ਗੁਰੂ ਕਾਸ਼ੀ ਯੂਨੀਵਰਸਿਟੀ ਦੀ 12ਵੀਂ ਐਥਲੈਟਿਕ ਮੀਟ ਦਾ ਸ਼ਾਨਦਾਰ ਸਮਾਪਨ

0
52

👉ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਜਿੱਤੀ ਓਵਰ ਆਲ ਚੈਂਪੀਅਨਸ਼ਿਪ
Talwandi Sabo News: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ 12ਵੀਂ ਐਥਲੈਟਿਕ ਮੀਟ ‘ਵਰਸਿਟੀ ਦੇ ਵਿਸ਼ਾਲ ਖੇਡ ਮੈਦਾਨ ਵਿਖੇ ਸ਼ਾਨਦਾਰ ਤਰੀਕੇ ਨਾਲ ਸੰਪੰਨ ਹੋਈ। ਇਸ ਮੌਕੇ ਡਾਇਰੈਕਟਰ ਸਪੋਰਟਸ ਪੰਜਾਬ ਜੀਵਨਜੋਤ ਸਿੰਘ ਤੇਜਾ, ਦਰੋਣਾਚਾਰੀਆ ਅਵਾਰਡੀ ਤੇ ਸਾਬਕਾ ਭਾਰਤੀ ਰਾਸ਼ਟਰੀ ਕੋਚ ਐਥਲੈਟਿਕਸ ਹਰਗੋਬਿੰਦ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਪ੍ਰੋ.(ਡਾ.)ਪੀਯੂਸ਼ ਵਰਮਾ ਕਾਰਜਕਾਰੀ ਉੱਪ ਕੁਲਪਤੀ ਸਨਮਾਨਿਤ ਮਹਿਮਾਨ ਦੇ ਤੌਰ ਤੇ ਹਾਜ਼ਿਰ ਹੋਏ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।ਚਾਂਸਲਰ ਸ.ਸਿੱਧੂ ਨੇ ਆਯੋਜਕਾਂ ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਇਆ ਦੱਸਿਆ ਕਿ ਜੀ.ਕੇ.ਯੂ. ਨੇ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਸਾਰੇ ਭਾਰਤ ਦੀਆਂ ਯੂਨੀਵਰਸਿਟੀਆਂ ਨਾਲ ਮੁਕਾਬਲਾ ਕਰਕੇ ਭਾਰਤ ਵਿੱਚ 5ਵਾਂ ਸਥਾਨ ਹਾਸਿਲ ਕੀਤਾ ਹੈ, ਜੋ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਅਨੁਸ਼ਾਸਨ ਅਤੇ ਮਿਹਨਤ ਸਦਕਾ ਹਾਸਿਲ ਹੋਇਆ ਹੈ। ਉਨ੍ਹਾਂ ਖਿਡਾਰੀਆਂ ਨੂੰ ਨਸ਼ਾ ਰਹਿਤ ਅਤੇ ਸਮਰਪਨ ਨਾਲ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ ਖ਼ੂਨ ਹੋਇਆ ਸਫ਼ੈਦ; ਜਮੀਨ ਦੇ ਲਾਲਚ ’ਚ ਮਾਂ-ਪਿਊ ’ਤੇ ਗੋ+ਲੀਆਂ ਚਲਾਉਣ ਵਾਲਾ ਕਲਯੁਗੀ ਪੁੱਤ ਕਾਬੂ

ਮੁੱਖ ਮਹਿਮਾਨ ਤੇਜਾ ਨੇ ਖਿਡਾਰੀਆਂ ਨੂੰ ਕਮੀਆਂ ਦੀ ਸ਼ਿਕਾਇਤ ਕਰਨ ਦੀ ਬਜਾਏ ਇਮਾਨਦਾਰੀ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਲਗਾਤਾਰ ਅਭਿਆਸ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ ਜੇਕਰ ਖਿਡਾਰੀ ਆਪਣੇ ਕੋਚ ਅਤੇ ਮਾਂ-ਬਾਪ ਦੀ ਆਗਿਆ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਮਸ਼ਵਰਿਆਂ ‘ਤੇ ਅਮਲ ਕਰਨਗੇ ਤਾਂ ਉਨ੍ਹਾਂ ਦੀ ਜਿੱਤ ਯਕੀਨੀ ਹੈ।ਇਸ ਮੌਕੇ ਡਾ.ਵਰਮਾ ਨੇ ਖੇਡਾਂ ਦੇ ਖੇਤਰ ਵਿੱਚ ‘ਵਰਸਿਟੀ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ‘ਵਰਸਿਟੀ ਪ੍ਰਬੰਧਕਾਂ ਵੱਲੋਂ ਖਿਡਾਰੀਆਂ, ਕੋਚ ਅਤੇ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਖੇਡ ਸਹੂਲਤਾਂ ਲਈ ਧੰਨਵਾਦ ਕੀਤਾ।ਐਥਲੈਟਿਕ ਮੀਟ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ.ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਐਥਲੈਟਿਕ ਮੀਟ ਵਿੱਚ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਓਵਰ ਆਲ ਚੈਂਪੀਅਨਸ਼ਿਪ ਜਿੱਤੀ, ਫੈਕਲਟੀ ਆਫ਼ ਐਜੂਕੇਸ਼ਨ ਨੇ ਫਸਟ ਰਨਰ ਅੱਪ ਅਤੇ ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਨੂੰ ਸੈਕਿੰਡ ਰਨਰ ਅੱਪ ਦੀ ਟਰਾਫ਼ੀ ਨਾਲ ਸਬਰ ਕਰਨਾ ਪਿਆ।

ਇਹ ਵੀ ਪੜ੍ਹੋ ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਥਾਣਾ ਸਿਟੀ ਮਲੋਟ ਅਤੇ ਥਾਣਾ ਲੰਬੀ ਦੀ ਅਚਣਚੇਤ ਚੈਕਿੰਗ

100 ਮੀਟਰ ਲੜਕਿਆਂ ਵਿੱਚ ਰੇਮੰਡ, 200 ਮੀਟਰ ਵਿੱਚ ਮਾਇਕਲ ਰੋਨੋਜ਼ਡੂ, 400 ਮੀਟਰ ਵਿੱਚ ਸੇਵਕ ਸਿੰਘ, 800 ਮੀਟਰ ਤੇ 1500 ਮੀਟਰ ਵਿੱਚ ਗਗਨਦੀਪ ਸਿੰਘ, ਡਿਸਕਸ ਥ੍ਰੋ ਵਿੱਚ ਜਸਕਰਨ ਸਿੰਘ, ਹਾਈ ਜੰਪ ਵਿੱਚ ਅਦਰੀਸ ਅਹਿਮਦ, ਟ੍ਰਿਪਲ ਜੰਪ ਵਿੱਚ ਪ੍ਰਦੀਪ ਕੁਮਾਰ, ਸ਼ਾਟ ਪੁੱਟ ਵਿੱਚ ਜੀ. ਸ਼ਿਵਾ ਤੇ ਜੈਵਲੀਨ ਥ੍ਰੋ ਵਿੱਚ ਆਜ਼ਮ ਸਿੰਘ ਨੇ ਸੋਨ ਤਗਮਾ ਜਿੱਤਿਆ। ਲੜਕੀਆਂ ਦੇ ਮੁਕਾਬਲੇ ਵਿੱਚ 100 ਮੀਟਰ ਵਿੱਚ ਰਾਜਪ੍ਰੀਤ ਕੌਰ, 200 ਮੀਟਰ ਵਿੱਚ ਜਗਦੀਪ ਕੌਰ, 400 ਮੀਟਰ ਤੇ 800 ਮੀਟਰ ਵਿੱਚ ਲਵਪ੍ਰੀਤ ਕੌਰ ਅਤੇ 1500 ਮੀਟਰ ਵਿੱਚ ਵਰਖਾ ਰਾਣੀ ਨੇ ਸੋਨ ਤਗਮਾ ਜਿੱਤਿਆ। ਰੱਸਾਕਸ਼ੀ ਮੁਕਾਬਲਿਆਂ ਵਿੱਚ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਨਾਨ ਟੀਚਿੰਗ ਸਟਾਫ (ਲੜਕਿਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਰੱਸਾ ਕਸ਼ੀ ਦੇ ਮੁਕਾਬਲੇ ਵਿੱਚ ਫੈਕਲਟੀ ਆਫ਼ ਐਗਰੀਕਲਚਰ ਦੀਆਂ ਵਿਦਿਆਰਥਣਾਂ ਅਤੇ ਸਟਾਫ ਵਿੱਚ ਫੈਕਲਟੀ ਆਫ਼ ਇੰਜੀਨਿਅਰਿੰਗ (ਲੜਕੀਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ।ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਖਿਡਾਰੀਆਂ ਨੂੰ ਉੱਤਮ ਕੋਚਿੰਗ ਅਤੇ ‘ਵਰਸਿਟੀ ਵੱਲੋਂ ਹੋਰ ਸੁਵਿਧਾਵਾਂ ਦੇਣ ਦੀ ਗੱਲ ਕੀਤੀ। ਇਨਾਮ ਵੰਡ ਸਮਾਰੋਹ ਮੌਕੇ ਡਾ. ਬਲਵਿੰਦਰ ਕੁਮਾਰ ਸ਼ਰਮਾ ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਟੀਮ ਦਾ ਪ੍ਰਬੰਧਨ ਕਾਬਿਲੇ ਤਾਰੀਫ਼ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here