ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਬਾਕਸਿੰਗ (ਲੜਕੀਆਂ) ਚੈਂਪੀਅਨਸ਼ਿਪ 2024-25

0
35

👉ਵਰਸਿਟੀ ਦੀ ਝੋਲੀ ਪਾਏ 5 ਸੋਨ, 2 ਚਾਂਦੀ ਅਤੇ 2 ਕਾਂਸੇ ਦੇ ਤਗਮੇ
ਤਲਵੰਡੀ ਸਾਬੋ 24 ਦਸੰਬਰ : ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ ਲੜਕੀਆਂ-2024-25 ਦਾ ਤਾਜ ਮੇਜ਼ਬਾਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ. ਦੇ ਸਿਰ ਸਜਿਆ। ਜੀ.ਕੇ.ਯੂ. ਨੇ 5 ਸੋਨ, 2 ਚਾਂਦੀ ਅਤੇ 2 ਕਾਂਸੇ ਦੇ ਤਗਮੇ ਜਿੱਤ ਕੇ ਚੰਡੀਗੜ੍ਹ ਯੂਨੀਵਰਸਿਟੀ ਮੌਹਾਲੀ ਨੂੰ ਰਨਰਅੱਪ ਬਣਨ ਲਈ ਮਜ਼ਬੂਰ ਕੀਤਾ। ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਡਾ. ਇੰਦਰਜੀਤ ਸਿੰਘ, ਉਪ ਕੁਲਪਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਡਾ. ਚੰਦਰ ਲਾਲ,ਦਰੋਣਾਚਾਰਿਆ ਅਵਾਰਡੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਪ੍ਰੋ.(ਡਾ.) ਇੰਦਰਜੀਤ ਸਿੰਘ ਉਪ ਕੁਲਪਤੀ ਨੇ ਇਨਾਮ ਦਿੰਦੇ ਹੋਏ ਕਿਹਾ ਕਿ ਭਾਰਤੀ ਲੜਕੀਆਂ ਨੇ ਖੇਡਾਂ ਵਿੱਚ ਭਾਰਤ ਦਾ ਨਾਂ ਅੰਤਰ-ਰਾਸ਼ਟਰੀ ਪੱਧਰ ਤੇ ਉੱਚਾ ਕੀਤਾ ਹੈ। ਉਨ੍ਹਾਂ ਆਯੋਜਕਾਂ ਨੂੰ 45 ਦਿਨ ਚੱਲਣ ਵਾਲੇ ਖੇਡ ਮੇਲੇ ਦੀ ਵਧਾਈ ਦਿੰਦੇ ਹੋਏ ਕਿਹਾ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 166 ਯੂਨੀਵਰਸਿਟੀਆਂ ਦੇ ਲਗਭਗ 1200 ਖਿਡਾਰੀਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਅਤੇ ਆਪਣੇ ਟੀਚੇ ਹੋਰ ਉੱਚੇ ਕਰਨ ਦੀ ਪ੍ਰੇਰਨਾ ਵੀ ਦਿੱਤੀ।

ਇਹ ਵੀ ਪੜ੍ਹੋ …ਤੇ ਵਿਜੀਲੈਂਸ ਨੇ ਮੋੜਾਂ ਵਾਲੇ ‘ਕੱਦੂ’ ਨੂੰ ਮੁੜ ਲਗਾਇਆ ‘ਤੜਕਾ’

ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਖਿਡਾਰੀਆਂ, ਕੋਚ ਅਤੇ ਅਧਿਕਾਰੀਆਂ ਦੇ ਪੱਕੇ ਇਰਾਦੇ, ਹੌਂਸਲੇ ਅਤੇ ਮਿਹਨਤ ਸਦਕਾ ਖਿਡਾਰੀਆਂ ਨੂੰ ਇਹ ਪ੍ਰਾਪਤੀਆਂ ਹਾਸਿਲ ਹੋਈਆਂ ਹਨ। ਚੈਂਪੀਅਨਸ਼ਿਪ ਦੇ ਨਤੀਜੇ ਇਸ ਤਰ੍ਹਾਂ ਹਨ- 46 ਤੋਂ 48 ਕਿਲੋ ਭਾਰ ਵਰਗ ਵਿੱਚ ਕ੍ਰਮਵਾਰ: ਮਲਿਕਾ ਮੋਰ ਰਵਿੰਦਰ ਨਾਥ ਟੈਗੋਰ ਯੂਨੀਵਰਸਿਟੀ ਮੱਧ ਪ੍ਰਦੇਸ਼ ਨੇ ਸੋਨ, ਗੁੱਡੀ ਚੌਧਰੀ ਬੰਸੀ ਲਾਲ ਯੂਨੀਵਰਸਿਟੀ ਭਿਵਾਨੀ ਨੇ ਚਾਂਦੀ, ਸਿਮਰਨ ਗੁਰੂ ਕਾਸ਼ੀ ਯੂਨੀਵਰਸਿਟੀ, ਭਾਰਤੀ ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ ਨੇ ਕਾਂਸੇ, 50 ਕਿੱਲੋ ਭਾਰ ਵਰਗ ਵਿੱਚ ਏਕਤਾ ਸਰੋਜ, ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸੋਨ, ਤਮੰਨਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਚਾਂਦੀ, ਨੀਤੂ ਰਾਣੀ ਗੁਰੂ ਜੰਮਵੇਸ਼ਵਰ ਯੂਨੀਵਰਸਿਟੀ ਆਫ਼ ਸਾਇੰਡ ਐਂਡ ਟਕਨਾਲੋਜੀ ਹਿਸਾਰ, ਸ਼ੀਤਲ ਰਾਣੀ ਸਪੋਰਟਸ ਯੂਨੀਵਰਸਿਟੀ ਆਫ਼ ਹਰਿਆਣਾ ਨੇ ਕਾਂਸੇ, 52 ਕਿਲੋ ਭਾਰ ਵਰਗ ਵਿੱਚ ਪ੍ਰਿਅੰਕਾ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸੋਨ, ਮੋਹਨੀ ਸਪੋਰਟਸ ਯੂਨੀਵਰਸਿਟੀ ਆਫ਼ ਹਰਿਆਣਾ ਨੇ ਚਾਂਦੀ, ਘੋਰਪੜੇ ਦੇਵੀਕਾ ਸਵਿਤਰੀ ਬਾਈ ਫੂਲੇ ਯੂਨੀਵਰਸਿਟੀ, ਪੂਨੇ, ਪੂਜਾ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ ਨੇ ਕਾਂਸੇ, 54 ਕਿਲੋ ਭਾਰ ਵਰਗ ਵਿੱਚ ਕਿਰਤੀ ਗੁਰੂ ਨਾਨਕ ਦੇਵੇ ਯੂਨੀਵਰਸਿਟੀ ਅੰਮ੍ਰਿਤਸਰ ਨੇ ਸੋਨ ,

ਇਹ ਵੀ ਪੜ੍ਹੋ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਕਾਰਵਾਈ, Xen ਮੁਅੱਤਲ

ਹਰਮੀਤ ਕੌਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਚਾਂਦੀ, ਸੁਨੀਤਾ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ, ਆਰਜੂ ਭਗਤ ਫੂਲ ਮਹਿਲਾ ਵਿਸ਼ਵਵਿੱਦਿਆਲਿਆ ਨੇ ਕਾਂਸੇ, 57 ਕਿਲੋ ਭਾਰ ਵਰਗ ਵਿੱਚ ਵਿੰਕਾ ਕੁਰੁਕਸ਼ੇਤਰਾ ਯੂਨੀਵਰਸਿਟੀ ਨੇ ਸੋਨ, ਨੇਹਾ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਚਾਂਦੀ, ਵਿਸ਼ੂ ਰਾਠੀ ਸਪੋਰਟਸ ਯੂਨੀਵਰਸਿਟੀ ਆਫ਼ ਹਰਿਆਣਾ, ਚਾਰੂ ਯਾਦਵ ਯੂਨੀਵਰਸਿਟੀ ਆਫ਼ ਇੰਜੀਨਿਅਰਿੰਗ ਐਂਡ ਮੈਨੇਜਮੈਂਟ ਨੇ ਕਾਂਸੇ, 60 ਕਿਲੋ ਭਾਰ ਵਰਗ ਵਿੱਚ ਨਿਕਿਤਾ ਚਾਂਦ, ਸੋਬਨ ਸਿੰਘ ਜੀਨਾ ਯੂਨੀਵਰਸਟੀ ਅਲਮੋੜਾ ਨੇ ਸੋਨ, ਵਾਗਮੇਰੇ ਵੈਸ਼ਨਵੀ ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਨੇ ਚਾਂਦੀ, ਅੰਕੂਰ ਯਾਦਵ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ, ਮਾਹੀ ਲਾਮਾ ਰਵਿੰਦਰਨਾਥ ਟੈਗੋਰ ਮੱਧ ਪ੍ਰਦੇਸ਼ ਨੇ ਕਾਂਸੇ,. 63 ਕਿਲੋ ਭਾਰ ਵਰਗ ਵਿੱਚ ਸਪਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੋਨ, ਹੁਦੀਰੌਮ ਅੰਮਬੇਸ਼ਵਰੀ ਦੇਵੀ ਮਨੀਪੂਰ ਯੂਨੀਵਰਸਿਟੀ ਮਨੀਪੁਰ ਨੇ ਚਾਂਦੀ, ਸ਼ਿਵਾਨੀ ਸੀ.ਟੀ.ਯੂਨੀਵਰਸਿਟੀ ਲੁਧਿਆਣਾ, ਵੰਸ਼ਿਕਾ ਯੂਨੀਵਰਸਿਟੀ ਆਫ਼ ਰਾਜਸਥਾਨ ਨੇ ਕਾਂਸੇ, 66 ਕਿਲੋ ਭਾਰ ਵਰਗ ਵਿੱਚ ਲਲਿਤਾ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸੋਨ, ਅਰਸ਼ਦੀਪ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਚਾਂਦੀ, ਸੰਜਨਾ ਐਨ.ਆਈ.ਆਈ ਐਮ.ਯੂਨੀਵਰਸਿਟੀ ਕੈਥਲ,

ਇਹ ਵੀ ਪੜ੍ਹੋ ਨਵੀਂ ਕਾਰ ਲੈ ਕੇ ਘਰ ਆ ਰਹੇ ਸਿਹਤ ਵਿਭਾਗ ਦੇ ਅਧਿਕਾਰੀ ਦੀ ਸੜਕ ਹਾਦਸੇ ‘ਚ ਹੋਈ ਮੌ+ਤ

ਸੁਪਰੀਆ ਰਾਵਤ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿਲੀ ਯੂਨੀਵਰਸਿਟੀ ਨੇ ਕਾਂਸੇ ਅਤੇ 80 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਵੰਸ਼ਿਕਾ ਗੋਸਵਾਮੀ ਹਿਮਾਚਲ ਯੂਨੀਵਰਸਿਟੀ ਸ਼ਿਮਲਾ ਨੇ ਸੋਨ, ਇਪਸੀਤਾ ਵਿਕਰਮ, ਛੱਤਰਪਤੀ ਸਾਹੂ ਜੀ ਮਹਾਰਾਜ ਯੂਨੀਵਰਸਿਟੀ ਕਾਨਪੁਰ ਨੇ ਚਾਂਦੀ ਅਤੇ ਜਾਗਰੂਤੀ ਯੂਨੀਵਰਸਿਟੀ ਆਫ਼ ਮੁੰਬਈ, ਨੀਤੂ ਸੀਟੀ ਯੂਨੀਵਰਸਿਟੀ ਲੁਧਿਆਣਾ ਨੇ ਕਾਂਸੇ ਦਾ ਤਗਮਾ ਹਾਸਿਲ ਕੀਤਾ।ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਸਿਟੀ ਖੇਡਾਂ ਦੇ ਪੱਧਰ ਅਤੇ ਖਿਡਾਰੀਆਂ ਦੇ ਖੇਡ ਕੌਸ਼ਲ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸਮਾਰੋਹ ਮੌਕੇ ਡਾ. ਬਲਵਿੰਦਰ ਕੁਮਾਰ ਸ਼ਰਮਾ ਡੀਨ ਫੈਕਲਟੀ ਆਫ਼ ਐਜੂਕੇਸ਼ਨ ਨੇ ਡਾ.ਕੁਲਦੀਪ ਸਿੰਘ ਡਾਇਰੈਕਟਰ ਮੁਕਾਬਲੇ, ਮੁਕੇਸ਼ ਭਟਨਾਗਰ,ਟੈਕਨੀਕਲ ਡੈਲੀਗੇਟ, ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਅਧਿਕਾਰੀਆਂ, ਕੋਚ ਅਤੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।। ਫੇਰ ਜਿਤਾਂਗੇ ਦੀ ਕਾਮਨਾ ਨਾਲ ਇਹ ਚੈਂਪੀਅਨਸ਼ਿਪ ਸਮਾਪਤ ਹੋਈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here