ਭਾਰੀ ਸੁਰੱਖਿਆ ਹੇਠ ਪਈਆਂ ਵੋਟਾਂ , ਕੁੱਲ 7 ਉਮੀਦਵਾਰ ਸਨ ਮੈਦਾਨ ’ਚ
11075 ਵੋਟਰਾਂ ਵਿਚੋਂ 8581 ਵੋਟਰਾਂ ਨੇ ਪਾਈ ਸੀ ਵੋਟ
Bathinda News: ਬਠਿੰਡਾ ਸ਼ਹਿਰ ਦੀ ਇਤਿਹਾਸਕ ਧਾਰਮਿਕ ਸੰਸਥਾ ‘ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਰਜਿ:’ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਅੱਜ ਐਤਵਾਰ ਨੂੰ ਪਈਆਂ ਵੋਟਾਂ ਦੇ ਸਾਹਮਣੇ ਆਏ ਚੋਣ ਨਤੀਜਿਆਂ ਵਿਚ ਹਰਦੀਪਕ ਸਿੰਘ ਨੇ ਬਾਜ਼ੀ ਮਾਰ ਲਈ ਹੈ। ਉਹਨਾਂ ਨੇ ਤਕੜੇ ਮੁਕਾਬਲੇ ਵਿਚ ਇਸ ਸੰਸਥਾ ਦੇ ਕਈ ਵਾਰ ਪ੍ਰਧਾਨ ਰਹਿ ਚੁੱਕੇ ਰਜਿੰਦਰ ਸਿੰਘ ਸਿੱਧੂ ਨੂੰ ਹਰਾਇਆ। ਖ਼ਾਲਸਾ ਦੀਵਾਨ ਦੀਆਂ ਚੋਣਾਂ ਨੂੰ ਲੈ ਕੇ ਇਸ ਵਾਰ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕੁੱਲ 11075 ਵੋਟਰਾਂ ਵਿਚੋਂ 8581ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ ਕਰਨਲ ਬਾਠ ਦੀ ਕੁੱਟਮਾਰ ਦਾ ਮਾਮਲਾ; ਪ੍ਰਵਾਰ ਨੇ ਕੀਤੀ ਰੱਖਿਆ ਮੰਤਰੀ ਨਾਲ ਮੁਲਾਕਾਤ
ਇੰਨ੍ਹਾਂ ਚੋਣਾਂ ਵਿਚ ਕੁੱਲ 7 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਸਨ ਪ੍ਰੰਤੂ ਪਹਿਲੇ ਹੀ ਦਿਨ ਤੋਂ ਮੁਕਾਬਲਾ ਹਰਦੀਪਕ ਸਿੰਘ ਤੇ ਰਜਿੰਦਰ ਸਿੰਘ ਸਿੱਧੂ ਵਿਚਕਾਰ ਦੇਖਣ ਨੂੰ ਮਿਲ ਰਿਹਾ ਸੀ। ਚੋਣ ਨਤੀਜਿਆਂ ਦੇ ਮੁਤਾਬਕ ਹਰਦੀਪਕ ਸਿੰਘ ਨੂੰ 5083 ਵੋਟਾਂ ਮਿਲੀਆਂ ਤੇ ਉਹ ਆਪਣੇ ਨੇੜਲੇ ਵਿਰੋਧੀ ਰਜਿੰਦਰ ਸਿੰਘ ਸਿੱਧੂ ਤੋਂ 2086 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ। ਇੰਨ੍ਹਾਂ ਚੋਣਾਂ ਵਿਚ ਸ਼ਹਿਰ ਦੇ ਲੋਕਾਂ ਦੀ ਰੁਚੀ ਅਤੇ ਉਤਸ਼ਾਹ ਨੂੰ ਦੇਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਖ਼ਤ ਪੁਲਿਸ ਸੁਰੱਖਿਆ ਤੈਨਾਤ ਕੀਤੀ ਹੋਈ ਸੀ। ਜਿਸਦੇ ਵਿਚ ਕੋਤਵਾਲੀ ਥਾਣੇ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ, ਕੈਨਾਲ ਕਲੌਨੀ ਦੇ ਹਰਜੀਵਨ ਸਿੰਘ, ਇੰਸਪੈਕਟਰ ਹਰਜੀਤ ਸਿੰਘ ਮਾਨ ਆਦਿ ਮੌਕੇ ’ਤੇ ਮੌਜੂਦ ਰਹੇ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; 6 ਕਿਲੋ ਹੈਰੋਇਨ ਸਮੇਤ ਦੋ ਕਾਬੂ
ਇਸੇ ਤਰ੍ਹਾਂ ਸਿਵਲ ਪ੍ਰਸ਼ਾਸਨ ਵੱਲੋਂ ਇੱਥੇ ਲਗਾਏ ਰਿਸੀਵਰ ਤਹਿਸੀਲਦਾਰ ਸਹਿਤ ਹੋਰ ਅਧਿਕਾਰੀ ਵੀ ਹਾਜ਼ਰ ਸਨ। ਬੇਸ਼ੱਕ ਇਹ ਧਾਰਮਿਕ ਚੋਣਾਂ ਸਨ ਪ੍ਰੰਤੂ ਇੰਨ੍ਹਾਂ ਚੋਣਾਂ ਵਿਚ ਸਿਆਸੀ ਧਿਰਾਂ ਵੱਲੋਂ ਵੀ ਅੰਦਰਖ਼ਾਤੇ ਆਪਣੇ ਹਿਮਾਇਤੀਆਂ ਦੀ ਮੱਦਦ ਕੀਤੀ ਗਈ। ਜਿਕਰਯੋਗ ਹੈ ਕਿ ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਠਿੰਡਾ ਸ਼ਹਿਰ ਦੇ ਗੁਰਦੂਆਰਾ ਸਿੰਘ ਸਭਾ ਤੋਂ ਇਲਾਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਦੇਵ ਗਰਲਜ਼ ਕਾਲਜ਼ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ਼ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਪ੍ਰਬੰਧਕੀ ਕਮੇਟੀ ਦੇ ਵਿਚ ਪੰਜ ਸਾਲਾਂ ਲਈ ਚੋਣ ਇਕੱਲਿਆ ਪ੍ਰਧਾਨ ਦੀ ਹੀ ਹੁੰਦੀ ਹੈ ਜਦਕਿ ਉਸਤੋਂ ਬਾਅਦ ਬਾਕੀ ਅਹੁੱਦੇਦਾਰਾਂ ਨੂੰ ਨਿਯੁਕਤ ਕੀਤਾ ਜਾਂਦਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਦੇ ‘ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ’ ਦੀਆਂ ਚੋਣਾਂ ’ਚ ਹਰਦੀਪਕ ਸਿੰਘ ਨੇ ਮਾਰੀ ਬਾਜ਼ੀ"