤਤਾ ਅਤੇ ਵਿਕਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦਾ ਹੈ।
ਇਹ ਵੀ ਪੜ੍ਹੋ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਨੂੰ ਕੀਤਾ ਰਵਾਨਾ
ਇਸ ਲਈ ਇਸਦਾ ਹੱਥਲਾ ਅੰਕ ਪਾਠਕਾਂ ਲਈ ਮਹਤੱਵਪੂਰਨ ਜਾਣਕਾਰੀ ਸਰੋਤ ਸਾਬਿਤ ਹੋਵੇਗਾ।ਡਾ. ਧੀਮਾਨ ਨੇ ਦੱਸਿਆ ਕਿ ਨਿਊਜ਼ਲੈਟਰ ਦਾ ਸੁੰਦਰ ਅਤੇ ਆਕਰਸ਼ਕ ਡਿਜ਼ਾਇਨ ਬਲਜੀਤ ਸਿੰਘ ਮਲੱਣ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਡਾਇਰੈਕਟਰ ਆਈ.ਟੀ. ਡਾ. ਅਰੋੜਾ ਅਤੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ ਵੱਲੋਂ ਪ੍ਰਦਾਨ ਕੀਤੇ ਗ੍ਰਾਫਿਕ ਇਨਪੁਟਸ ਤੇ ਸਮਾਗਮੀ ਇਨਪੁਟਸ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਿਊਜ਼ਲੈਟਰ ਦੀ ਦਿੱਖ ਨੂੰ ਨਿਖਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 36 ਸਫਿਆਂ ਵਾਲੇ ਨਿਊਜ਼ਲੈਟਰ ਨੂੰ ਵੱਖ-ਵੱਖ ਤਸਵੀਰਾਂ ਨਾਲ ਸੰਵਾਰਿਆਂ ਗਿਆ ਹੈ ਜਿਸ ਵਿੱਚ ਯੂਨੀਵਰਸਿਟੀ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਆਧਾਰਿਤ ਸਮੱਗਰੀ ਸ਼ਾਮਿਲ ਹੈ। ਇਨ੍ਹਾਂ ਵਿੱਚ ਸ੍ਰੀਲੰਕਾ, ਫਲੋਰੀਡਾ ਅਤੇ ਇੰਡੋਨੇਸ਼ੀਆ ਦੀਆਂ ਯੂਨੀਵਰਸਿਟੀਆਂ ਨਾਲ ਸਹੀਬੱਧ ਕੀਤੇ ਗਏ ਸਮਝੌਤੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ, ਭਾਈ ਮਰਦਾਨਾ ਜੀ ਦੀ ਰਬਾਬ ਦੀ ਰਚਨਾਤਮਕ ਪੁਨਰ-ਸਿਰਜਣਾ, ਸਾਂਸਕ੍ਰਿਤਿਕ ਕਾਰਜਕ੍ਰਮ, ਅੰਤਰਰਾਸ਼ਟਰੀ ਯੁਵਾ ਮੇਲਾ, ਰਾਸ਼ਟਰੀ ਤੀਰਅੰਦਾਜ਼ੀ ਟੂਰਨਾਮੈਂਟ,
ਇਹ ਵੀ ਪੜ੍ਹੋ 314 ਕਰੋੜ ਦੀ ਸਹਾਇਤਾ ਨਾਲ ਅਨਾਥ ਤੇ ਆਸ਼ਰਿਤ ਬੱਚਿਆਂ ਦਾ ਭਵਿੱਖ ਮਜ਼ਬੂਤ — ਡਾ. ਬਲਜੀਤ ਕੌਰ
ਯੂਨੀਵਰਸਿਟੀ ਕੈਂਪਸ ਦੇ ਪ੍ਰਮੁੱਖ ਨਿਸ਼ਾਨ, ਹੈਪੀਨੈੱਸ ਅਤੇ ਵੈਲ-ਬੀੰਗ ਸੈਂਟਰ, ਕਮਿਊਨਿਟੀ ਰੇਡੀਓ ਸਟੇਸ਼ਨ, ਰਾਸ਼ਟਰੀ ਦਿਵਸਾਂ ਦੇ ਆਯੋਜਨ ਅਤੇ ਇੱਕ ਤਰੱਕੀਸ਼ੀਲ ਕਿਸਾਨ ਦੀ ਸਫ਼ਲਤਾ ਦੀ ਕਹਾਣੀ ਸ਼ਾਮਲ ਹੈ। ਇਸ ਤੋਂ ਇਲਾਵਾ, ਨਿਊਜ਼ਲੈਟਰ ਵਿੱਚ ਖੇਤਰੀ ਕਿਸਾਨਾਂ ਲਈ ਮਾਹਿਰ ਖੇਤੀ ਸੇਵਾਵਾਂ, ਬੀਜ ਉਤਪਾਦਨ ਪਹਿਲਕਦਮੀਆਂ ਅਤੇ ਯੂਨੀਵਰਸਿਟੀ ਦੇ ਖਿਡਾਰੀਆਂ, ਐਨ.ਐੱਸ.ਐੱਸ. ਯੂਨਿਟਾਂ ਅਤੇ ਐਨ.ਸੀ.ਸੀ. ਦੀਆਂ ਮਹੱਤਵਪੂਰਨ ਉਪਲਬਧੀਆਂ ਵੀ ਦਰਜ ਕੀਤੀਆਂ ਗਈਆਂ ਹਨ।ਪਾਠਕਾਂ ਨੇ ਨਿਊਜ਼ਲੈਟਰ ਨੂੰ ਵਰਸਿਟੀ ਦੀ ਅਕਾਦਮਿਕ ਸ਼੍ਰੇਸ਼ਠਤਾ, ਖੋਜ ਕਾਰਜਾਂ ਦੀ ਨਵੀਨਤਾ ਨੂੰ ਦਰਜ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਸੰਪਾਦਕ ਮੰਡਲ ਵੱਲੋਂ ਪਾਠਕਾਂ ਨੂੰ ਨਵੇਂ ਵਰ੍ਹੇ ਅਤੇ ਗੁਰੂਪੂਰਬ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













