ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਂ ਰਿਹਾ “ਰਨਰ ਅੱਪ” ਦਾ ਖਿਤਾਬ
ਤਲਵੰਡੀ ਸਾਬੋ,25 ਜਨਵਰੀ:ਚਾਂਸਲਰ ਗੁਰਲਾਭ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਜਕਾਰੀ ਉਪ ਕੁਲਪਤੀ ਪ੍ਰੋ.(ਡਾ.) ਪੀਯੂਸ਼ ਵਰਮਾ ਦੀ ਰਹਿ ਨੁਮਾਈ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਚੱਲ ਰਹੇ ਖੇਡ ਮੇਲੇ ਦਾ ਪਹਿਲੇ ਪੜਾਅ ਦੇ ਆਖਿਰੀ ਦਿਨ ਮੇਜ਼ਬਾਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ 39-31ਅੰਕਾਂ ਦੇ ਫ਼ਰਕ ਨਾਲ ਆਲ ਇੰਡੀਆ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ (ਲੜਕੀਆਂ) 2024-25 ਜਿੱਤ ਕੇ ਇਤਿਹਾਸ ਰਚਿਆ।ਇਸ ਮੌਕੇ ਮੁੱਖ ਮਹਿਮਾਨ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਵਿੱਚ ਨੈਤਿਕਤਾ ਅਤੇ ਖੇਡ ਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ ਪੰਜਾਬ ਦੀ ਸ਼ਰਾਬ ਦੀ ਗੁਜ਼ਰਾਤ ’ਚ ਤਸਕਰੀ; ਹਰਿਆਣਾ ’ਚ ਤੇਲ ਟੈਂਕਰ ਵਿਚੋਂ 900 ਪੇਟੀ ਬਰਾਮਦ
ਉਨ੍ਹਾਂ ਕਿਹਾ ਕਿ ਖਿਡਾਰੀ ਵੱਡੇ ਦਿੱਲ ਦੇ ਮਾਲਿਕ ਹੁੰਦੇ ਹਨ ਇਸ ਲਈ ਜਿੱਤ ਜਾਂ ਹਾਰ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਇਸ ਲਈ ਖੇਡਾਂ ਦੇ ਵਿੱਚ ਭਾਈਚਾਰਾ ਅਤੇ ਨੈਤਿਕ ਕਦਰਾਂ ਕੀਮਤਾਂ ਕਾਇਮ ਰਹਿਣੀਆਂ ਚਾਹੀਦੀਆਂ ਹਨ।ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਕੁਰਕਸ਼ੇਤਰਾ ਯੂਨੀਵਰਸਿਟੀ ਕੁਰਕਸ਼ੇਤਰਾ ਤੇ ਲਲਿਤ ਨਾਰਾਇਣ ਮਹਿਲਾ ਯੂਨੀਵਰਸਿਟੀ ਦਰਬੰਗਾ ਸਾਂਝੇ ਤੌਰ ਤੇ ਸੈਕਿੰਡ ਰਨਰ ਅੱਪ ਰਹੀਆਂ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਕੋਚ ਅਤੇ ਅਧਿਕਾਰੀਆਂ ਨਾਲ ਮਿਲਵਰਤਣ ਅਤੇ ਸਹਿਯੋਗ ਬਣਾਏ ਰੱਖਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਤਰੱਕੀ ਦੀਆਂ ਬਹੁਤ ਸੰਭਾਵਨਾਵਾਂ ਹਨ, ਇਸ ਲਈ ਖਿਡਾਰੀਆਂ ਨੂੰ ਆਪਣਾ 100 ਪ੍ਰਤੀਸ਼ਤ ਖੇਡ ਮੈਦਾਨ ਵਿੱਚ ਅਰਪਿਤ ਕਰਨਾ ਪਵੇਗਾ।
ਇਹ ਵੀ ਪੜ੍ਹੋ ਫ਼ਗਵਾੜਾ ਨੂੰ ਅੱਜ ਮਿਲੇਗਾ ਮੇਅਰ ਤੇ ਅੰਮ੍ਰਿਤਸਰ ’ਚ ਚੋਣ 27 ਨੂੰ, ਕਾਂਗਰਸ ਤੇ ਆਪ ’ਚ ਸਖ਼ਤ ਮੁਕਾਬਲਾ
ਇਸ ਮੌਕੇ ਬਲਵਿੰਦਰ ਕੁਮਾਰ ਸ਼ਰਮਾ ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਚਾਰੇ ਜ਼ੋਨਾਂ ਦੀਆਂ 16 ਟੀਮਾਂ ਦੇ ਲਗਭਗ 200 ਖਿਡਾਰੀਆਂ ਤੇ 50 ਦੇ ਕੋਚ ਅਤੇ ਮੈਨੇਜ਼ਰ ਸਾਹਿਬਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਪਹਿਲੀਆਂ ਅੱਠ ਟੀਮਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਕੁਰਕਸ਼ੇਤਰਾ ਯੂਨੀਵਰਸਿਟੀ ਕੁਰਕਸ਼ੇਤਰਾ, ਅਟਲ ਬਿਹਾਰ ਵਾਜਪਈ ਵਿਸ਼ਵਵਿਦਿਆਲਿਆ, ਚੰਡੀਗੜ ਯੂਨੀਵਰਸਿਟੀ ਮੋਹਾਲੀ, ਭਾਰਤੀ ਵਿੱਦਿਆਪੀਠ ਪੂਨੇ, ਮਦਰ ਟੈਰੇਸਾ ਵੁਮੈਨ ਯੂਨੀਵਰਸਿਟੀ ਅਤੇ ਐਲ.ਐਨ.ਐੱਮ ਦਰਬੰਗਾ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਹੈ। ਉਨ੍ਹਾਂ ਸਾਰਿਆਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁੱਭ ਕਾਮਨਾਵਾਂ ਕੀਤੀਆਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite