👉ਮੁਲਜਮ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਸਿੰਘ ਆਪਣੇ ਪਿਆਰ ਦੇ ਰਾਹ ਵਿਚ ਗੁਰਵਿੰਦਰ ਨੂੰ ਸਮਝਦੇ ਸਨ ਰੋੜਾ
Faridkot News: ਲੰਘੀ28-29 ਨਵੰਬਰ ਦੀ ਰਾਤ ਨੂੰ ਬੇਰਹਿਮੀ ਨਾਲ ਆਪਣੀ ਹੀ ਪਤਨੀ ਤੇ ਉਸਦੇ ਪ੍ਰੇਮੀ ਹੱਥੋਂ ਮਾਰੇ ਗਏ ਫ਼ਰੀਦਕੋਟ ਦੇ ਪਿੰਡ ਸੁੱਖਣਵਾਲਾ ਦੇ ਨੌਜਵਾਨ ਗੁਰਵਿੰਦਰ ਸਿੰਘ ਦੇ ਕਤਲ ਕਾਂਡ ਵਿਚ ਹੁਣ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਹਿਰਾਸਤ ਵਿਚ ਮੁਲਜਮ ਪਤਨੀ ਰੁਪਿੰਦਰ ਕੌਰ, ਉਸਦੇ ਆਸ਼ਕ ਹਰਕਮਲਪ੍ਰੀਤ ਅਤੇ ਉਸਦੇ ਅੱਗੇ ਦੋਸਤ ਵਿਸਵਜ਼ੀਤ ਨੇ ਪੁਛਗਿਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ ਹੁਣ ਅਦਾਲਤ ‘ਚ ਮਿਲਣਗੇ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਕੌਰ ਸਿੱਧੂ
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਤਲ ਅਚਾਨਕ ਵਾਪਰੀ ਘਟਨਾ ਨਹੀਂ ਸੀ, ਬਲਕਿ ਇਹ ਇੱਕ ਲੰਮੇ ਸਮੇਂ ਦੀ ਯੋਜਨਾ ਸੀ, ਜਿਸ ਉੱਪਰ ਰੁਪਿੰਦਰ ਤੇ ਹਰਕਮਲਪ੍ਰੀਤ ਵੱਲੋਂ ਕੰਮ ਕੀਤਾ ਜਾ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਪੁਛਗਿਛ ਦੌਰਾਨ ਮੁਲਜਮਾਂ ਨੇ ਸਵੀਕਾਰ ਕੀਤਾ ਹੈ ਕਿ ਉਹ ਕਤਲ ਇਸ ਤਰੀਕੇ ਨਾਲ ਕਰਨਾ ਚਾਹੁੰਦੇ ਸਨ ਤਾਂ ਕਿ ਕਿਸੇ ਨੂੰ ਉਨ੍ਹਾਂ ਉੱਪਰ ਸ਼ੱਕ ਨਾਂ ਹੋ ਸਕੇ ਤੇ ਗੁਰਵਿੰਦਰ ਦੀ ਜਮੀਨ ਜਾਇਦਾਦ ਦੀ ਵੀ ਰੁਪਿੰਦਰ ਕੌਰ ਵਾਰਸ ਬਣ ਸਕੇ, ਜਿਸਤੋਂ ਬਾਅਦ ਦੋਨੋਂ ਵਿਆਹ ਕਰਵਾ ਕੇ ਐਸ਼ ਕਰ ਸਕਣ।
ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਰੁਪਿੰਦਰ ਕੌਰ ਨੇ ਕੈਨੈਡਾ ਵਿਚ ਆਪਣੇ ਪ੍ਰਵਾਸ ਦੌਰਾਨ ਕ੍ਰਿਮੋਨੋਲਜ਼ੀ ਦੀ ਪੜਾਈ ਕੀਤੀ ਸੀ ਤੇ ਜਿਸਦੇ ਕਾਰਨ ਉਹ ਜੁਰਮ ਬਾਰੇ ਕਾਫ਼ੀ ਕੁੱਝ ਜਾਣਦੀ ਸੀ। ਉਹ ਆਪਣੇ ਪ੍ਰੇਮੀ ਨੂੰ ਪਿਛਲੇ ਲੰਮੇ ਸਮੇਂ ਤੋਂ ਲੁਕ-ਛਿਪ ਕੇ ਮਿਲ ਰਹੀ ਸੀ। ਪ੍ਰੰਤੂ ਹੁਣ ਉਨ੍ਹਾਂ ਨੂੰ ਲੱਗਣ ਲੱਗਿਆ ਸੀ ਕਿ ਗੁਰਵਿੰਦਰ ਦੋਨਾਂ ਦੇ ਰਾਹ ਵਿਚ ਰੋੜਾ ਬਣਿਆ ਹੋਇਆ,ਜਿਸਨੂੰ ਮਰਨ ਦੇ ਨਾਲ ਹੀ ਉਹ ਇੱਕ ਹੋ ਸਕਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







