Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦਾ ਤਿੰਨ ਰੋਜ਼ਾ ਯੁਵਾ ਮੇਲਾ ਐਕਸਪਲੋਰਿਕਾ – 2025 “ਹਮ ਸਭ ਏਕ ਹੈ” ਦੇ ਸੰਦੇਸ਼ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੋਇਆ ਆਪਣੇ ਮੁਕਾਮ ਵੱਲ ਪੁੱਜਾ । ਤੀਜੇ ਦਿਨ ਦੇ ਪਹਿਲੇ ਪੜਾਅ ਦੇ ਮੁੱਖ ਮਹਿਮਾਨ ਚਾਂਸਲਰ ਸ.ਗੁਰਲਾਭ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਡਾਇਰੈਕਟੋਰੇਟ ਯੁਵਾ ਤੇ ਸਭਿਆਚਾਰਕ ਮਾਮਲੇ ਵੱਲੋਂ ਕਰਵਾਏ ਗਏ ਯੁਵਾ ਮੇਲੇ ਵਿੱਚ ਵਿਦਿਆਰਥੀਆਂ ਨੇ ਰਾਜਸਥਾਨ, ਪੰਜਾਬ, ਬੰਗਾਲ, ਬਿਹਾਰ ਅਤੇ ਤੇਲੰਗਾਨਾਂ ਦੇ ਲੋਕ ਨਾਚਾਂ ਦਾ ਸ਼ਾਨਦਾਰ ਤੇ ਦਿਲ ਖਿੱਚਵਾਂ ਪ੍ਰਦਰਸ਼ਨ ਕੀਤੇ। ਇਸ ਮੌਕੇ ਚਾਂਸਲਰ ਸਿੱਧੂ ਨੇ ਵਿਦਿਆਰਥੀਆਂ ਨੂੰ ਇੱਕ ਦੂਜੇ ਦੇ ਸਭਿਆਚਾਰ ਨੂੰ ਸਮਝਣ ਤੇ ਉਨ੍ਹਾਂ ਦੀ ਸੰਸਕ੍ਰਿਤੀ ਨਾਲ ਪਿਆਰ ਕਰਨ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਰਸਾ ਬਹੁਤ ਮਹਾਨ ਹੈ, ਸਾਨੂੰ ਇਸ ਤੋਂ ਪ੍ਰਰੇਣਾ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਆਪਣੇ ਸਾਥੀ ਨਾਲ ਵਾਪਸ ਧਰਤੀ ’ਤੇ ਪਰਤੀ
ਸਨਮਾਨਿਤ ਮਹਿਮਾਨ ਸ. ਸੁਖਰਾਜ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਨੇ ਨੌਜਵਾਨਾਂ ਨੂੰ ਕਲਾ ਦੇ ਖੇਤਰ ਵਿੱਚ ਉੱਭਰ ਰਹੀਆਂ ਸੰਭਾਵਨਾਵਾਂ ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸਭਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਯੁਵਾ ਮੇਲੇ ਦੀ ਵਧਾਈ ਦਿੱਤੀ।ਇਸ ਮੌਕੇ ਪ੍ਰੋ.(ਡਾ.) ਪੀਯੂਸ਼ ਵਰਮਾ ਉਪ-ਕੁਲਪਤੀ ਨੇ ਯੁਵਾ ਮੇਲੇ ਦੇ ਸਫਲ ਆਯੋਜਨ ਦੀ ਡਾ. ਕੰਵਲਜੀਤ ਕੌਰ ਨਿਰਦੇਸ਼ਕ ਯੁਵਾ ਤੇ ਸਭਿਆਚਾਰਕ ਮਾਮਲੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਰਸਿਟੀ ਕਲਾ ਨੂੰ ਪ੍ਰਫੁੱਲਿਤ ਤੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹੇਗੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿੰਬਾਬਵੇ, ਤੰਜਾਨਿਆ, ਮੌਜਾਬਿਨ , ਲੈਮਿਥੋ ਤੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ ਹਿਮਾਚਲ ’ਚ ਝੰਡੇ ਉਤਾਰਨ ਦੇ ਰੋਸ਼ ’ਚ ਸਿੱਖ ਜਥੇਬੰਦੀਆਂ ਨੇ ਦਿੱਤਾ ਧਰਨਾ, ਪੁਲਿਸ ਅਲਰਟ
ਉਨ੍ਹਾਂ ਇਹ ਵੀ ਕਿਹਾ ਕਿ ਇਹ ਵਰਸਿਟੀ ਲਈ ਫੱਖਰ ਦੀ ਗੱਲ ਹੈ ਕਿ ਵਿਦੇਸ਼ੀ ਵਿਦਿਆਰਥੀ ਜੀ.ਕੇ.ਯੂ. ਵਿਖੇ ਵਿੱਦਿਆ ਹਾਸਿਲ ਕਰਨ ਆ ਰਹੇ ਹਨ।ਯੁਵਾ ਮੇਲੇ ਦੇ ਦੂਜੇ ਪੜਾਅ ਵਿੱਚ ਪਦਮਜੀਤ ਸਿੰਘ ਮਹਿਤਾ, ਮੇਅਰ ਨਗਰ ਨਿਗਮ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਨੌਜਵਾਨ ਪੀੜ੍ਹੀ ਨੂੰ ਦੇਸ਼ ਦਾ ਭਵਿੱਖ ਦੱਸਦਿਆਂ ਕਿਹਾ ਕਿ ਉਹ ਆਪਣੇ ਕੌਸ਼ਲ, ਜੋਸ਼ ਜਨੂਨ ਤੇ ਹੁਨਰ ਸਦਕਾ ਭਾਰਤ ਨੂੰ ਤਰੱਕੀਆਂ ਦੀਆਂ ਬੁਲੰਦੀਆਂ ‘ਤੇ ਲੈ ਕੇ ਜਾ ਸਕਦੇ ਹਨ। ਇਸ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਸਿਰਜਣਾਤਮਕ ਕੰਮ ਤੇ ਸਵੈ ਉਦਯੋਗ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਯੁਵਾ ਮੇਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਵੀ ਤਕਸੀਮ ਕੀਤੇ।ਇਸ ਮੌਕੇ ਪੰਜਾਬੀ ਲੋਕ ਗਾਇਕ ਗੁਲਾਬ ਸਿੱਧੂ ਨੇ ਆਪਣੀ ਮਿੱਠੀ ਗਾਇਕੀ ਅਤੇ ਸੱਭਿਆਚਾਰਕ ਗੀਤਾਂ ਨਾਲ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ ਤੇ ਉਨ੍ਹਾਂ ਦੀ ਵਾਹ-ਵਾਹ ਖੱਟੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "“ਹਮ ਸਭ ਏਕ ਹੈ” ਦੇ ਸੰਦੇਸ਼ ਨਾਲ ਸਮਾਪਤ ਹੋਇਆ ਗੁਰੂ ਕਾਸ਼ੀ ਯੂਨੀਵਸਿਟੀ ਦਾ ਤਿੰਨ ਰੋਜ਼ਾ ਯੁਵਾ ਮੇਲਾ"