ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਸੇਵਾ ਲਈ ਉੱਤਮ ਪਹਿਲਕਦਮੀ

0
68
+1

Talwandi Sabo News:ਖੇਤੀ ਦੇ ਵਿਕਾਸ ਅਤੇ ਖੋਜ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਹੁਣ ਕਿਸਾਨਾਂ ਨੂੰ ਉੱਤਮ ਅਤੇ ਸੁਧਰੇ ਬੀਜਾਂ ਦੀ ਸੇਵਾ ਪ੍ਰਦਾਨ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਫਸਲਾਂ ਤੋਂ ਵੱਧ ਝਾੜ ਲੈਣ ਅਤੇ ਬਦਲਦੇ ਮੌਸਮ ਅਨੁਸਾਰ ਫਸਲਾਂ ਨੂੰ ਵਧੀਆ ਸਿਹਤ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਖੋਜ ਕਾਰਜ ਜਾਰੀ ਹਨ।

ਇਹ ਵੀ ਪੜ੍ਹੋ ਅਸਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਚੁੱਕੀ ਨਕਲੀ ਮਹਿਲਾ ਪੁਲਿਸ ‘ਇੰਸਪੈਕਟਰ’

ਉਨ੍ਹਾਂ ਵੱਲੋਂ ਕੀਤੇ ਪ੍ਰਯੋਗਾਂ ਤੋਂ ਮਿਲੇ ਹਾਂ ਪੱਖੀ ਨਤੀਜਿਆਂ ਤੋਂ ਬਾਦ ‘ਵਰਸਿਟੀ ਨੇ ਰੀਜ਼ਨਲ ਸੀਡ ਸਰਟੀਫਿਕੇਸ਼ਨ ਲਈ ਡਾਇਰੈਕਟੋਰੇਟ ਆਫ਼ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਵਿਭਾਗ, ਪੰਜਾਬ ਵਿਖੇ ਬੀਜ ਉਤਪਾਦਨ ਅਤੇ ਵਪਾਰ ਲਈ ਬਿਨੈ ਪੱਤਰ ਜਮਾਂ ਕਰਵਾਏ ਸਨ। ਜਿਸ ਨੂੰ ਪ੍ਰਵਾਨ ਕਰਨ ਤੋਂ ਬਾਦ ਸੰਬੰਧਿਤ ਵਿਭਾਗ ਨੇ ‘ਵਰਸਿਟੀ ਨੂੰ ਬੀਜ ਪੈਦਾ ਕਰਨ, ਸਟੋਰ ਕਰਨ, ਕੈਂਪਸ ਵਿੱਚ ਅਤੇ ਪ੍ਰਮਾਣਿਤ ਡੀਲਰਾਂ ਰਾਹੀਂ ਬਾਹਰ ਵੇਚਣ ਦਾ ਲਾਇਸੈਂਸ ਪ੍ਰਦਾਨ ਕੀਤਾ ਹੈ। ਜਿਸ ਸਦਕਾ ਹੁਣ ਕਿਸਾਨਾਂ ਨੂੰ ਉੱਤਮ ਅਤੇ ਸੁਧਰੇ ਬੀਜ ਲੈਣ ਲਈ ਦੂਰ ਨਹੀਂ ਜਾਣਾ ਪਵੇਗਾ। ਕਿਉਂਕਿ ਇਹ ਬੀਜ ‘ਵਰਸਿਟੀ ਵਿਖੇ ਵੀ ਉਪਲਬਧ ਹੋਣਗੇ।

ਇਹ ਵੀ ਪੜ੍ਹੋ  ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਰਹੇ ਸੁਨਿਆਰੇ ਦੀ ਜਾਗੋ ਸਮਾਗਮ ‘ਚ ਗੋਲੀ ਲੱਗਣ ਕਾਰਨ ਹੋਈ ਮੌ+ਤ

ਇਸ ਮੌਕੇ ‘ਵਰਸਿਟੀ ਦੇ ਨਿਰਦੇਸ਼ਕ ਪਸਾਰ ਡਾ. ਜਗਦੀਸ਼ ਗਰੌਵਰ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਵਰਸਿਟੀ ਵੱਲੋਂ ਪਹਿਲਾਂ ਹੀ ਖੁੰਭ ਉਤਪਾਦਨ, ਜੈਵਿਕ ਖਾਦ, ਮਧੂ ਮੱਖੀ ਪਾਲਣ ਅਤੇ ਸਬਜ਼ੀ ਉਤਪਾਦਨ ਦਾ ਕੰਮ ਕੀਤਾ ਜਾ ਰਿਹਾ ਹੈ।। ਉਨ੍ਹਾਂ ਇਹ ਵੀ ਕਿਹਾ ਕਿ ‘ਵਰਸਿਟੀ ਨੂੰ ਮਿਲੇ ਇਸ ਪ੍ਰਮਾਣ ਪੱਤਰ ਦੀ ਪ੍ਰੇਰਣਾ ਸਦਕਾ ‘ਵਰਸਿਟੀ ਦੇ ਖੇਤੀ ਮਾਹਿਰਾਂ ਦੀ ਫਸਲਾਂ ਦੀ ਗੁਣਵੱਤਾ ਨੂੰ ਹੋਰ ਉੱਚੇਰਾ ਕਰਨ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਜ਼ੁੰਮੇਵਾਰੀ ਹੋਰ ਵੱਧ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here