ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਗੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ
Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦਾ ਤਿੰਨ ਰੋਜਾ ਯੁਵਕ ਮੇਲਾ ‘ਐਕਸਪਲੋਰਿਕਾ ਯੂਥ ਫੈਸਟ 2025’, 17 ਮਾਰਚ ਨੂੰ ਸ਼ੁਰੂ ਹੋਵੇਗਾ। ਮੇਲੇ ਦੇ ਦੂਜੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਇਨਾਮ ਤਕਸੀਮ ਕਰਨਗੇ। ਪਹਿਲੇ ਦਿਨ ਮੇਲੇ ਦਾ ਉਦਘਾਟਨ ਅਮਰਜੀਤ ਸਿੰਘ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁੱਖ ਮਹਿਮਾਨ ਵੱਲੋਂ ਕੀਤਾ ਜਾਵੇਗਾ। ਯੁਵਕ ਮੇਲੇ ਵਿੱਚ ਗੁਰਲਾਭ ਸਿੰਘ ਸਿੱਧੂ ਚਾਂਸਲਰ ਤੇ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਸਨਮਾਨਿਤ ਮਹਿਮਾਨ ਵਜੋਂ ਹਾਜ਼ਰ ਹੋਣਗੇ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਪਕਿਸਤਾਨ ’ਚ ਬੈਠੇ ਅੱਤਵਾਦੀ ਰਿੰਦਾ ਦੇ ਤਿੰਨ ਸਾਥੀ ਕਾਬੂ
ਚਾਂਸਲਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ, ਉਚੇਰੀ ਤੇ ਮਿਆਰੀ ਸਿੱਖਿਆ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਹੈਰੀਟੇਜ ਕਮਿਊਨਿਟੀ ਕਾਲਜ ਕੈਨੇਡਾ ਵਿਚਕਾਰ ਆਨਲਾਇਨ ਸਿੱਖਿਆ ਲਈ ਹੋਏ ਸਮਝੌਤੇ ਦੀ ਰਸਮੀ ਘੋਸ਼ਣਾ ਵੀ ਕੀਤੀ ਜਾਵੇਗੀ। ਜਿਸ ਤਹਿਤ ਵਿਦਿਆਰਥੀ ਜੀ.ਕੇ.ਯੂ. ਅਤੇ ਹੈਰੀਟੇਜ ਕਾਲਜ ਕੈਨੇਡਾ ਦੀ ਡਿਗਰੀ ਅਤੇ ਡਿਪਲੋਮਾ ਵੀ ਹਾਸਿਲ ਕਰ ਸਕਣਗੇ।ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋ. ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਦੱਸਿਆ ਕਿ ਯੁਵਾ ਮੇਲਾ ਡਾ. ਕੰਵਲਜੀਤ ਕੌਰ ਡਾਇਰੈਕਟਰ ਯੁਵਕ ਸੇਵਾਵਾਂ ਅਤੇ ਸੱਭਿਆਚਾਰਕ ਮਾਮਲੇ ਦੀ ਦੇਖ-ਰੇਖ ਹੇਠ ਪ੍ਰਬੰਧਕੀ ਬਲਾਕ ਦੇ ਪਿਛਲੇ ਗਰਾਊਂਡ ਵਿੱਚ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ ਭਾਰਤੀ ਹਾਕੀ ਟੀਮ ਦੇ ਦੋ ਖਿਡਾਰੀਆਂ ਵਿਆਹ ਦੇ ‘ਬੰਧਨ’ ਵਿਚ ਬੱਝਣਗੇ
ਮੇਲੇ ਵਿੱਚ 7 ਵੱਖ-ਵੱਖ ਦੇਸ਼ਾਂ ਤੇ ਭਾਰਤ ਦੇ 22 ਰਾਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ-ਆਪਣੇ ਦੇਸ਼ ਅਤੇ ਰਾਜ ਦੇ ਸੱਭਿਆਚਾਰ ਨੂੰ ਪ੍ਰਗਟ ਕਰਦੇ ਲੋਕ ਨਾਚ, ਲੋਕ ਗੀਤ, ਪਹਿਰਾਵੇ ਆਦਿ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਨਾਮ ਵੰਡ ਸਮਾਰੋਹ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਤੇ ਤੀਜੇ ਦਿਨ ਨਾਮਵਰ ਲੋਕ ਗਾਇਕ ਗੁਲਾਬ ਸਿੱਧੂ, ਮੀਸੀ ਬੈਂਡ ਅਤੇ ਵੱਖ-ਵੱਖ ਕਲਾਕਾਰ ਦਰਸ਼ਕਾਂ ਦੇ ਆਕਰਸ਼ਨ ਦਾ ਕੇਂਦਰ ਹੋਣਗੇ। ਉਹਨਾਂ ਇਹ ਵੀ ਦੱਸਿਆ ਕਿ ਮੇਲੇ ਵਿੱਚ ਭਾਰਤ ਦੀ ਅਨੇਕਤਾ ਵਿੱਚ ਏਕਤਾ ਦਾ ਸ਼ਾਨਦਾਰ ਰੂਪ ਦੇਖਣ ਨੂੰ ਮਿਲੇਗਾ ਜਿਸ ਵਿੱਚ ਖਾਸ ਕਰ ਕੇਰਲਾ, ਬਿਹਾਰ, ਤੇਲੰਗਾਨਾ, ਆਧਰਾ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਯਕਸ਼ਗਨਾ, ਕਥਾਕਲੀ, ਭਾਰਤ ਨਾਟਿਅਮ, ਗਿੱਧਾ ਅਤੇ ਭੰਗੜਾ ਵਿਸ਼ੇਸ਼ ਰਹੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦਾ ਤਿੰਨ ਰੋਜਾ ਯੁਵਕ ਮੇਲਾ ‘ਐਕਸਪਲੋਰਿਕਾ ਯੂਥ ਫੈਸਟ-2025’, 17 ਮਾਰਚ ਤੋਂ ਸ਼ੁਰੂ"