Talwandi Sabo News: ਆਲ ਇੰਡੀਆ ਕੌਸਿਂਲ ਆਫ ਟੈਕਨੀਕਲ ਐਜ਼ੂਕੇਸ਼ਨ ਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ ਆਈ.ਆਈ.ਟੀ ਜੰਮੂ ਵਿਖੇ ਇਨੋਵੇਸ਼ਨ ਡਿਜ਼ਾਇਨ ਤੇ 5 ਰੋਜਾ ਇੰਟਰਪੈਨਉਰਸ਼ਿਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਰਤ ਦੀਆਂ 40 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਕਰਵਾਏ ਗਏ ਟੀਚਿੰਗ ਇਨੋਵੇਸ਼ਨ ਆਈਡਿਆ ਮੁਕਾਬਲੇ ਵਿੱਚ ਜੀ.ਕੇ.ਯੂ ਦੀ ਟੀਮ ਨੇ ਰਨਰ ਅੱਪ ਦਾ ਖਿਤਾਬ ਹਾਸਿਲ ਕੀਤਾ।
ਇਹ ਵੀ ਪੜ੍ਹੋ ਅਨੌਖੀ ਲੁੱਟ-ਖੋਹ; ਗੰਡਾਸੇ ਦੀ ਨੌਕ ‘ਤੇ ਕਾਰ ਖੋਹੀ, ਦੇਖੋ ਵੀਡਿਓ
ਖੋਜ ਅਤੇ ਸਟਾਰਟਅੱਪ ਨੂੰ ਹੁੰਗਾਰਾਂ ਦੇਣ ਲਈ ਵਰਸਿਟੀ ਦੇ ਚਾਂਸਲਰ ਸ.ਗੁਰਲਾਭ ਸਿੰਘ ਸਿੱਧੂ ਵੱਲੋਂ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਜੇਤੂ ਟੀਮ ਤੇ ਉਹਨਾਂ ਦੇ ਇੰਚਰਾਜ ਡਾ. ਦਿਨੇਸ਼ ਤੇ ਡਾ. ਬਲਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੀ ਹੌਸਲਾਂ ਅਫ਼ਜ਼ਾਈ ਕਰਦਿਆਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਕਲਪਨਾ ਸ਼ਕਤੀ ਨੂੰ ਉਚੇਰਾ ਲੈ ਕੇ ਜਾਣਾ ਹੋਵੇਗਾ ਤੇ ਉਸਨੂੰ ਅਮਲੀ ਜਾਮਾਂ ਪਹਿਨਾਉਣ ਲਈ ਤਕਨੀਕ ਦੇ ਖੇਤਰ ਵਿੱਚ ਨਵੀਆਂ ਖੋਜਾਂ ਕਰਨੀਆਂ ਪੈਣਗੀਆਂ।
ਇਹ ਵੀ ਪੜ੍ਹੋ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਮਨਾਉਣ ਦੇ ਯਤਨ ਜਾਰੀ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਿਲਣ ਪੁੱਜੇ
ਉਹਨਾਂ ਵਿਦਿਆਰਥੀਆਂ ਨੂੰ ਵਰਸਿਟੀ ਵੱਲੋਂ ਸਹਿਯੋਗ ਦੀ ਗੱਲ ਵੀ ਦੁਹਰਾਈ।ਇਸ ਮੌਕੇ ਡਾ. ਜਗਦੀਸ਼ ਗਰੋਵਰ ਡੀਨ, ਖੇਤੀਬਾੜੀ ਕਾਲਜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਇਸ ਖੇਤਰ ਵਿੱਚ ਨਵੀਆਂ ਕਾਢਾਂ ਕੱਢਣ ਦੀ ਲੋੜ ਹੈ ਤਾਂ ਜੋ ਸੂਬੇ ਦੇ ਕਿਸਾਨ ਖੁਸ਼ਹਾਲ ਤੇ ਆਰਥਿਕ ਪੱਖੋਂ ਮਜਬੂਤ ਹੋ ਸਕਣ। ਉਹਨਾਂ ਖੇਤੀ ਵਿੱਚ ਉਭਰ ਰਹੀਆਂ ਨਵੀਆਂ ਸੰਭਵਾਨਾਵਾਂ ਰੁਜ਼ਗਾਰ ਦੇ ਮੌਕੇ ਅਤੇ ਸਵੈ ਉਦਯੋਗਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਖੇਤੀ ਵਿੱਚ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਉਹਨਾਂ ਦੇ ਸਮਾਧਾਨ ਬਾਰੇ ਵੀ ਚਾਨਣਾ ਪਾਇਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।