ਹਰਜਿੰਦਰ ਸਿੰਘ ਧਾਮੀ ਦੇਣਗੇ ਬੀਬੀ ਜੰਗੀਰ ਕੌਰ ਨੂੰ ਟੱਕਰ, ਮਾਮਲਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ

0
140
+1

ਸ਼੍ਰੀ ਅੰਮ੍ਰਿਤਸਰ ਸਾਹਿਬ, 25 ਅਕਤੂਬਰ: ਸਿੱਖਾਂ ਦੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੂੁਆਰਾ ਪ੍ਰਬੰਧਕ ਕਮੇਟੀ ਦੇ 28 ਅਕਤੂਬਰ ਨੂੰ ਹੋਣ ਜਾ ਰਹੇ ਚੋਣ ਇਜਲਾਸ ਲਈ ਸ੍ਰੋਮਣੀ ਅਕਾਲੀ ਦਲ ਨੇ ਮੁੜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਵਿਵਾਦਾਂ ਤੋਂ ਦੂਰ ਰਹਿਣ ਵਾਲੇ ਐਡਵੋਕੇਟ ਧਾਮੀ ਦਾ ਮੁਕਾਬਲਾ ਸੁਧਾਰ ਲਹਿਰ ਅਤੇ ਵਿਰੋਧੀ ਧੜਿਆਂ ਦੀ ਉਮੀਦਵਾਰ ਬੀਬੀ ਜੰਗੀਰ ਕੌਰ ਨਾਲ ਹੋਵੇਗਾ, ਜੋ ਖੁਦ ਲਗਾਤਾਰ ਕਈ ਸਾਲ ਇਸ ਸੰਸਥਾ ਦੀ ਅਗਵਾਈ ਕਰ ਚੁੱਕੇ ਹਨ।

ਸਾਬਕਾ ਮੰਤਰੀ ਨੇ ਛੱਡਿਆ ਅਕਾਲੀ ਦਲ, ਭਾਜਪਾ ਨੇ ਟਿਕਟ ਨਾਲ ਨਿਵਾਜ਼ਿਆ

ਮੌਜੂਦਾ ਸਮੇਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਕਾਰਨ ਸਿਆਸੀ ਤੇ ਧਾਰਮਿਕ ਸੰਕਟ ਵਿਚੋਂ ਗੁਜ਼ਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਜਿੱਤਣੀ ਕਾਫ਼ੀ ਅਹਿਮ ਹੋਵੇਗੀ। ਹਾਲਾਂਕਿ 175 ਮਂੈਬਰੀ ਇਸ ਸੰਸਥਾ ਦੇ ਮੌਜੂਦਾ ਸਮੇਂ ਕੁੱਲ 150 ਮੈਂਬਰਾਂ ਵਿਚ ਹਾਲੇ ਵੀ ਅਕਾਲੀ ਦਲ ਬਾਦਲ ਦਾ ਹੱਥ ਉਪਰ ਜਾਪਦਾ ਹੈ ਪ੍ਰੰਤੂ ਵਿਰੋਧੀ ਧੜਿਆਂ ਵੱਲੋਂ ਵੀ ਅੰਦਰਖ਼ਾਤੇ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

 

+1

LEAVE A REPLY

Please enter your comment!
Please enter your name here